
– ਸੇਵਕ ਮੰਡਲ ਸੁਨਾਮ ਵੱਲੋਂ ਲਗਾਇਆ ਗਿਆ ਵਿਸ਼ਾਲ ਭੰਡਾਰਾ
ਸੁਨਾਮ ਊਧਮ ਸਿੰਘ ਵਾਲਾ,2 ਮਾਰਚ (ਜਗਸੀਰ ਲੌਂਗੋਵਾਲ ) : ਤਿਰੋਦਸ ਜੋਯਤੀਲਿੰਗ ਸ੍ਰੀ ਦੁਧੇਸ਼ਵਰ ਮਹਾਂਦੇਵ ਸਿਵਧਾਮ ਟਿੱਲਾ ਉਭਾਵਾਲ ਨਮੋਲ ਵਿਖੇ ਸੁਆਮੀ ਸ੍ਰੀ ਦੁੱਧਾਧਾਰੀ ਜੀ ਮਹਾਰਾਜ ਦੀ ਅਪਾਰ ਕਿਰਪਾ ਸਦਕਾ ਮਹਾਂਸ਼ਿਵਰਾਤਰੀ ਦੇ ਸ਼ੁਭ ਤਿਉਹਾਰ ਮੌਕੇ ਸ਼ਰਧਾਲੂਆਂ ਦਾ ਵਿਸ਼ਾਲ ਮੇਲਾ ਲੱਗਿਆ । ਸ਼ਰਧਾਲੂਆਂ ਨੇ ਸ਼ਿਵ ਧਾਮ ਨਮੋਲ ਵਿਖੇ ਜਲ ਅਭਿਸ਼ੇਕ ਕੀਤਾ ਸ਼ਰਧਾਲੂਆਂ ਨੇ ਜੈ ਸ਼ਿਵ ਸ਼ੰਕਰ ਬਮ ਬਮ ਭੋਲੇ ਦੇ ਜੈਕਾਰੇ ਲਾ ਕੇ ਸ਼ਿਵ ਭਗਵਾਨ ਦਾ ਗੁਣਗਾਨ ਕੀਤਾ ਇਸ ਮੌਕੇ ਤੇ ਵਿਸ਼ਾਲ ਭੰਡਾਰਾ ਲਗਾਇਆ ਗਿਆ ਸੇਵਕ ਮੰਡਲ ਸੁਨਾਮ ਵੱਲੋਂ ਔਗਲੇ ਦੇ ਪਕੋੜੇ ਫਰੂਟ ਚਾਟ ਅਤੇ ਚਾਹ ਦਾ ਭੰਡਾਰਾ ਸਾਰਾ ਦਿਨ ਅਟੁੱਟ ਵਰਤਾਇਆ ਗਿਆ ਇਸ ਮੌਕੇ ਤੇ ਸੇਵਕ ਮਦਨ ਲਾਲ ਕਾਸਲ ਸ਼ਾਮ ਲਾਲ ਭਾਟੀਆ ਸੁਰਿੰਦਰ ਸ਼ਰਮਾਂ ਅਸ਼ੋਕ ਕਾਸਲ ਪਰਮਜੀਤ ਸਿੰਘ ਸ਼ੇਖਰ ਅੱਤਰੀ ਨਰੇਸ਼ ਸ਼ਰਮਾ ਅਤੇ ਵੱਡੀ ਗਿੱਣਤੀ ਵਿੱਚ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਚਲਾਇਆ ਗਿਆ ਅੱਜ 2 ਮਾਰਚ ਬੁੱਧਵਾਰ ਨੂੰ ਸ੍ਰੀ ਸ਼ਿਵ ਮਹਾਪੁਰਾਣ ਦੀ ਕਥਾ ਦੇ ਭੋਗ ਪਾਏ ਗਏ ਕਥਾਵਾਚਕ ਨਿਗਮ ਭਾਸਕਰ ਨੇ ਇਸ ਕਥਾ ਦੇ ਮਹੱਤਵ ਬਾਰੇ ਦੱਸਿਆ ਕਥਾ ਦੇ ਭੋਗ ਤੋਂ ਬਾਅਦ ਵਿਸ਼ਾਲ ਭੰਡਾਰਾ ਲਗਾਇਆ ਗਿਆ,ਸਿਵਧਾਮ ਟਿੱਲਾ ਨਮੋਲ ਵਿਖੇ ਭਗਤਾਂ ਨੇ ਵੱਡੀ ਗਿਣਤੀ ਵਿੱਚ ਭੋਲੇ ਨਾਥ ਜੀ ਦੇ ਦਰਸ਼ਨ ਕਰਕੇ ਭਗਵਾਨ ਭੋਲੇ ਨਾਥ ਦਾ ਆਸ਼ੀਰਵਾਦ ਪ੍ਰਾਪਤ ਕੀਤਾ ।