ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੁਰਜ ਸਿੱਧਵਾਂ ਦੇ ਵਿਦਿਆਰਥੀਆਂ ਸਾਇੰਸ ਸਿਟੀ ਦਾ ਟੂਰ ਲਾਇਆ

Share and Enjoy !

Shares

ਮਲੋਟ (ਪ੍ਰੇਮ ਗਰਗ) : ਪੰਜਾਬ ਸਕੂਲ ਸਿੱਖਿਆ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੁਰਜ ਸਿੱਧਵਾਂ ਦੇ ਵਿਦਿਆਰਥੀਆਂ ਦਾ ਇਕ ਵਿਦਿਅਕ ਟੂਰ ਪਿ੍ਰੰਸੀਪਲ ਸੰਤ ਰਾਮ ਦੀ ਯੋਗ ਅਗਵਾਈ ਵਿਚ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਕਪੂਰਥਲਾ ਲਈ ਆਯੋਜਿਤ ਕੀਤਾ ਗਿਆ। ਟੂਰ ਇੰਚਾਰਜ ਸਾਇੰਸ ਅਧਿਆਪਕਾ ਮੈਡਮ ਸ੍ਰੀਮਤੀ ਗੁਰਮੀਤ ਕੌਰ ਦੀ ਅਗਵਾਈ ਵਿਚ ਸਕੂਲ ਦੀ ਨੌਵੀਂ ਅਤੇ ਦੱਸਵੀਂ ਜਮਾਤ ਦੇ ਕਰੀਬ 50 ਲੜਕੇ ਲੜਕੀਆਂ ਨੇ ਇਸ ਟੂਰ ਵਿਚ ਹਿੱਸਾ ਲਿਆ। ਸਕੂਲ ਅਧਿਆਪਕਾ ਸ੍ਰੀਮਤੀ ਸ਼ੁਸ਼ੀਲਾ ਰਾਣੀ, ਸ੍ਰੀਮਤੀ ਮਨਪ੍ਰੀਤ ਕੌਰ ਅਤੇ ਸ.ਕੁਲਬੀਰ ਸਿੰਘ ਨੇ ਵੀ ਇਸ ਟੂਰ ਦਾ ਹਿੱਸਾ ਬਣਦਿਆਂ ਟੂਰ ਨੂੰ ਕਾਮਯਾਬ ਕਰਨ ਅਤੇ ਵਿਦਿਆਰਥੀਆਂ ਵਿਚ ਅਨੁਸ਼ਾਸ਼ਨ ਬਰਕਰਾਰ ਰੱਖਣ ਲਈ ਅਹਿਮ ਭੂਮਿਕਾ ਨਿਭਾਈ। ਮੈਡਮ ਗੁਰਮੀਤ ਕੌਰ ਨੇ ਦੱਸਿਆ ਕਿ ਸਾਇੰਸ ਸਿਟੀ ਅੰਦਰ ਵਿਦਿਆਰਥੀਆਂ ਨੇ ਵਿਗਿਆਨ ਨਾਲ ਸਬੰਧਿਤ ਪ੍ਰੋਜੈਕਟ ਅਤੇ ਸ਼ੋ ਬਹੁਤ ਧਿਆਨ ਨਾਲ ਦੇਖੇ ਅਤੇ ਸਮਝੇ। ਉਹਨਾਂ ਕਿਹਾ ਕਿ ਇਸ ਟੂਰ ਤੋਂ ਵਿਦਿਆਰਥੀਆਂ ਨੂੰ ਬਹੁਤ ਕੁਝ ਨਵਾਂ ਸਿੱਖਣ ਅਤੇ ਦੇਖਣ ਨੂੰ ਮਿਲਿਆ ਹੈ। ਵਿਦਿਆਰਥੀਆਂ ਨੇ ਆਸ ਕੀਤੀ ਕਿ ਭਵਿੱਖ ਵਿਚ ਵੀ ਉਹਨਾਂ ਨੂੰ ਇਸ ਤਰਾਂ ਦੇ ਹੋਰ ਮੌਕੇ ਮਿਲਦੇ ਰਹਿਣਗੇ। ਸਕੂਲ ਪਿ੍ਰੰਸੀਪਲ ਨੇ ਵਾਪਸ ਸਕੂਲ ਪੁੱਜਣ ਤੇ ਟੂਰ ਦੀ ਕਾਮਯਾਬੀ ਲਈ ਟੂਰ ਅਧਿਆਪਕਾਂ ਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ।

 

About Post Author

Share and Enjoy !

Shares

Leave a Reply

Your email address will not be published.