ਸਮਾਰਟ ਸਕੂਲ ਫ਼ੀਲਖ਼ਾਨਾ ਪਟਿਆਲਾ ਵਿਖੇ ਲਗਾਇਆ ਸਮਾਜਿਕ ਸਿੱਖਿਆ ਅਤੇ ਅੰਗਰੇਜ਼ੀ ਵਿਸ਼ੇ ਦਾ ਮੇਲਾ

Share and Enjoy !

Shares
– ਪ੍ਰਿੰਸੀਪਲ ਡਾ.ਰਜਨੀਸ਼ ਗੁਪਤਾ ਨੇ ਵਿਦਿਆਰਥੀਆਂ ਦੀ ਕੀਤੀ ਹੌਸਲਾ ਅਫਜ਼ਾਈ
ਨਾਭਾ/ਪਟਿਆਲਾ (ਦਲਜੀਤ ਸਿੰਘ) : ਸਿੱਖਿਆ ਵਿਭਾਗ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅੱਜ   ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਫ਼ੀਲਖ਼ਾਨਾ ਪਟਿਆਲਾ ਵਿਖੇ ਪ੍ਰਿੰਸੀਪਲ ਡਾ.ਰਜਨੀਸ਼ ਗੁਪਤਾ ਦੀ ਸ਼ਾਨਦਾਰ ਅਗਵਾਈ ਵਿੱਚ ਸਮਾਜਿਕ ਸਿੱਖਿਆ ਅਤੇੇ ਅੰਗਰੇਜ਼ੀ ਵਿਸ਼ੇ ਦਾ ਮੇਲਾ ਲਗਾਇਆ ਗਿਆ। ਮੇਲੇ ਵਿੱਚ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਆਪਣੀਆਂ ਗਤੀਵਿਧੀਆਂ ਪੇਸ਼ ਕੀਤੀਆਂ। ਵਿਦਿਆਰਥੀਆਂ ਨੂੰ  ਮੇਲੇ ਲਈ  ਮਾਰਗ ਦਰਸ਼ਨ ਮੈਡਮ ਰਿੰਕੂ ਮੋਦਗਿੱਲ ,ਮੈਡਮ ਗੁਰਪ੍ਰੀਤ ਕੌਰ ਟਿਵਾਣਾ ,ਮੈਡਮ ਕਮਲਜੀਤ ਕੌਰ,ਮੈਡਮ ਚਰਨਦੀਪ ਕੌਰ, ਮੈਡਮ ਪਰਮਜੀਤ ਕੌਰ, ਮੈਡਮ ਨਰਿੰਦਰ ਕੌਰ , ਮੈਡਮ ਮਨਦੀਪ ਕੌਰ ,ਮੈਡਮ ਰਵਨੀਤ ਕੌਰ , ਮੈਡਮ ਗੁਰਮਿੰਦਰ ਕੌਰ , ਮੈਡਮ ਅਮਰਜੋਤ ਕੌਰ ,ਜੋਗੇਸ਼ ਜਿੰਦਲ , ਮੈਡਮ ਮੋਨਿਕਾ ਚੋਪੜਾ , ਮੈਡਮ ਰੁਪਿੰਦਰਜੀਤ ਕੌਰ ,ਮੈਡਮ ਸੰਜੀਤਾ ਗੁਪਤਾ ,ਅਮਰਿੰਦਰ ਸਿੰਘ ,ਇੰਦਰਪਾਲ ਸਿੰਘ ਅਤੇ ਸਮੂਹ ਸਟਾਫ਼ ਨੇ ਕੀਤਾ। ਮੇਲੇ ਦੌਰਾਨ ਮੁੱਖ ਆਕਰਸ਼ਣ ਦਾ ਕੇਂਦਰ ਬਿੰਦੂ  ਰਹੇ ਵਰਕਿੰਗ ਮਾਡਲ ਡਰਿੱਪ ਇਰੀਗੇਸ਼ਨ, ਰੇਨ ਵਾਟਰ ਹਾਰਵੇਸਟਿੰਗ, ਜਵਾਲਾਮੁਖੀ, ਈ.ਵੀ.ਐਮ. ਮਸ਼ੀਨ, ਗੁਡ ਮੈਨਰਜ਼, ਪਾਰਟਸ ਆਫ ਸਪੀਚ ,ਆਰਟੀਕਲ  ਆਦਿ ਦਾ ਅੰਗਰੇਜ਼ੀ ਵਿਸ਼ੇ ਦੇ ਡੀ.ਐਮ ਦੀਪਕ ਵਰਮਾ ,ਅਨੂਪ ਕੁਮਾਰ,ਪ੍ਰਿੰਸੀਪਲ ਡਾ.ਰਜਨੀਸ਼ ਗੁਪਤਾ ਅਤੇ ਵਿਦਿਆਰਥੀਆਂ ਦੇ ਮਾਪਿਆਂ  ਨੇ ਭਰਪੂਰ ਪ੍ਰਸੰਸਾ ਕੀਤੀ ਅਤੇ ਵਿਦਿਆਰਥੀਆਂ ਦੀ ਹੋਂਸਲਾ ਅਫ਼ਜ਼ਾਈ ਕੀਤੀ। ਸ਼ੋਸਲ ਮੀਡੀਆ ਕਵਰੇਜ ਅਤੇ ਸਟੇਜ ਸਕੱਤਰ ਦੀ ਜਿੰਮੇਵਾਰੀ ਅਕਸ਼ੈ ਕੁਮਾਰ ਨੇ ਬਾਖੂਬੀ ਨਿਭਾਈ । ਪ੍ਰਿੰਸੀਪਲ ਡਾ.ਰਜਨੀਸ਼ ਗੁਪਤਾ ਅਤੇ ਸਮੂਹ ਸਟਾਫ਼ ਨੇ ਪਹੁੰਚੇ ਮਾਪਿਆਂ ਅਤੇ ਇਲਾਕਾ ਨਿਵਾਸੀਆਂ ਨੂੰ ਆਪਣੇ ਬੱਚੇ ਸਰਕਾਰੀ ਸਕੂਲ ਵਿੱਚ ਵੱਧ ਤੋਂ ਵੱਧ ਦਾਖ਼ਲੇ ਕਰਵਾਉਣ ਅਤੇ ਮਦਦ ਕਰਨ ਦੀ ਅਪੀਲ ਕੀਤੀ । ਮੈਡਮ ਨਰਿੰਦਰ ਕੌਰ ਦੀ ਯੋਗ  ਅਗਵਾਈ ਵਿੱਚ ਵਿਦਿਆਰਥਣਾਂ ਨੇ ਸਮਾਜਿਕ ਸਿੱਖਿਆ ਵਿਸ਼ੇ ਦੀਆਂ ਬੋਲੀਆਂ ਉੱਤੇ ਗਿੱਧਾ ਪੇਸ਼ ਕੀਤਾ। ਇਸ ਮੌਕੇ ਤੇ ਸ.ਪਰਗਟ ਸਿੰਘ ਸੰਗੀਤ ਅਧਿਆਪਕ ਦੀ ਯੋਗ ਅਗਵਾਈ ਵਿੱਚ ਵਿਦਿਆਰਥੀਆਂ ਨੇ ਅੰਗਰੇਜੀ ਭਾਸ਼ਾ ਵਿੱਚ ਪ੍ਰਾਰਥਨਾ ਕੀਤੀ। ਇਸ ਮੌਕੇ ਤੇ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਅੰਤ ਵਿੱਚ ਮੈਡਮ ਰਵਨੀਤ ਕੌਰ ਨੇ ਸਭ ਦਾ ਧੰਨਵਾਦ ਕੀਤਾ।

About Post Author

Share and Enjoy !

Shares

Leave a Reply

Your email address will not be published.