ਸਵੈ ਇਛੁੱਕ ਖੂਨਦਾਨ ਕੈਂਪ ਦੌਰਾਨ 25 ਯੂਨਿਟ ਖੂਨ ਦਾਨ

Share and Enjoy !

Shares
– ਸਵਰਗੀ ਰਾਮ ਕ੍ਰਿਸ਼ਨ ਢੰਡਵਾੜ ਦੀ ਯਾਦ ਵਿਚ ਬਾਬਾ ਰਾਮ ਚੰਦ ਸਮਾਜ ਭਲਾਈ ਮੰਚ ਵੱਲੋਂ ਲਗਾਇਆ ਖੂਨਦਾਨ ਕੈਂਪ
ਮੁਕੰਦਪੁਰ | ਬਾਬਾ ਰਾਮ ਚੰਦ ਸਮਾਜ ਭਲਾਈ ਮੰਚ (ਰਜਿ) ਮੁਕੰਦਪੁਰ ਵੱਲੋਂ ਸਵਰਗੀ ਰਾਮ ਕ੍ਰਿਸ਼ਨ ਢੰਡਵਾੜ ਦੀ ਯਾਦ ਵਿੱਚ ਢੰਡਵਾੜ ਪਰਵਾਰ ਦੇ ਸਹਿਯੋਗ ਨਾਲ  ਗੁਰਦੁਆਰਾ ਕਲਗੀਧਰ ਮੁਕੰਦਪੁਰ ਵਿਖੇ ਖੂਨਦਾਨ ਕੈਂਪ ਲਗਾਇਆ ਗਿਆ,ਕੈਂਪ ਦਾ ਉਦਘਾਟਨ ਢੰਡਵਾਲ ਪਰਿਵਾਰ ਦੇ ਫਰਜੰਦ ਪਵਨ ਕੁਮਾਰ ਢੰਡਵਾੜ ਵੱਲੋਂ ਰੀਵਨ ਕੱਟ  ਕੇ ਕੀਤਾ ਗਿਆ, ਭਲਾਈ ਮੰਚ ਦੇ ਪ੍ਰਧਾਨ ਮਹਿੰਦਰ ਸਿੰਘ ਰਾਣਾ ਨੇ ਦਾਨਵੀਰ ਪਰਵਾਰ ਦੀ ਸਮਾਜ ਸੇਵਾ ਭਾਵਨਾ ਦੀ ਸ਼ਲਾਘਾ ਕਰਦਿਆਂ ਦੱਸਿਆ ਕਿ ਇਹ ਪਰਿਵਾਰ ਭਾਵੇਂ ਵਿਦੇਸ਼ਾਂ ਵਿਚ ਵੱਸਦਾ ਹੈ ਲੇਕਿਨ ਪੰਜਾਬ  ਵਸਦੇ ਆਪਣੇ ਪਿੰਡ ਦੀ ਬਿਹਤਰੀ ਲਈ ਹਰ ਤਰ੍ਹਾਂ ਦਾ ਸਹਿਯੋਗ ਦੇਣ ਲਈ ਤਤਪਰ ਰਹਿੰਦੇ ਹਨ ਤੇ ਅਸੀਂ ਸਮਾਜ ਭਲਾਈ ਮੰਚ ਵੱਲੋਂ ਇਨ੍ਹਾਂ ਦਾ ਹਾਰਦਿਕ ਧੰਨਵਾਦ ਕਰਦੇ ਹਾਂ, ਡਾਕਟਰ ਤੇਜਿੰਦਰਪਾਲ ਸਿੰਘ ਦੀ ਅਗਵਾਈ ਵਿੱਚ ਬਲੈਡ ਬੈਂਕ ਬੰਗਾ ਦੀ ਟੀਮ ਦੇ ਸਹਿਯੋਗ ਨਾਲ ਲਗਾਏ ਇਸ ਖ਼ੂਨਦਾਨ ਕੈਂਪ ਦੌਰਾਨ ਜਿਸ ਨੂੰ ਪ੍ਰਧਾਨ ਮਹਿੰਦਰ ਸਿੰਘ ਰਾਣਾ ਨੇ ਖ਼ੂਨਦਾਨ ਨੂੰ ਮਹਾਂ ਦਾਨ ਦੱਸਿਆ ਦੌਰਾਨ 25 ਯੂਨਿਟ ਖੂਨ ਇਕੱਤਰ ਹੋਇਆ, ਸਾਰੇ ਖੂਨਦਾਨੀਆਂ ਨੂੰ ਤੁਰੰਤ ਸੰਤੁਲਨ ਅਤੇ ਤਾਕਤਵਰ  ਰਰਿਫਰੈਸ਼ਮੈਂਟ ਤੋਂ ਇਲਾਵਾ ਪ੍ਰਸੰਸਾ ਪੱਤਰ ਅਤੇ ਸਨਮਾਨ ਚਿੰਨ ਵੀ ਪ੍ਰਦਾਨ ਕੀਤੇ ਗਏ, ਇਸ ਮੌਕੇ ਹੋਰਾਂ ਤੋਂ ਇਲਾਵਾ ਜਸਪਾਲ ਸਿੰਘ ਗੋਗਾ, ਪਾਲ ਸਿੰਘ, ਸ਼ਿਵ ਸਿੰਘ, ਸੁੱਚਾ ਸਿੰਘ ਝਿੰਗੜ, ਕੁਲਦੀਪ ਗਹਿਲ ਮਜਾਰੀ, ਬਾਲ ਕ੍ਰਿਸ਼ਨ ਬਾਲੀ, ਗੁਰਪ੍ਰੀਤ ਸਾਧਪੁਰ, ਗ੍ਰੰਥੀ ਰਣਜੀਤ ਸਿੰਘ, ਬਲਬੀਰ ਸਿੰਘ ਸਾਧਪੁਰ, ਕਮਲਜੀਤ ਅਗਨੀਹੋਤਰੀ, ਸੁਰਿੰਦਰ ਕੁਮਾਰ ਤੇ ਹੋਰ ਵੀ ਮੌਜੂਦ ਸਨ|

About Post Author

Share and Enjoy !

Shares

Leave a Reply

Your email address will not be published.