ਸਰਦਾਰਨੀ ਸੁਰਿੰਦਰ ਕੌਰ ਧਨੋਆ ਨੂੰ ਵੱਖ ਵੱਖ ਆਗੂੂਆਂ ਵਲੋਂ ਸਰਧਾਂਜਲੀਆਂ ਭੇਂਟ

Share and Enjoy !

Shares
ਮੋਹਾਲੀ, ਗੁਰਵਿੰਦਰ ਸਿੰਘ : ਪੰਜਾਬੀ ਵਿਰਸਾ ਸੰਭਾਲ ਸੁਸਾਇਟੀ ਦੇ ਪ੍ਰਧਾਨ ਅਤੇ ਵਾਰਡ ਨੰਬਰ 29 ਤੋਂ ਕੌਂਸਲਰ ਕੁਲਦੀਪ ਕੌਰ ਦੇ ਪਤੀ ਸਤਵੀਰ ਸਿੰਘ ਧਨੋਆ ਦੀ ਮਾਤਾ ਸਰਦਾਰਨੀ ਸੁਰਿੰਦਰ ਕੌਰ ਧਨੋਆ, ਜਿਹਨਾਂ ਦਾ 17 ਜੂਨ ਨੂੰ ਦੇਹਾਂਤ ਹੋ ਗਿਆ ਸੀ, ਨਮਿਤ ਭੋਗ ਅਤੇ ਅੰਤਿਮ ਅਰਦਾਸ ਗੁਰਦੁਆਰਾ ਸਿੰਘ ਸਭਾ ਸੈਕਟਰ 69 ਮੁਹਾਲੀ ਵਿਖੇ ਕਰਵਾਏ ਗਏ। ਇਸ ਮੌਕੇ ਵੱਖ ਵੱਖ ਧਾਰਮਿਕ, ਸਿਆਸੀ, ਸਮਾਜਿਕ ਅਤੇ ਹੋਰਨਾਂ ਜਥੇਬੰਦੀਆਂ ਦੇ ਨੁਮਾਇੰਦਿਆਂ, ਪਰਿਵਾਰਕ ਮਂੈਬਰਾਂ ਅਤੇ ਰਿਸ਼ਤੇਦਾਰਾਂ ਨੇ ਸਰਦਾਰਨੀ ਸੁਰਿੰਦਰ ਕੌਰ ਧਨੋਆ ਨੂੰ ਭਾਵ ਭਿੰਨੀਆਂ ਸ਼ਰਧਾਂਜਲੀਆਂ ਭੇਂਟ ਕੀਤੀਆਂ। ਇਸ ਮੌਕੇ ਸੰਬੋਧਨ ਕਰਦਿਆਂ ਸਤਵੀਰ ਸਿੰਘ ਧਨੋਆ ਨੇ ਕਿਹਾ ਕਿ ਮਾਂ ਬਾਪ ਦੀ ਸੇਵਾ ਕਰਨ ਵਿਚ ਜੋ ਸੁਖ ਸਕੂਨ ਮਿਲਦਾ ਹੈ, ਉਹ ਹੋਰ ਕਿਸੇ ਜਗਾ ਤੋਂ ਨਹੀਂ ਮਿਲਦਾ। ਇਸ ਮੌਕੇ ਜਥੇਦਾਰ ਧਰਮ ਸਿੰਘ ਰੁਪਾਲਹੇੜੀ ਨੇ ਪਿੰਡ ਵਿਚ ਧਨੋਆ ਪਰਿਵਾਰ ਵਲੋਂ ਨਿਭਾਈਆਂ ਸੇਵਾਵਾਂ ਦਾ ਜਿਕਰ ਕੀਤਾ। ਇਸ ਮੌਕੇ ਹਲਕਾ ਵਿਧਾਇਕ ਕੁਲਵੰਤ ਸਿੰਘ, ਸਾਬਕਾ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ, ਗੁਰਪ੍ਰੀਤ ਸਿੰਘ ਜੀ ਪੀ ਸਾਬਕਾ ਵਿਧਾਇਕ ਬੱਸੀ ਪਠਾਣਾ, ਪ੍ਰੇਮ ਸਿੰਘ ਚੰਦੂਮਾਜਰਾ ਸਾਬਕਾ ਸਾਂਸਦ, ਨਗਰ ਨਿਗਮ ਦੇ ਮੇਅਰ ਅਮਰਜੀਤ ਸਿੰਘ ਜੀਤੀ, ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ, ਸਾਬਕਾ ਡਿਪਟੀ ਮੇਅਰ ਮਨਜੀਤ ਸਿੰਘ ਸੇਠੀ, ਜਸਵੀਰ ਸਿੰਘ ਮਣਕੂ, ਸੁੱਚਾ ਸਿੰਘ ਕਲੌੜ, ਪਰਮਜੀਤ ਸਿੰਘ ਹੈਪੀ, ਕਮਲਜੀਤ ਸਿੰਘ ਬਨੀ, ਸੁਖਦੇਵ ਸਿੰਘ ਪਟਵਾਰੀ, ਗੁਰਮੀਤ ਕੌਰ, ਪਰਮੋਦ ਮਿੱਤਰਾ, ਜਸਪ੍ਰੀਤ ਕੌਰ, ਹਰਜੀਤ ਸਿੰਘ ਭੋਲੂ, ਰਵਿੰਦਰ ਸਿੰਘ, ਅਰੁਣਾ ਸ਼ਰਮਾ, ਚਰਨ ਸਿੰਘ, ਪਰਵਿੰਦਰ ਕੌਰ, ਰਮਨਪ੍ਰੀਤ ਕੌਰ, ਮਨਜੀਤ ਕੌਰ (ਸਾਰੇ ਕੌਂਸਲਰ), ਮਨਮੋਹਨ ਸਿੰਘ ਲੰਗ,ਪਰਮਜੀਤ ਸਿੰਘ ਕਾਹਲੋਂ, ਸੁਰਿੰਦਰ ਸਿੰਘ ਰੋਡਾ, ਰਜਿੰਦਰ ਕੌਰ ਕੁੰਭੜਾ, ਗੁਰਮੁਖ ਸਿੰਘ ਸੋਹਲ, ਪਰਵਿੰਦਰ ਸਿੰਘ ਤਸਿੰਬਲੀ, ਕਮਲਜੀਤ ਸਿੰਘ ਰੂਬੀ, ਰਜਿੰਦਰ ਪ੍ਰਸ਼ਾਦ ਸ਼ਰਮਾ (ਸਾਬਕਾ ਕੌਂਸਲਰ) ਐਸ ਪੀ ਹਰਸਿਮਰਨ ਸਿੰਘ ਬੱਲ, ਹਰ ਸੰਗਤ ਸਿੰਘ ਸੋਹਾਣਾ, ਪੀ ਐਸ ਵਿਰਦੀ, ਸੁਖਦੀਪ ਸਿੰਘ ਨਵਾਂ ਸ਼ਹਿਰ, ਹਰਕੇਸ਼ ਚੰਦ ਸ਼ਰਮਾ, ਭੁਪਿੰਦਰ ਸਿੰਘ ਡਾਹਰੀ, ਕੁਲਦੀਪ ਸਿੰਘ ਭਿੰਡਰ, ਪ੍ਰਭਦੀਪ ਸਿੰਘ ਬੋਪਾਰਾਏ, ਕਰਨਲ ਡੀ ਪੀ ਸਿੰਘ, ਪ੍ਰੀਤਮ ਸਿੰਘ ਭੁਪਾਲ, ਹਰਪਾਲ ਸਿੰਘ ਪੰਨੂ, ਹਰਦੀਪ ਸਿੰਘ ਧਨੋਆ, ਕਰਨਲ ਸ਼ਮਸ਼ੇਰ ਸਿੰਘ ਧਨੋਆ, ਅਵਤਾਰ ਸਿੰਘ ਮੌਲੀ ਸਮੇਤ ਵੱਡੀ ਗਿਣਤੀ ਸੰਗਤਾਂ ਹਾਜਰ ਸਨ।

About Post Author

Share and Enjoy !

Shares

Leave a Reply

Your email address will not be published.