(ਸ਼ਿਵ ਕੋੜਾ) ਫਗਵਾੜਾ। ਪੰਜਾਬ ਮਿਉਂਸੀਪਲ ਸਫਾਈ ਕ੍ਰਮਚਾਰੀ ਯੂਨੀਅਨ ਵਲੋਂ ਫਗਵਾੜਾ ਦੇ ਪੱਪੂ ਸਹੋਤਾ (ਕਾਲਾ) ਨੂੰ ਯੂਨੀਅਨ ਦਾ ਮੀਤ ਪ੍ਰਧਾਨ ਐਲਾਨਿਆ ਗਿਆ ਹੈ। ਨਵ ਨਿਯੁਕਤ ਮੀਤ ਪ੍ਰਧਾਨ ਪੱਪੂ ਸਹੋਤਾ ਨੇ ਯੂਨੀਅਨ ਦੇ ਸੂਬਾ ਪ੍ਰਧਾਨ ਰਮੇਸ਼ ਕੁਮਾਰ, ਚੇਅਰਮੈਨ ਧਰਮਵੀਰ ਸੇਠੀ ਤੋਂ ਇਲਾਵਾ ਆਸ਼ੂ ਨਾਹਰ ਜਨਰਲ ਸਕੱਤਰ ਅਤੇ ਵਾਈਸ ਚੇਅਰੈਨ ਦੀਪਕ ਭੱਟੀ ਸਮੇਤ ਸਮੂਹ ਅਹੁਦੇਦਾਰਾਂ ’ਤੇ ਮੈਂਬਰਾਂ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਜੋ ਜਿੰਮੇਵਾਰੀ ਉਹਨਾਂ ਨੂੰ ਦਿੱਤੀ ਗਈ ਹੈ ਉਸਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ। ਉਹਨਾਂ ਮੁਲਾਜਮ ਹੱਕਾਂ ਲਈ ਡਟ ਕੇ ਸੰਘਰਸ਼ ਕਰਨ ਦੀ ਗੱਲ ਵੀ ਕਹੀ।