
(ਹਰਪ੍ਰੀਤ ਸਿੰਘ ਕੈਲੇ) ਸ੍ਰੀ ਮਾਛੀਵਾੜਾ ਸਾਹਿਬ।
ਸਾਹਿਤ ਸਭਾ ਸ੍ਰੀ ਮਾਛੀਵਾੜਾ ਸਾਹਿਬ ਦੀ ਮਾਸਿਕ ਇਕੱਤਰਤਾ ਸ੍ਰੀ ਸ਼ੰਕਰ ਦਾਸ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਵਿੱਖੇ ਸਾਹਿਤ ਸਭਾ ਦੇ ਪ੍ਰਧਾਨ ਟੀ ਲੋਚਨ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਭਾਸ਼ਾ ਦੀ ਮਹੱਤਤਾ ਤੇ ਸ਼ਬਦ ਜੋੜਾਂ ਤੇ ਨਿਗਰ ਗੱਲਬਾਤ ਤੋਂ ਬਾਅਦ ਰਚਨਾਵਾਂ ਦੇ ਦੌਰ ਵਿੱਚ ਅਵਤਾਰ ਸਿੰਘ ਓਟਾਲਾਂ ਨੇ ਕਵਿਤਾ ਕਰਜਾ ਅਤੇ ਡਾ. ਪਰਮਜੀਤ ਸਹਿਗਲ ਨੇ ਤਿੰਨ ਕਵਿਤਾਵਾਂ ਸੁਕਰਾਤ ਕਦੇ-ਕਦਾਈਂ ਅਤੇ ਦੋਸਤੀ ਸੁਣਾਈਆ ਇਨਾਂ ਕਵਿਤਾਵਾਂ ਤੇ ਗੱਲਬਾਤ ਕਰਨ ਦੇ ਨਾਲ-ਨਾਲ ਦਾਦ ਵੀ ਮਿਲੀ ਫਿਰ ਮਲਕੀਤ ਸਿੰਘ ਨੇ ਗ਼ਜ਼ਲ ਰੋਸੇ-ਸ਼ਿਕਵੇ ਝਗੜੇ-ਝੇੜੇ ਸਾਰੇ ਅੱਜ ਮੁਕਾ ਕੇ ਜਾਵੀ ਸੁਣਾਈ ਇਸ ਰਚਨਾ ਤੇ ਚਰਚਾ ਵੀ ਹੋਈ ਤੇ ਦਾਦ ਵੀ ਮਿਲੀ ਇਸ ਉਪਰੰਤ ਸ਼ਾਇਰ ਅਮਰਿੰਦਰ ਸਿੰਘ ਨੇ ਗ਼ਜ਼ਲ ਐਂਨਾ ਵੀ ਹੋਣਾ ਸੱਜਣਾ ਮਜਬੂਰ ਕੀ ਇੱਕ ਪਾਸੇ ਚੁਣ ਲੈ ਕਿ ਨੇਰ ਕੀ ਨੂਰ ਕੀ ਸੁਣਾਈ ਜਿਸਨੂੰ ਭਰਪੂਰ ਦਾਦ ਮਿਲੀ ਫਿਰ ਸ਼ਾਇਰ ਟੀ ਲੋਚਨ ਨੇ ਗ਼ਜ਼ਲਾਂ ਹਰ ਦੁਖ ਹਾਸੇ ਹੇਠ ਦਬਾਉਣਾ ਔਖਾ ਹੈ ਹਰ ਪਲ ਝੂਠਾ ਹੀ ਮੁਸਕਰਾਉਣ ਔਖਾ ਹੈ ਸੁਣਾਈ ਜਿਸ ਦੀ ਬਹੁਤ ਤਾਰੀਫ ਹੋਈ ਇਸ ਉਪਰੰਤ ਐਸ ਨਸੀਮ ਨੇ ਗ਼ਜ਼ਲ ਤੇਰੇ ਖਿਆਲ ਦੇ ਦੀਵੇ ਜਗਾ ਕਰ ਬੈਠ ਗਏ ਢਲੀ ਸ਼ਾਮ ਤਾਂ ਮਹਿਫ਼ਿਲ ਸਜਾ ਕੇ ਬੈਠ ਗਏ, ਸੁਣਾਈ ਇਸ ਗ਼ਜ਼ਲ ਨੂੰ ਬਹੁਤ ਦਾਦ ਮਿਲੀ ਅੰਤ ਵਿੱਚ ਸ਼ਾਇਰ ਨਿਰੰਜਨ ਸੂਖਮ ਨੇ ਗ਼ਜ਼ਲ ਸੁਣਾਈ ਜਿਸਦਾ ਇਕ ਸ਼ੇਅਰ ਹੈ ‘ਕਰ ਲਿਆ ਕਬਜਾ ਅਸਾਡੀ ਸੋਚ ਤੇ ਬਜਾਰ ਨੇ ,ਰੇਤ ਵਾਂਗੂ ਰਿਸ਼ਤਿਆਂ ਦਾ ਮੋਹ ਜਿਹਾ ਕਿਰਦਾ ਰਿਹਾ’ ਸੁਣਾਈ ਗ਼ਜ਼ਲ ਦੀ ਬਹੁਤ ਸਲਾਘਾ ਹੋਈ ਇਸ ਇਕੱਤਰਤਾ ਦਾ ਸੰਚਾਲਨ ਸਭਾ ਦੇ ਜਨਰਲ ਸਕੱਤਰ ਨਿਰੰਜਨ ਸੂਖਮ ਨੇ ਕੀਤਾ ਪੜੀਆ ਗਈਆਂ ਰਚਨਾਵਾਂ ਤੇ ਉਸਾਰੂ ਬਹਿਸ ਵਿੱਚ ਹੋਰਨਾਂ ਤੋਂ ਇਲਾਵਾ ਸਾਹਿਤਕਾਰ ਰਘਬੀਰ ਸਿੰਘ ‘ਭਰਤ’, ਐਸ ਨਸੀਮ,ਅਵਤਾਰ ਸਿੰਘ ਓਟਾਲਾਂ ਆਦਿ ਸਾਹਿਤਕਾਰਾਂ ਨੇ ਭਾਗ ਲਿਆ ਅੰਤ ਵਿੱਚ ਪ੍ਰਧਾਨ ਟੀ ਲੋਚਨ ਨੇ ਸਾਰਿਆਂ ਦਾ ਧੰਨਵਾਦ ਕੀਤਾ।