ਸਰਕਾਰੀ ਹਾਈ ਸਕੂਲ ਖਲਵਾੜਾ ਵਿਖੇ ਕਰਵਾਏ ਵਿਦਿਆਰਥੀਆਂ ਦੇ ਪੋਸਟਰ ਮੇਕਿੰਗ ਮੁਕਾਬਲੇ

Share and Enjoy !

Shares
ਫਗਵਾੜਾ  (ਸ਼ਿਵ ਕੋੜਾ) : ਸਰਕਾਰੀ ਹਾਈ ਸਕੂਲ ਖਲਵਾੜਾ ਵਿਖੇ ਮਲੇਰੀਆ ਦੇ ਕਾਰਨਾਂ ਅਤੇ ਬਚਾਅ ਸਬੰਧੀ ਜਾਗਰੁਕਤਾ ਮੁਹਿਮ ਤਹਿਤ ਵਿਦਿਆਰਥੀਆਂ ਦੇ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ ਗਏ। ਸਕੂਲ ਇੰਚਾਰਜ ਮੈਡਮ ਸਵਿਤਾ ਪਵਾਰ ਦੀ ਅਗਵਾਈ ਵਿੱਚ ਸਾਇੰਸ ਮਿਸਟ੍ਰੈਸ ਜੋਤੀ ਕੁਮਾਰੀ ਦੀ ਨਿਗਰਾਨੀ ਹੇਠ ਕਰਵਾਏ ਪੋਸਟਰ ਮੇਕਿੰਗ ਮੁਕਾਬਲੇ ‘ਚ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ। ਬੱਚਿਆਂ ਵਲੋਂ ਬਹੁਤ ਹੀ ਸੁੰਦਰ ਪੋਸਟਰ ਤਿਆਰ ਕਰਕੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ ਗਿਆ। ਅੱਠਵੀਂ ਜਮਾਤ ਦੇ ਵਿਦਿਆਰਥੀ ਹਰਮਨ ਸਿੰਘ ਨੇ ਇਸ ਮੁਕਾਬਲੇ ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ। ਜਦਕਿ ਇਸੇ ਕਲਾਸ ਦੀ ਵਿਦਿਆਰਥਣ ਜੈਸਮੀਨ ਨੇ ਦੂਸਰਾ ਤੇ ਜਸਮੀਨ ਕੌਰ ਤੀਸਰਾ ਸਥਾਨ ਪ੍ਰਾਪਤ ਕੀਤਾ। ਸਕੂਲ ਇੰਚਾਰਜ ਸਵਿਤਾ ਪਵਾਰ ਨੇ ਵਿਦਿਆਰਥੀਆਂ ਦੀ ਪ੍ਰਤਿਭਾ ਦੀ ਸ਼ਲਾਘਾ ਕਰਦਿਆਂ ਪਹਿਲਾ ਦੂਸਰਾ ਤੇ ਤੀਸਰਾ ਸਥਾਨ ਪ੍ਰਾਪਤ ਕਰਨ ਵਾਲੇ ਬੱਚਿਆਂ ਨੂੰ ਸ਼ੁੱਭ ਇੱਛਾਵਾਂ ਦਿੱਤੀਆਂ। ਉਹਨਾਂ ਬੱਚਿਆਂ ਨੂੰ ਮਲੇਰੀਆ ਦੀ ਬਿਮਾਰੀ ਫੈਲਾਉਣ ਵਾਲੇ ਮੱਛਰਾਂ ਬਾਰੇ ਅਤੇ ਇਸ ਬਿਮਾਰੀ ਤੋਂ ਬਚਾਅ ਸਬੰਧੀ ਮਹੱਤਵਪੂਣ ਜਾਣਕਾਰੀ ਦਿੱਤੀ। ਇਸ ਮੌਕੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੁੱਲਾਰਾਈ ਦੇ ਪਿ੍ਰੰਸੀਪਲ ਸ੍ਰੀ ਸੁਰੇਸ਼ ਗੁਪਤਾ ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ਵਿਦਿਆਰਥੀਆਂ ਦੀ ਹੌਸਲਾ ਅਫਜਾਈ ਕੀਤੀ। ਇਸ ਸਕੂਲ ਸਟਾਫ ਮੈਡਮ ਬਿੰਦਰ ਕੌਰ, ਅੰਤਿਕਾ, ਪੂਜਾ ਸੂਦ, ਰਚਨਾ ਦੇਵੀ, ਕਮਲੇਸ਼ ਕੌਰ, ਆਸ਼ਾ ਰਾਣੀ ਆਦਿ ਹਾਜਰ ਸਨ।

About Post Author

Share and Enjoy !

Shares

Leave a Reply

Your email address will not be published.