ਸਰਬ ਨੌਜਵਾਨ ਸਭਾ ਨੇ ਪ੍ਰਵਾਸੀ ਭਾਰਤੀ ਉੱਭੀ ਬ੍ਰਦਰਜ਼ ਦਾ ਵੋਕੇਸ਼ਨਲ ਸੈਂਟਰ ਪੁੱਜਣ ਤੇ ਕੀਤਾ ਨਿੱਘਾ ਸਵਾਗਤ

Share and Enjoy !

Shares

ਫਗਵਾੜਾ (ਸ਼ਿਵ ਕੋੜਾ) : ਸਰਬ ਨੌਜਵਾਨ ਸਭਾ (ਰਜਿ.) ਫਗਵਾੜਾ ਵਲੋਂ ਆਪਣੇ ਯੂ.ਕੇ. ਇਕਾਈ ਦੇ ਪ੍ਰਧਾਨ ਬਲਬੀਰ ਸਿੰਘ ਉੱਭੀ ਅਤੇ ਉਹਨਾ ਦੇ ਭਰਾ ਸਤਨਾਮ ਸਿੰਘ ਉੱਭੀ ਨੂੰ ਵੋਕੇਸ਼ਨਲ ਸੈਂਟਰ ਵਿਖੇ ਜੀਅ ਆਇਆਂ ਕਿਹਾ ਅਤੇ ਸਭਾ ਦੀ ਕਾਰਜਗੁਜ਼ਾਰੀ ਦੀ ਜਾਣਕਾਰੀ ਦਿੱਤੀ। ਉਹਨਾ ਦੇ ਮਾਣ ‘ਚ ਕੀਤੇ ਗਏ ਸਮਾਗਮ ਦੌਰਾਨ ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਨੇ ਕਿਹਾ ਕਿ ਯੂ.ਕੇ. ਇਕਾਈ ਦੇ ਪ੍ਰਧਾਨ ਬਲਬੀਰ ਸਿੰਘ ਉੱਭੀ, ਸਰਬ ਨੌਜਵਾਨ ਸਭਾ ਦੀਆਂ ਸਰਗਰਮੀਆਂ ਨੂੰ ਵਧਾਉਣ ਲਈ ਲਗਾਤਾਰ ਕਾਰਜ਼ਸ਼ੀਲ ਰਹਿੰਦੇ ਹਨ ਅਤੇ ਸਮੇਂ-ਸਮੇਂ ਤੇ ਵਢਮੁੱਲਾ ਸਹਿਯੋਗ ਵੀ ਦਿੰਦੇ ਹਨ। ਆਪਣੇ ਅੱਜ ਦੇ ਦੌਰੇ ਦੌਰਾਨ ਉਹਨਾ ਨੇ ਵੋਕੇਸ਼ਨਲ ਸੈਂਟਰ ਵਿਖੇ ਲੜਕੀਆਂ ਲਈ ਖੋਹਲੇ ਜਾ ਰਹੇ ਕੰਪਿਊਟਰ ਸੈਂਟਰ ਲਈ ਇੱਕ ਕੰਪਿਊਟਰ ਅਤੇ ਆਰਥਕ ਸਹਾਇਤਾ ਵੀ ਦਿੱਤੀ। ਬਲਬੀਰ ਸਿੰਘ ਉੱਭੀ ਨੇ ਕਿਹਾ ਕਿ ਸਰਬ ਨੌਜਵਾਨ ਸਭਾ ਦਾ ਸਮਾਜ ਸੇਵਾ ਦਾ ਲੰਮਾ ਸਫ਼ਰ ਹੈ ਅਤੇ ਸਭਾ ਲੋਕ ਭਲੇ ਹਿੱਤ ਵੱਡੇ ਕੰਮ ਕਰ ਰਹੀ ਹੈ ਅਤੇ ਪ੍ਰਵਾਸੀ ਪੰਜਾਬੀ ਇਸ ਕੰਮ ਲਈ ਪੂਰੀ ਸਿੱਦਕ ਨਾਲ ਹਿੱਸਾ ਪਾ ਰਹੇ ਹਨ। ਉਹਨਾਂ ਸਭਾ ਵਲੋਂ ਚਲਾਏ ਜਾ ਰਹੇ ਵੋਕੇਸ਼ਨਲ ਸੈਂਟਰ ਦੀ ਖਾਸ ਤੌਰ ਤੇ ਸ਼ਲਾਘਾ ਕੀਤੀ ਅਤੇ ਕਿਹਾ ਕਿ ਲੜਕੀਆਂ ਨੂੰ ਆਤਮ ਨਿਰਭਰ ਬਨਾਉਣ ਲਈ ਕਿੱਤਾ ਮੁਖੀ ਕੋਰਸ ਦੀ ਸਿਖਲਾਈ ਜਰੂਰ ਲੈਣੀ ਚਾਹੀਦੀ ਹੈ ਤਾਂ ਜੋ ਉਹ ਆਪਣੀ ਤੇ ਆਪਣੇ ਪਰਿਵਾਰ ਦੀ ਆਰਥਕ ਹਾਲਤ ਨੂੰ ਸੁਧਾਰ ਸਕਣ। ਇਸ ਸਮਾਗਮ ਮੌਕੇ ਬਲਬੀਰ ਸਿੰਘ ਉੱਭੀ, ਉਹਨਾਂ ਦੀ ਧਰਮ ਪਤਨੀ ਸ੍ਰੀਮਤੀ ਬਲਬੀਰ ਕੌਰ ਉੱਭੀ, ਸਤਨਾਮ ਸਿੰਘ ਉੱਭੀ ਅਤੇ ਉਹਨਾਂ ਦੀ ਧਰਮ ਪਤਨੀ ਹਰਬੰਸ ਕੌਰ ਉੱਭੀ ਨੂੰ ਸਰਬ ਨੌਜਵਾਨ ਸਭਾ ਦੇ ਉਪ ਪ੍ਰਧਾਨ ਰਵਿੰਦਰ ਸਿੰਘ ਰਾਏ ਨੇ ਯਾਦਗਾਰੀ ਚਿੰਨ੍ਹ ਭੇਂਟ ਕਰਕੇ ਸਨਮਾਨਤ ਕੀਤਾ। ਇਸ ਮੌਕੇ ਮੈਡਮ ਗੁਰਪ੍ਰੀਤ ਕੌਰ, ਮੈਡਮ ਸੁਖਜੀਤ ਕੌਰ, ਜਗਜੀਤ ਸੇਠ, ਟੀਸ਼ਾ, ਨਰਿੰਦਰ ਸੈਣੀ, ਸਿਮਰਨਜੀਤ, ਤਰਾਨਾ, ਤਾਹਿਰਾ, ਰਾਜਵਿੰਦਰ ਕੌਰ, ਰਜਨੀ ਬਾਲਾ, ਸੁਖਵਿੰਦਰ ਕੌਰ, ਪੂਜਾ, ਸੀਮਾ, ਮੀਨਾ, ਜਸਪ੍ਰੀਤ ਕੌਰ, ਸੁਮਨ ਭਿ੍ਰਗੁ, ਹਰਕੋਮਲ, ਅੰਸ਼ੂ, ਸ਼ਿਵਾਨੀ, ਆਫਰੀਨ, ਜਸਮੀਤ, ਮਨਪ੍ਰੀਤ ਕੌਰ, ਅਕਾਂਸ਼ਾ ਆਦਿ ਹਾਜ਼ਰ ਸਨ।

About Post Author

Share and Enjoy !

Shares

Leave a Reply

Your email address will not be published.