
(ਅਮਰੀਸ਼ ਆਨੰਦ) ਖੰਨਾ।
ਸਾਦਾ ਖਾਣਾ ਤੇ ਰੋਜ਼ਾਨਾ ਸੈਰ ਸਿਹਤਮੰਦ ਜੀਵਨ ਲਈ ਜਰੂਰੀ ਬੇਹੱਦ ਜਰੂਰੀ ਹੈ, ਸਾਦਾ ਖਾਣਾ ਖਾਣ ਤੇ ਰੋਜ਼ਾਨਾ ਸੈਰ ਕਰਨ ਵਾਲਾ ਇਨਸਾਨ ਤੰਦਰੁੁਸਤ ਤੇ ਖੁੁਸ਼ਹਾਲ ਜੀਵਨ ਜਿਊਂਦਾ ਹੈ।ਇਸ ਲਈ ਸਾਨੂੰ ਹਮੇਸ਼ਾ ਸਾਦਾ ਖਾਣ ਨੂੰ ਤਰਜੀਹ ਦੇਣੀ ਚਾਹੀਦੀ ਹੈ। ਉਕਤ ਪ੍ਰਗਟਾਵਾ ਗੋਬਿੰਦਗੜ ਪਬਲਿਕ ਕਾਲਜ ਅਲੌੜ ਖੰਨਾ ਦੀ ਪਿ੍ਰੰਸੀਪਲ ਡਾ.ਨੀਨਾ ਸੇਠ ਪਜਨੀ ਨੇ ਪ੍ਰੈਸ ਨਾਲ ਵਿਸ਼ੇਸ਼ ਗੱਲਬਾਤ ਕਰਦੇ ਕਿਹਾ ਕਿ ਸਾਦਾ ਖਾਣਾ ਤੇ ਰੋਜ਼ਾਨਾ ਸੈਰ ਸਿਹਤਮੰਦ ਜੀਵਨ ਲਈ ਜਰੂਰੀ ਬੇਹੱਦ ਜਰੂਰੀ ਹੈ, ਸਾਦਾ ਖਾਣਾ ਖਾਣ ਤੇ ਰੋਜ਼ਾਨਾ ਸੈਰ ਕਰਨ ਵਾਲਾ ਇਨਸਾਨ ਤੰਦਰੁੁਸਤ ਤੇ ਖੁੁਸ਼ਹਾਲ ਜੀਵਨ ਜਿਊਂਦਾ ਹੈ।ਇਸ ਲਈ ਸਾਨੂੰ ਹਮੇਸ਼ਾ ਸਾਦਾ ਖਾਣ ਨੂੰ ਤਰਜੀਹ ਦੇਣੀ ਚਾਹੀਦੀ ਹੈ।ਉਨਾਂ ਕਿਹਾ ਯੋਗਾ ਵੀ ਸਾਡੇ ਸਰੀਰ ਨੂੰ ਤੰਦਰੁਸਤ ਰੱਖਣ ‘ਚ ਬਹੁਤ ਸਹਾਈ ਹੁੰਦਾ ਹੈ।ਉਨਾਂ ਕਿਹਾ ਅਜੋਕੇ ਸਮੇਂ ‘ਚ ਜੰਕ ਫੂਡ ਸਾਡੇ ਬੱਚਿਆਂ ਦਾ ਖਾਣ-ਪੀਣ ਦਾ ਅਕਸ ਖਰਾਬ ਕਰ ਰਹੇ ਹਨ,ਜਿਸ ਕਾਰਨ ਬੱਚੇ ਛੋਟੀ ਉਮਰ ‘ਚ ਹੀ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ।ਉਨਾਂ ਕਿਹਾ ਬੱਚਿਆਂ ਦੇ ਮਾਪਿਆਂ ਨੂੰ ਵੀ ਚਾਹੀਦਾ ਕਿ ਉਹ ਆਪਣੇ ਬੱਚਿਆਂ ਨੂੰ ਬਰਗਰ, ਨੂਡਲਜ਼ ਆਦਿ ਤੋਂ ਬਚਾ ਕੇ ਸਾਦਾ ਭੋਜਨ, ਫਲ ਤੇ ਦੁੱਧ ਦਹੀ ਆਦਿ ਰਵਾਇਤੀ ਖਾਣੇ ਖਾਣ ਲਈ ਪੇਿ੍ਰਤ ਕਰਨ।