ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਨਵੀਂ ਸੀ.ਟੀ.ਸਕੈਨ ਮਸ਼ੀਨ ਚਾਲੂ ਨਾ ਹੋਣ ਕਾਰਣ ਮਰੀਜ ਸਹੂਲਤ ਤੋਂ ਵਾਂਝੇ

Share and Enjoy !

Shares

– ਦਿ ਵਰਕਿੰਗ ਰਿਪੋਰਟਰਜ ਐਸੋਸੀਏਸ਼ਨ ਨਾਲ ਸੰਬੰਧਿਤ ਪੱਤਰਕਾਰਾਂ ਦੇ ਵਫਦ ਵਲੋਂ ਸਿਹਤ ਅਧਿਕਾਰੀਆਂ ਕੋਲ ਉਠਾਇਆ ਮਾਮਲਾ
(ਤਰਸੇਮ ਦੀਵਾਨਾ) ਹੁਸ਼ਿਆਰਪੁਰ। ਸੁਰੂ ਤੋਂ ਹੀ ਵਿਵਾਦਾਂ ’ਚ ਘਿਰੇ ਹੁਸ਼ਿਆਰਪੁਰ ਦੇ ਸਿਵਲ ਹਸਪਤਾਲ ’ਚ ਸੀ.ਟੀ.ਸਕੈਨ ਮਸ਼ੀਨ ਸਥਾਪਿਤ ਨਾ ਹੋਣ ਦਾ ਮਾਮਲਾ ਇੱਕ ਵਾਰ ਫਿਰ ਗਰਮਾ ਗਿਆ ਹੈ।ਇਸ ਤੋਂ ਪਹਿਲਾਂ ਵੀ ਸਿਹਤ ਵਿਭਾਗ ਨਾਲ ਸਬੰਧਤ ਕੁੱਝ ਅਧਿਕਾਰੀਆਂ ਵਲੋਂ ਅੜਚਨਾਂ ਡਾਹ ਕੇ ਮਨਜੂਰੀ ਨਾ ਦੇਣ ਕਾਰਣ ਬਹੁਕਰੋੜੀ ਸੀਟੀ ਸਕੈਨ ਮਸ਼ੀਨ ਵਾਪਿਸ ਭੇਜ ਦਿੱਤੀ ਗਈ। ਪ੍ਰੰਤੂ ਇਹ ਲੋਕ ਹਿੱਤ ਮੁੱਦਾ ਮੀਡੀਆ ਵਿੱਚ ਆ ਜਾਣ ਦੇ ਬਾਅਦ ਕਈ ਸੰਸਥਾਵਾਂ ਨੇ ਵਿਰੋਧ ਪ੍ਰਦਰਸ਼ਨ ਕੀਤੇ। ਜਿਸ ਦੇ ਸਿੱਟੇ ਵੱਜੋਂ ਹੁਣ 6 ਜੂਨ 2022 ਨੂੰ ਇਹ ਸੀ.ਟੀ.ਸਕੈਨ ਮਸ਼ੀਨ ਮੁੜ ਤੋਂ ਹਸਪਤਾਲ ਵਿਖੇ ਸਥਾਪਿਤ ਤਾਂ ਕਰ ਦਿੱਤੀ ਗਈ ਹੈ ਪਰ ਅਜੇ ਤੱਕ ਚਾਲੂ ਨਹੀਂ ਕੀਤੀ ਗਈ। ਹਸਪਤਾਲ ਪ੍ਰਸਾਸ਼ਨ ਵਲੋਂ ਲੋਕ ਹਿੱਤ ਨਾਲ ਸੰਬੰਧਿਤ ਇਸ ਮਾਮਲੇ ਨੂੰ ਲਮਕਾਉਣ ਨਾਲ ਗਰੀਬ ਤੇ ਮੱਧ ਵਰਗੀ ਲੋਕਾਂ ਨੂੰ ਇਲਾਜ ਦੇ ਪੱਖ ਤੋਂ ਮਿਲਣ ਵਾਲੀ ਸਹੂਲਤ ਤੋਂ ਵਾਂਝਿਆਂ ਰਹਿਣਾ ਪੈ ਰਿਹਾ ਹੈ।ਜਿਸ ਦੇ ਸਬੰਧ ਵਿੱਚ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ 6 ਜੂਨ 2022 ਨੂੰ ਆਈ ਇਸ ਮਸ਼ੀਨ ਦੇ ਵੀ ਚਾਲੂ ਨਾ ਹੋਣ ਦੇ ਸਬੰੰਧ ਵਿੱਚ “ਦਿ ਵਰਕਿੰਗ ਰਿਪੋਰਟਰਜ ਐਸੋਸੀਏਸ਼ਨ ਰਜਿ.“ ਨਾਲ ਸੰਬੰਧਿਤ ਪੱਤਰਕਾਰਾਂ ਦੇ ਵਫਦ ਵਲੋਂ ਸਿਵਲ ਹਸਪਤਾਲ ਦਾ ਦੌਰਾ ਕਰਨ ਤੇ ਵੇਖਿਆ ਗਿਆ ਕਿ ਮਸ਼ੀਨ ਸਥਾਪਿਤ ਕਰਨ ਦੇ ਬਾਵਜੂਦ ਚਾਲੂ ਹਾਲਤ ਵਿੱਚ ਨਹੀਂ ਹੈ। ਜਿਸ ਦੇ ਸਬੰਧ ਵਿੱਚ ਪੱਤਰਕਾਰਾਂ ਦਾ ਵਫਦ ਕਾਰਜਕਾਰੀ ਸਿਵਲ ਸਰਜਨ ਡਾ: ਪਵਨ ਕੁਮਾਰ ਸੰਗੋਤਰਾ ਨੂੰ ਮਿਲਣ ਲਈ ਉਨਾਂ ਦੇ ਦਫਤਰ ਗਿਆ, ਜਿੱਥੇ ਪਹਿਲਾਂ ਹੀ ਐੱਸ ਐੱਮ ਓ ਡਾ: ਸਵਾਤੀ ਮੌਜੂਦ ਸਨ। ਉਨਾਂ ਨੂੰ ਇਸ ਨਵੀਂ ਆਈ ਸੀ.ਟੀ.ਸਕੈਨ ਮਸ਼ੀਨ ਦੇ ਚਾਲੂ ਨਾ ਹੋਣ ਸਬੰਧੀ ਪੁਛਿਆ ਗਿਆ ਤਾਂ ਉਨਾਂ ਨੇ ਡਾ: ਰਾਜ ਕੁਮਾਰ ਬੱਧਣ ਨੂੰ ਸੱਦ ਕੇ ਸਥਿਤੀ ਦੀ ਪੂਰੀ ਜਾਣਕਾਰੀ ਪ੍ਰਾਪਤ ਕੀਤੀ। ਫਿਰ ਉਨਾਂ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਦੱਸਿਆ ਕਿ ਉਨਾਂ ਵਲੋਂ ਸਾਰੀ ਦਫਤਰੀ ਕਾਰਵਾਈ ਮੁਕੰੰਮਲ ਕਰ ਲਈ ਗਈ ਹੈ। ਪਰ ਇਸ ਮਸ਼ੀਨ ਨੂੰ ਚਲਾਉਣ ਲਈ ਜਿਸ ਕੰਪਨੀ ਵਲੋਂ ਇਹ ਮਸ਼ੀਨ ਭੇਜੀ ਗਈ ਹੈ ਉਸ ਕੰਪਨੀ ਨੇ ਇਸ ਮਸ਼ੀਨ ਨਾਲ ਸਬੰਧ ਕੁੱਝ ਲੋੜੀਦੇ ਕਾਗਜਾਤ ਪੂਰੇ ਨਹੀਂ ਕੀਤੇ ਅਤੇ ਨਾ ਹੀ ਇਸ ਮਸ਼ੀਨ ਨੂੰ ਚਲਾਉਣ ਲਈ ਤਜੁਰਬੇਕਾਰ ਰੈਡੀਆਲੋਜਿਸਟ ਡਾਕਟਰ ਅਤੇ ਹੋਰ ਸਟਾਫ ਦੀ ਨਿਯੁਕਤੀ ਕੀਤੀ ਗਹੈ, ਜਿਸ ਕਰਕੇ ਇਹ ਮਸ਼ੀਨ ਅਜੇ ਤੱਕ ਚਾਲੂ ਨਹੀਂ ਹੋ ਸਕੀ। ਉਨਾਂ ਇਹ ਵੀ ਕਿਹਾ ਕਿ ਅਸੀਂ ਉਨਾਂ ਚਿਰ ਇਹ ਮਸ਼ੀਨ ਨਹੀਂ ਚਲਾ ਸਕਦੇ ਜਿੰੰਨਾ ਚਿਰ ਸਬੰਧਤ ਕੰਪਨੀ ਵਲੋਂ ਲੋੜੀਂਦਾ ਰਿਕਾਰਡ ਅਤੇ ਰੈਡੀਆਲੋਜਿਸਟ ਡਾਕਟਰ ਦੀ ਨਿਯੁਕਤੀ ਨਹੀਂ ਕੀਤੀ ਜਾਂਦੀ। ਸਮਝੌਤੇ ਮੁਤਾਬਿਕ ਸਾਰੀ ਜਿੰੰਮੇਵਾਰੀ ਸਬੰਧਤ ਕੰਪਨੀ ਦੀ ਹੈ। ਇਸ ਸਬੰਧ ਵਿੱਚ ਮਸ਼ੀਨ ਭੇਜਣ ਵਾਲੀ ਕੰਪਨੀ ਦੇ ਕਲਸਟਰ ਹੈਡ ਅੰਕੁਰ ਰੌਇਲ ਨੂੰ ਟੈਲੀਫੋਨ ਤੇ ਪੁੱਛਿਆ ਗਿਆ ਤਾਂ ਉਨਾਂ ਇੱਕ ਹਫਤੇ ਤੱਕ ਮਸ਼ੀਨ ਨਾਲ ਸਬੰਧਤ ਕਾਗਜੀ ਰਿਕਾਰਡ ਅਤੇ ਰੈਡੀਆਲੋਜਿਸਟ ਡਾਕਟਰ ਦੀ ਨਿਯੁਕਤੀ ਕਰਕੇ ਮਸ਼ੀਨ ਚਾਲੂ ਕਰਨ ਦਾ ਭਰੋਸਾ ਦਿੱਤਾ। ਜਿਕਰਯੋਗ ਹੈ ਕਿ ਸਿਵਲ ਹਸਪਤਾਲ ਹੁਸ਼ਿਆਰਪੁਰ ’ਚ ਹਜਾਰਾਂ ਮਰੀਜ ਇਲਾਜ ਲਈ ਆਉਂਦੇ ਹਨ ਪਰ ਸਰਕਾਰੀ ਹਸਪਤਾਲਾਂ ’ਚ ਸਿਹਤ ਸਹੂਲਤਾਂ ਦੀ ਘਾਟ ਕਾਰਨ ਉਨਾਂ ਨੂੰ ਮਹਿੰਗੇ ਇਲਾਜ ਲਈ ਪ੍ਰਾਈਵੇਟ ਹਸਪਤਾਲਾਂ ’ਚ ਜਾਣ ਲਈ ਮਜਬੂਰ ਹੋਣਾ ਪੈਂਦਾ ਹੈ। ਕੁਝ ਮੁਲਾਜਮਾਂ ਨੇ ਆਪਣਾ ਨਾਂ ਨਾ ਛਾਪਣ ਦੀ ਸਰਤ ’ਤੇ ਦੱਸਿਆ ਕਿ ਡਾਕਟਰਾਂ ਨੂੰ ਪ੍ਰਾਈਵੇਟ ਸਕੈਨ ਸੈਂਟਰਾਂ ‘ਚ ਮਰੀਜਾਂ ਨੂੰ ਭੇਜਣ ’ਤੇ ਮੋਟਾ ਕਮਿਸਨ ਮਿਲਦਾ ਹੈ, ਜਿਸ ਕਾਰਨ ਵਿਭਾਗ ਵੱਲੋਂ ਸਰਕਾਰੀ ਹਸਪਤਾਲਾਂ ’ਚ ਮਸੀਨਾਂ ਲਾਉਣ ’ਚ ਢਿੱਲ ਵਰਤੀ ਜਾ ਰਹੀ ਹੈ। 6 ਜੂਨ ਦੀ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਨਵੀਂ ਆਈ ਸੀ.ਟੀ.ਸਕੈਨ ਮਸ਼ੀਨ ਦੇ ਚਾਲੂ ਨਾ ਹੋਣ ਕਰਕੇ ਗੀਰਬ ਤੇ ਮੱਧ ਵਰਗੀ ਲੋਕ ਸਹੂਲਤ ਤੋਂ ਵਾਂਝੇ ਹਨ।

About Post Author

Share and Enjoy !

Shares

Leave a Reply

Your email address will not be published.