
–ਪਿ੍ਰੰਸੀਪਲ ਗੁਰਬਿੰਦਰਪਾਲ ਸਿੰਘ ਮਠਾੜੂ ਵੱਲੋਂ ਦਿਖਾਈ ਹਰੀ ਝੰਡੀ
ਮਲੋਟ, 2 ਮਾਰਚ (ਪ੍ਰੇਮ ਗਰਗ) : ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਮਲੋਟ ਦੀਆਂ 50 ਵਿਦਿਆਰਥਣਾ ਦਾ ਇੱਕ ਦਿਨਾ ਵਿੱਦਿਅਕ ਟੂਰ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਜਲੰਧਰ ਲਈ ਸਕੂਲ ਪਿ੍ਰੰਸੀਪਲ ਗੁਰਬਿੰਦਰਪਾਲ ਸਿੰਘ ਦੀ ਅਗਵਾਈ ਹੇਠ ਰਵਾਨਾ ਕੀਤਾ ਗਿਆ। ਇਸ ਮੌਕੇ ਸਕੂਲ ਦੇ ਅੰਗਰੇਜੀ ਮਾਸਟਰ ਬਲਦੇਵ ਸਿੰਘ ਸਾਹੀਵਾਲ, ਸਾਇੰਸ ਅਧਿਆਪਕ ਰਣਜੀਤ ਕੌਰ, ਮੋਨਿਕਾ ਰਾਣੀ ਅਤੇ ਵੀਨਾ ਮਿੱਡਾ ਨੇ ਦੱਸਿਆ ਕਿ ਇਸ ਵਿਦਿਅਕ ਟੂਰ ਲਈ ਸਿੱਖਿਆ ਵਿਭਾਗ ਪੰਜਾਬ ਵੱਲੋਂ ਉਚੇਚੇ ਤੌਰ ਪ੍ਰਬੰਧ ਕੀਤੇ ਗਏ ਹਨ। ਜਿਸਦਾ ਨਿਰੋਲ ਮਕਸਦ ਸਕੂਲ਼ ਵਿਦਿਆਰਥਣਾ ਨੂੰ ਸਾਇੰਸ ਵਿਸ਼ੇ ਪ੍ਰਤੀ ਜਾਗਰੂਕ ਕਰਦਿਆ ਤਰਕ ਅਧਾਰਤ ਸੋਚ ਨੂੰ ਵਿਕਸਤ ਕਰਨਾ ਹੈ। ਇਸ ਵਿਦਿਅਕ ਟੂਰ ਲਈ ਵਿਦਿਆਰਥਣਾ ਵਿੱਚ ਵਿਸ਼ੇਸ਼ ਤੌਰ ਤੇ ਉਤਸ਼ਾਹ ਦੇਖਣ ਨੂੰ ਮਿਲਿਆ। ਇਸ ਵਿਦਿਅਕ ਟੂਰ ਲਈ ਸਕੂਲ ਦੇ ਸਾਇੰਸ ਵਿਭਾਗ, ਗਰੁੱਪ ਆਗੂ ਸਪਨਾ, ਅਨਮੋਲ ਕੌਰ, ਚੰਚਲ, ਹਰਸ਼ਦੀਪ ਕੌਰ, ਉਰਮੀ ਅਤੇ ਰਜਨੀ ਵੱਲੋ ਪ੍ਰਬੰਧ ਕੀਤੇ ਗਏ।![]()