ਸਿਹਤ ਵਿਭਾਗ ਦੀ ਪਟਿਆਲਾ ਤੋ ਆਈ ਟੀਮ ਨੇ ਕੀਤਾ ਸੰਭਾਵਿਤ ਡੇਗੂ ਖੇਤਰਾਂ ਦਾ ਦੌਰਾ

Share and Enjoy !

Shares

– ਕੂਲਰਾਂ, ਗਮਲਿਆ, ਫਰਿੱਜ਼ਾ, ਟੁੱਟੇ ਬਰਤਨਾਂ ‘ਚ ਪਾਣੀ ਖੜਾ ਨਾ ਹੋਣ ਦਿੱਤਾ, ਪੰਜ ਐਮ ਐਲ ਪਾਣੀ ‘ਚ ਵੀ ਪੈਦਾ ਹੋ ਸਕਦਾ ਮੱਛਰ
ਲੁਧਿਆਣਾ, 6 ਜੁਲਾਈ (000) – ਸਿਵਲ ਸਰਜਨ ਡਾ ਐਸ ਪੀ ਸਿੰਘ ਦੇ ਦਿਸਾ ਨਿਰਦੇਸਾਂ ਤਹਿਤ ਐਟੀ ਲਾਰਵਾਂ ਵਿੰਗ ਦੀਆਂ ਟੀਮਾਂ ਵਲੋ ਲੁਧਿਆਣਾ ਸ਼ਹਿਰ ਦੇ ਏਰੀਏ ਵਿਚ ਘਰ-ਘਰ ਜਾ ਕੇ ਲੋਕਾਂ ਨੂੰ ਡੇਗੂ ਤੋ ਬਚਾਅ ਸਬੰਧੀ ਜਾਗਰੁਕ ਕੀਤਾ ਜਾ ਰਿਹਾ ਹੈ।
ਇਸ ਸਬੰਧੀ ਜਿਲਾ ਐਪੀਡੀਮਾਲੋਜਿਸਟ ਡਾ ਪ੍ਰਭਲੀਨ ਨੇ ਦੱਸਿਆ ਕਿ ਅੱਜ ਜੋਨਲ ਐਟੀਮੋਲੋਜਿਸ ਅਮਿ੍ਰਤਪਾਲ ਕੌਰ ਜੈਡ ਐਮ ਓ ਦਫਤਰ ਪਟਿਆਲਾ ਵੱਲੋਂ ਲੁਧਿਆਣਾ ਸ਼ਹਿਰ ਦਾ ਵਿਸ਼ੇਸ ਤੌਰ ‘ਤੇ ਦੌਰਾ ਕੀਤਾ ਗਿਆ।ਉਨਾਂ ਦੱਸਿਆ ਕਿ ਪਟਿਆਲਾ ਤੋ ਆਈ ਟੀਮ ਨੇ ਪਿਛਲੇ ਸਾਲ ਡੇਗੂ ਦੇ ਆਏ ਜ਼ਿਆਦਾ ਕੇਸਾਂ ਵਾਲੇ ਏਰੀਏ ਹੈਬੋਵਾਲ ਖੁਰਦ, ਰਿਸ਼ੀ ਨਗਰ ਬਲਾਕ ਦੋ, ਹੈਬੋਵਾਲ ਕਲਾਂ ਅਤੇ ਦੁਰਗਾਪੁਰੀ ਸਮੇਤ ਸੰਭਾਵਿਤ ਡੇਂਗੂ ਖੇਤਰਾਂ ਦਾ ਵਿਸ਼ੇਸ ਤੌਰ ਤੇ ਸਰਵੇ ਕੀਤਾ ਗਿਆ।
ਇਸ ਮੌਕੇ ਟੀਮ ਨੇ ਆਮ ਲੋਕਾਂ ਨੂੰ ਜਾਗਰੂਕ ਕਰਦੇ ਦੱਸਿਆ ਕਿ ਡੇਗੂ, ਮਲੇਰੀਆ ਅਤੇ ਚਿਕਣਗੁਣੀਆਂ ਏਡੀਜ਼ ਨਾਮ ਦੇ ਮੱਛਰ ਦੇ ਕੱਟਣ ਨਾਲ ਫੈਲਦਾ ਹੈ ਅਤੇ ਇਹ ਮੱਛਰ ਦਿਨ ਵੇਲੇ ਕੱਟਦਾ ਹੈ।ਲੱਛਣਾਂ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਉਨਾਂ ਦੱਸਿਆ ਕਿ ਤੇਜ਼ ਬੁਖਾਰ, ਸਿਰ ਦਰਦ, ਮਾਸ ਪੇਸ਼ੀਆ ਵਿਚ ਦਰਦ, ਚਮੜੀ ਤੇ ਦਾਣੇ ਹੋਣਾ, ਅੱਖਾਂ ਦੇ ਪਿਛਲੇ ਪਾਸੇ ਦਰਦ, ਮਸੂੜਿਆ ਅਤੇ ਨੱਕ ਵਿਚੋ ਖੂਨ ਦਾ ਵਗਣਾ ਡੇਗੂ ਦੇ ਲੱਛਣ ਹੋ ਸਕਦੇ ਹਨ।
ਬਚਾਅ ਦੇ ਸਾਧਨ ਦੇ ਸਾਧਨ ਬਾਰੇ ਜਾਣਕਾਰੀ ਦਿੰਦੇ ਹੋਏ ਉਨਾਂ ਦੱਸਿਆ ਕਿ ਕੂਲਰਾਂ, ਗਮਲਿਆ, ਫਰਿੱਜ਼ਾ, ਟੁੱਟੇ ਬਰਤਨਾਂ, ਫਰਿੱਜ ਦੀਆਂ ਟਰੇਆਂ ਵਿਚ ਪਾਣੀ ਖੜਾ ਨਾ ਹੋਣ ਦਿੱਤਾ ਜਾਵੇ।ਪਾਣੀ ਦੀਆਂ ਟੈਕੀਆਂ ਨੂੰ ਢੱਕ ਕੇ ਰੱਖਿਆ ਜਾਵੇ, ਕੱਪੜੇ ਅਜਿਹੇ ਪਾਏ ਜਾਣ ਜਿਸ ਨਾਲ ਸਾਰਾ ਸਰੀਰ ਢੱਕਿਆ ਜਾ ਸਕੇ ਤਾਂ ਕਿ ਮੱਛਰ ਨਾ ਕੱਟ ਸਕੇ, ਪਲਾਸਟਿਕ ਦੇ ਕੂੜੇ ਨੂੰ ਬਹਾਰ ਖੁੱਲੇ ਵਿਚ ਨਾ ਸੁੱਟਿਆ ਜਾਵੇ ਕਿਉਂਕਿ ਮੱਛਰ ਪੰਜ ਐਮ ਐਲ ਪਾਣੀ ਵਿਚ ਵੀ ਪੈਦਾ ਹੋ ਸਕਦਾ ਹੈ। ਇਸ ਤੋਂ ਇਲਾਵਾ ਸੌਣ ਸਮੇ ਮੱਛਰਦਾਨੀ ਲਗਾਈ ਜਾਵੇ, ਮੱਛਰ ਭਜਾਉਣ ਵਾਲੀਆਂ ਕਰੀਮਾਂ ਦੀ ਵਰਤੋ ਕੀਤੀ ਜਾਵੇ।ਬੁਖਾਰ ਹੋਣ ਦੀ ਹਾਲਤ ਵਿਚ ਡਾਕਟਰ ਦੀ ਸਲਾਹ ਨਾਲ ਦਵਾਈ ਲਈ ਜਾਵੇ।
ਸਿਹਤ ਵਿਭਾਗ ਦੀ ਟੀਮ ਵੱਲੋ ਸਰਵੇ ਕਰਦੇ ਸਮੇ ਅੱਜ ਸਿਮਲਾਪੁਰੀ, ਭਗਵਾਨ ਨਗਰ, ਪੰਜਾਬ ਮਾਤਾ ਨਗਰ, ਸੰਤ ਸਿੰਘ ਚੀਮਾ ਨਗਰ, ਸੁਭਾਸ ਨਗਰ, ਨਿਊ ਮਾਧੋਪੁਰੀ, ਦੁਰਗਾਪੁਰੀ, ਸਰੂਪ ਨਗਰ, ਜਨਕਪੁਰੀ, ਰਿਸ਼ੀ ਨਗਰ ਅਤੇ ਨਿਊ ਕਿਦਵਈ ਨਗਰ ਦੇ ਏਅਰ ਵਿਚ ਲਾਰਵਾ ਪਾਇਆ ਗਿਆ ਅਤੇ ਟੀਮ ਵਲੋ ਮੌਕੇ ‘ਤੇ ਦਵਾਈ ਪਾ ਕੇ ਲਾਰਵਾ ਨਸ਼ਟ ਕਰ ਦਿੱਤਾ ਗਿਆ।

About Post Author

Share and Enjoy !

Shares

Leave a Reply

Your email address will not be published.