ਸਵਿਟਜ਼ਰਲੈਂਡ ਵਿੱਚ ਪਹਿਲਾ ਪੰਜਾਬੀ ਨੌਜਵਾਨ ਗੁਰਮੀਤ ਸਿੰਘ ਬਣਿਆ ਬੱਸ ਚਾਲਕ

Share and Enjoy !

Shares

(ਦਵਿੰਦਰ ਹੀਉਂ) ਯੂਰਪ। ਇਤਿਹਾਸ ਗਵਾਹ ਹੈ ਕਿ ਪੰਜਾਬੀ ਦੁਨੀਆਂ ਦੇ ਜਿਸ ਮਰਜੀ ਕੋਨੇ ਵਿੱਚ ਚਲੇ ਜਾਣ ਇਹ ਆਪਣੀ ਅਣਥੱਕ ਮਿਹਨਤ,ਲਗਨ ਅਤੇ ਬੁਲੰਦ ਹੌਸਲਿਆ ਨਾਲ ਇੱਕ ਨਾ ਇੱਕ ਦਿਨ ਕਾਮਯਾਬੀ ਝੰਡੇ ਜਰੂਰ ਬੁਲੰਦ ਕਰਦੇ ਹਾਂ, ਅਜੌਕੇ ਦੌਰ ਵਿੱਚ ਆਏ ਦਿਨ ਪੰਜਾਬੀ ਵਿਦੇਸਾਂ ਦੀ ਧਰਤੀ ਉਤੇ ਪੰਜਾਬ ਅਤੇ ਪੰਜਾਬੀਅਤ ਦਾ ਨਾਮ ਰੌਸਨ ਕਰਦੇ ਆ ਰਹੇ ਹਨ, ਇਸੇ ਲੜੀ ਨੂੰ ਅੱਗੇ ਤੌਰ ਦਿਆ ਹੋਏ ਆਪਣੀ ਮਿਹਨਤ ਲਗਨ ਅਤੇ ਬੁਲੰਦ ਹੌਂਸਲੇ ਦੇ ਨਾਲ ਨਾਲ ਸਿੱਖੀ ਸਿਧਾਂਤਾਂ ਤੇ ਪਹਿਰਾ ਦਿੰਦੇ ਹੋਏ ਯੂਰਪੀਅਨ ਦੇਸ਼ ਸਵਿਟਜ਼ਰਲੈਂਡ ਵਿੱਚ ਇੱਕ ਗੁਰਸਿੱਖ ਨੌਜਵਾਨ ਬੱਸ ਚਾਲਕ ਬਣਿਆ, ਇਸ ਗੁਰਸਿੱਖ ਨੌਜਵਾਨ ਦਾ ਨਾਮ ਹੈ ਗੁਰਮੀਤ ਸਿੰਘ ਜੋ ਵਿਨਤਰਤੂਰ ਸ਼ਹਿਰ ਕਨਟੋਨ ਜ਼ਿਊਰਿਖ ਵਿਖੇ ਰਹਿ ਰਿਹਾ ਹੈ, ਇਹ ਨੌਜਵਾਨ ਸਵਿਟਜ਼ਰਲੈਂਡ ਵਿੱਚ ਪਹਿਲਾ ਅੰਮਿ੍ਰਤਧਾਰੀ ਗੁਰਸਿੱਖ ਹੈ ਜਿਸ ਨੂੰ ਸਟੱਡਤੂਰ ਬੱਸ ਕੰਪਨੀ ਵੱਲੋਂ ਬੱਸ ਡਰਾਈਵਰ ਨਿਯੁਕਤ ਕੀਤਾ ਗਿਆ। ਅੰਮਿ੍ਰਤਧਾਰੀ ਗੁਰਮੀਤ ਸਿੰਘ ਦਾ ਪਿਛੋਕੜ ਪੰਜਾਬ ਦੇ ਜ਼ਿਲਾ ਪਟਿਆਲੇ ਦੇ ਪਿੰਡ ਸ਼ੇਰਗਡ ਨਾਲ ਸਬੰਧਤ ਹੈ ਤੇ ਹੁਣ ਇਹ ਨੌਜਵਾਨ ਪਿਛਲੇ ਇੱਕ ਦਹਾਕੇ ਤੋਂ ਵੀ ਵੱਧ ਯੂਰਪ ਵਿੱਚ ਰਹਿ ਰਿਹਾ ਹੈ ਜਿਸ ਨੇ ਵਿਦੇਸ਼ੀ ਧਰਤੀ ਤੇ ਰਹਿੰਦੇ ਹੋਏ ਸਿੱਖ ਕੌਮ ਦਾ ਨਾਮ ਰੌਸ਼ਨ ਕੀਤਾ ਹੈ। ਇਸ ਮੌਕੇ ਗੁਰਮੀਤ ਸਿੰਘ ਨੇ ਆਪਣੀ ਇਸ ਕਾਮਯਾਬੀ ਲਈ ਗੁਰੂ ਸਹਿਬਾਨ ਦਾ ਧੰਨਵਾਦ ਕੀਤਾ ਅਤੇ ਉਨਾਂ ਸਮੂਹ ਪੰਜਾਬੀ ਭਾਈਚਾਰੇ ਨੂੰ ਅਪੀਲ ਕੀਤੀ ਕਿ ਚਾਹੇ ਅਸੀਂ ਕਿਸੇ ਵੀ ਦੇਸ਼ ਵਿੱਚ ਵਸਦੇ ਹੋਈਏ ਸਾਨੂੰ ਪ੍ਰੇਮ ਭਾਵਨਾ ਨਾਲ ਰਹਿੰਦੇ ਹੋਏ ਅਜਿਹੇ ਕੰਮਕਾਰ ਕਰਨੇ ਚਾਹੀਦੇ ਹਨ ਜਿਸ ਨਾਲ ਵਿਦੇਸ਼ਾਂ ਵਿੱਚ ਲੋਕਾਂ ਨੂੰ ਪਤਾ ਲੱਗ ਸਕੇ ਕਿ ਸਾਡੀ ਇੱਕ ਵੱਖਰੀ ਪਹਿਚਾਣ ਹੈ।

About Post Author

Share and Enjoy !

Shares

Leave a Reply

Your email address will not be published.