
ਮੈਂ ਸਵੇਰੇ ਕੰਮ ਤੇ ਜਾਣਾ ਸੀ,ਘਰ ਵਾਲੀ ਨੇ ਕਿਹਾ ਕਿ ਬੱਚੇ ਨੂੰ ਖਾਂਸੀ ਤੇ ਬੁਖਾਰ ਹੈ,ਤੁਸੀ ਦਵਾਈ ਦਵਾ ਲਿਆਓ,ਮੈਂ ਕਿਹਾ ਠੀਕ ਹੈ।
ਮੈਂ ਬੱਚੇ ਨੂੰ ਲੈ ਕੇ ਸਰਕਾਰੀ ਰਾਜਿੰਦਰਾ ਹਸਪਤਾਲ ਵਿੱਚ ਚਲਾ ਗਿਆ।ਜਿੱਥੇ ਪਰਚੀ ਬਣਦੀ ਸੀ,ਮੈਂ ਉਸ ਲਾਈਨ ਵਿਚ ਲੱਗ ਗਿਆ,ਅਤੇ ਪਰਚੀ ਬਣਵਾ ਲਈ।ਫੇਰ ਬੱਚਿਆ ਦੇ ਡਾਕਟਰ ਨੂੰ ਦਿਖਾਉਣ ਲਈ ਨਵੀਂ ਬਿਲਡਿੰਗ ਵਿੱਚ ਚਲਾ ਗਿਆ।ਉੱਥੇ ਬੈਠੇ ਡਾਕਟਰ ਨੇ ਬੱਚੇ ਨੂੰ ਚੰਗੀ ਤਰ੍ਹਾਂ ਦੇਖਿਆ ਅਤੇ ਕਿਹਾ ਇਸ ਦਾ ਇੱਕ ਖੂਨ ਦਾ ਟੈਸਟ ਅਤੇ ਇਕ ਛਾਤੀ ਦਾ ਐਕਸਰਾ ਕਰਵਾ ਕੇ ਲਿਆਓ,ਫੇਰ ਬਾਅਦ ਮੈਂ ਦਵਾਈ ਦੱਸ ਦੇਵਾਂਗਾ।ਮੈਂ ਬੱਚੇ ਨੂੰ ਲੈ ਕੇ ਜਿੱਥੇ ਖੂਨ ਦਾ ਟੈਸਟ ਹੋਣਾ ਸੀ,ਕਮਰਾ ਨੰਬਰ ਚਾਰ ਦੀ ਲਾਈਨ ਵਿਚ ਲੱਗ ਗਿਆ।ਜਦੋਂ ਮੇਰੀ ਵਾਰੀ ਆਈ ਤਾਂ ਉੱਥੇ ਖੜੇ ਮੁਲਾਜਮ ਨੇ ਮੈਨੂੰ ਕਿਹਾ ਕਿ ਛੇ ਨੰਬਰ ਕਮਰੇ ਵਿੱਚੋਂ ਮੋਹਰ ਲਵਾ ਕੇ ਲਿਆਓ।ਮੈਂ ਮੋਹਰ ਲਗਾਉਣ ਲਈ ਛੇ ਨੰਬਰ ਕਮਰੇ ਦੇ ਸਾਹਮਣੇ ਲੱਗੀ ਹੋਈ ਲਾਈਨ ਵਿਚ ਲੱਗ ਗਿਆ ਅਤੇ ਮੋਹਰ ਲਵਾ ਕੇ ਫੇਰ ਚਾਰ ਨੰਬਰ ਕਮਰੇ ਵਿੱਚ ਆ ਗਿਆ,ਉੱਥੇ ਖੜੇ ਮੁਲਾਜ਼ਮ ਨੇ ਮੈਨੂੰ ਕਿਹਾ ਬਾਈ ਲਾਈਨ ‘ਚ ਲੱਗ ਕੇ ਆਓ,ਮੈਂ ਕਿਹਾ ਸਰ ਤੁਸੀਂ ਮੋਹਰ ਲਵਾ ਕੇ ਲਿਆਉਣ ਲਈ ਕਿਹਾ ਸੀ ਅਤੇ ਮੈਂ ਮੋਹਰ ਲਵਾ ਲਿਆਇਆ।ਮੈਨੂੰ ਕਹਿੰਦਾ ਨਹੀਂ ਨਹੀਂ ਬਾਈ ਲਾਈਨ ‘ਚ ਲੱਗ ਕੇ ਆਓ,ਅਸੀਂ ਫੇਰ ਟੈਸਟ ਕਰਾਂਗੇ, ਮੇਰੇ ਕੋਲ ਖੜੀ ਇਕ ਔਰਤ ਨੂੰ ਵੀ ਉਸ ਨੇ ਕਿਹਾ ਕਿ ਤੂੰ ਵੀ ਲਾਈਨ ਵਿੱਚ ਲੱਗ ਕੇ,ਆ ਅਤੇ ਉਸ ਨੇ ਮੰਦੀ ਸ਼ਬਦਾਵਲੀ ਦਾ ਇਸਤੇਮਾਲ ਕੀਤਾ।ਮੈਂ ਉਸ ਮੁਲਾਜ਼ਮ ਨੂੰ ਬਹੁਤ ਸਮਝਾਇਆ ਕਿ ਭਰਾ,ਕਿਸੇ ਔਰਤ ਨੂੰ ਇਸ ਤਰਾਂ ਦੇ ਸਬਦਾਂ ਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ।ਮੈਨੂੰ ਕਹਿੰਦਾ ਮੈਂ ਕਿਹੜਾ ਤੈਨੂੰ ਕੁਝ ਕਿਹਾ ਹੈ, ਮੈਂ ਤਾਂ ਉਸ ਔਰਤ ਨੂੰ ਕਿਹ ਰਿਹਾ ਹਾਂ।ਮੈਨੂੰ ਬਹੁਤ ਦੁੱਖ ਹੋਇਆ ਕਿ ਪ੍ਰਮਾਤਮਾ ਨੇ ਸਾਨੂੰ ਰੁਜ਼ਗਾਰ ਦਿੱਤਾ ਹੈ,ਅਸੀਂ ਫਿਰ ਵੀ ਉਸ ਰੱਬ ਤੋਂ ਨਹੀਂ ਡਰਦੇ। ਸਾਨੂੰ ਕਿਸੇ ਵੀ ਔਰਤ ਜਾਂ ਬੰਦੇ ਨਾਲ ਹਸਪਤਾਲ ਵਿੱਚ ਨਿਮਰਤਾ,ਪਿਆਰ ਅਤੇ ਬੜੇ ਸੰਜਮ ਤਰੀਕੇ ਨਾਲ ਗੱਲਬਾਤ ਕਰਨੀ ਚਾਹੀਦੀ ਹੈ।ਪਤਾ ਨਹੀਂ ਹਸਪਤਾਲ ਵਿਚ ਕਿਸ ਕਿਸ ਤਰ੍ਹਾਂ ਦੇ ਮਰੀਜ਼ ਆਉਂਦੇ ਨੇ ਜੋ ਬਹੁਤ ਦੁੱਖੀ ਹੁੰਦੇ ਨੇ, ਸੋਚਦੇ ਸੋਚਦੇ ਮੈਂ ਇੱਕ ਗੱਲ ਸੋਚਣ ਲੱਗਾ ਸਾਡਾ ਸਮਾਜ ਅਜੀਬ ਕਿਸਮ ਦਾ ਹੈ,ਇੱਥੇ ਹਰ ਬੰਦਾ ਤਕਲੀਫ਼ ‘ਚ ਹੈ ਅਤੇ ਹਰ ਬੰਦਾ ਆਪਣੀ ਤਕਲੀਫ਼ ਗੁੱਸੇ ਰਾਹੀਂ ਬਾਹਰ ਕੱਢਦਾ ਹੈ,ਮੈਂ ਸੋਚਣ ਲੱਗਾ,ਜੇ ਸਮਾਜ ਵਿੱਚ ਕੁਝ ਰੂਲ ਅਸੀਂ ਬਣਾਈਏ,ਲਾਈਨ ਬਣਾ ਕੇ ਖੁਦ ਖੜੀਏ ਸ਼ਾਇਦ ਉਸ ਮੁਲਾਜ਼ਮ ਨੂੰ ਵੀ ਨਾ ਬੋਲਣਾ ਪੈਂਦਾ ਸ਼ਾਇਦ ਮੁਲਾਜ਼ਮ ਨੂੰ ਵੀ ਉਪਰੋਂ ਹਦਾਇਤ ਸੀ, ਉਹਨੂੰ ਵੀ ਮਜ਼ਬੂਰੀ ‘ਚ ਬੋਲਣਾ ਪਿਆ ਹੋਵੇਗਾ, ਮੈਨੂੰ ਲੱਗਦੈ ਸਮਾਜ ਇੱਕ ਬੰਦੇ ਨਾਲ ਨਹੀਂ ਬਣਦਾ,ਸਗੋਂ ਸਾਡੇ ਸਭ ਨਾਲ ਮਿਲ ਕੇ ਬਣਦਾ ਹੈ,ਸਾਨੂੰ ਖ਼ੁਦ ਵੀ ਥੋੜਾ ਸੋਚਣਾ ਚਾਹੀਦਾ ਹੈ, ਕਿ ਹਰ ਜਗ੍ਹਾ ਅਨੁਸ਼ਾਸਨ ਬਣਾ ਕੇ ਰੱਖੀਏ ‘ਤੇ ਮੁਲਾਜ਼ਮਾਂ ਨੂੰ ਵੀ ਚਾਹੀਦਾ ਤੁਸੀਂ ਵੀ ਰੱਬ ਨਹੀਂ ਸਰਕਾਰ ਦੇ ਨੌਕਰ ਹੀ ਹੁੰਦੇ ਹੋ, ਸੋ ਸਭ ਨੂੰ ਪਿਆਰ ਵੰਡੋ ਅਤੇ ਪਿਆਰ ਪਾਓ ।
ਚਰਨਜੀਤ ਸਿੰਘ ਜਾਗਦੇ ਰਹੋ ਪਿੰਡ ਬਿਸਨਗੜ੍ਹ ਪਟਿਆਲਾ 9417105175