ਸਲਾਈਟ ਸੰਸਥਾ ਦੇ ਸਟੂਡੈਂਟ ਨੇ ਪੱਖੇ ਨਾਲ ਫਾਹਾ ਲੈਕੇ ਕੀਤੀ ਖੁਦਕੁਸ਼ੀ  

Share and Enjoy !

Shares
ਲੌਂਗੋਵਾਲ (ਜਗਸੀਰ ਸਿੰਘ): ਸੰਤ ਲੌਂਗੋਵਾਲ ਇੰਸਟੀਚਿਊਟ ਆਫ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਦੇ ਇੱਕ ਵਿਦਿਆਰਥੀ ਵੱਲੋਂ  ਬੀਤੀ ਰਾਤ  ਪੱਖੇ ਨਾਲ ਲਟਕ ਕੇ ਖੁਦਕੁਸ਼ੀ ਕਰ ਲਏ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਸਲਾਈਟ ਦੇ ਹੋਸਟਲ ਨੰਬਰ 6 ਦੇ ਕਮਰਾ ਨੰਬਰ 311 ਵਿਚ  ਖ਼ੁਦਕੁਸ਼ੀ ਕਰਨ ਵਾਲਾ 18 ਸਾਲਾ ਵਿਦਿਆਰਥੀ ਮੁਕੇਸ਼ ਕੁਮਾਰ ਪੁੱਤਰ ਫੇਕਨ ਠਾਕੁਰ ਅਦੌਰੀ ਜ਼ਿਲ੍ਹਾ ਸ਼ਿਓਹਾਰ( ਬਿਹਾਰ) ਦਾ ਰਹਿਣ ਵਾਲਾ ਸੀ । ਇਸ ਸਬੰਧੀ ਥਾਣਾ ਲੌਂਗੋਵਾਲ ਦੇ ਅੈਸ.ਅੈਚ.ਓ  ਜਗਮੇਲ ਸਿੰਘ ਨੇ ਦੱਸਿਆ ਕਿ ਇਸ ਕਮਰੇ ਵਿਚ ਤਿੰਨ ਵਿਦਿਆਰਥੀ ਰਹਿੰਦੇ ਸਨ ਜਿਨ੍ਹਾਂ ਵਿੱਚੋਂ ਦੋ ਵਿਦਿਆਰਥੀ ਕੱਲ ਰਾਤ ਜਿਸ ਵੇਲੇ ਖਾਣਾ ਖਾਣ ਲਈ ਮੈੱਸ ਵਿੱਚ ਗਏ ਤਾਂ ਇਸੇ ਦੌਰਾਨ ਹੀ ਕਮਰੇ ਦੀ ਕੁੰਡੀ ਲਗਾਕੇ ਮੁਕੇਸ਼ ਕੁਮਾਰ ਨੇ ਪੱਖੇ ਨਾਲ ਲਟਕ ਕੇ  ਫਾਹਾ ਲੈ ਲਿਆ।ਜਦ ਦੂਜੇ ਸਾਥੀ ਵਿਦਿਆਰਥੀ ਵਾਪਸ ਕਮਰੇ ਵਿਚ ਆਏ ਤਾਂ ਦਰਵਾਜਾ ਤੋੜ ਕੇ ਦੇਖਿਆ ਤਾਂ ਮੁਕੇਸ਼ ਕੁਮਾਰ ਪੱਖੇ ਨਾਲ ਲਟਕ ਰਿਹਾ ਸੀ,ਜਿਸ ਨੂੰ ਤੁਰੰਤ  ਐਂਬੂਲੈਂਸ ਰਾਹੀਂ ਸੰਗਰੂਰ ਸਰਕਾਰੀ ਹਸਪਤਾਲ ਚ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ।ਖ਼ੁਦਕੁਸ਼ੀ ਦਾ ਕਾਰਨ ਭਾਵੇਂ ਸਪਸ਼ਟ ਰੂਪ ਵਿੱਚ ਕੁਝ ਪਤਾ ਨਹੀਂ ਲੱਗ ਸਕਿਆ ਪਰ ਸਾਥੀ ਵਿਦਿਆਰਥੀਆਂ ਅਨੁਸਾਰ ਆਤਮਹੱਤਿਆ ਦਾ ਕਾਰਨ ਕੋਈ ਘਰੇਲੂ  ਮਸਲਾ ਹੀ ਸਮਝਿਆ ਜਾਂਦਾ ਹੈ’ਜਿਸ ਕਾਰਨ ਮੁਕੇਸ਼ ਕੁਮਾਰ ਪਰੇਸ਼ਾਨ ਰਹਿੰਦਾ ਸੀ।  ਦੂਜੇ ਪਾਸੇ ਸਲਾਈਟ ਦੇ ਡੀਨ ਵੈੱਲਫੇਅਰ ਡਾ ਰਜੇਸ਼ ਕੁਮਾਰ ਨੇ ਕਿਹਾ ਕਿ ਇਹ ਘਟਨਾ ਬੜੀ ਹੀ ਦੁਖਦਾਈ ਹੈ  ਇਸ ਸਬੰਧ ਵਿਚ ਮ੍ਰਿਤਕ ਵਿਦਿਆਰਥੀ ਦੇ ਮਾਪਿਆਂ ਨੂੰ ਸੂਚਿਤ ਕਰ ਦਿੱਤਾ ਗਿਆ  ਹੈ ।ਅੱਜ ਮ੍ਰਿਤਕ ਵਿਦਿਆਰਥੀ ਦੀ ਲਾਸ਼ ਮੌਰਚਰੀ ਸੰਗਰੂਰ ਵਿਖੇ ਰੱਖ ਦਿੱਤੀ ਹੈ।ਪਤਾ ਲੱਗਾ ਹੈ ਕਿ   ਕਿ ਮੁਕੇਸ਼ ਕੁਮਾਰ ਨੇ ਇਸੇ ਸਾਲ ਵੀ ਸਲਾਈਟ ਵਿਖੇ ਦਾਖਲਾ ਲਿਆ ਸੀ ।

About Post Author

Share and Enjoy !

Shares

Leave a Reply

Your email address will not be published.