
ਲਸਾੜਾ/ਫਿਲੋਰ,,ਬੱਗਾ ਸੇਲਕੀਆਣਾ;ਰੱਬੀ ਜੋਤ ਧੰਨ ਧੰਨ ਹਜੂਰ ਸ਼੍ਰੀ ਨਾਭ ਕੰਵਲ ਰਾਜਾ ਸਾਹਿਬ ਜੀ ਦੇ ਜੀਵਨ ਤੇ ਸੁਰੀਲੇ ਗਾਇਕਾਂ ਨੇ ਸ਼ਬਦ ਰਿਕਾਰਡ ਕਰਵਾਕੇ ਅਤੇ ਜਿੰਨੇ ਵੀ ਗੀਤਕਾਰਾਂ ਨੇ ਰਾਜਾ ਸਾਹਿਬ ਜੀ ਦੇ ਇਤਿਹਾਸ ਤੇ ਆਪਣੀਆਂ ਕਲਮਾਂ ਨਾਲ ਸ਼ਬਦ ਲਿਖੇ ਉਨਾਂ ਸਾਰੇ ਗੀਤਕਾਰ ਅਤੇ ਗਾਇਕਾਂ ਉਤਸ਼ਾਹ ਵਧਾਉਣ ਲਈ ਧੰਨ ਧੰਨ ਹਜੂਰ ਸ਼੍ਰੀ ਨਾਭ ਕੰਵਲ ਰਾਜਾ ਸਾਹਿਬ ਜੀ ਦੇ ਚਰਨ ਸੇਵਕ,,ਰਾਜਾ ਸਾਹਿਬ ਦੇ ਪਿਆਰੇ ਮਿਊਜ਼ਿਕਲ ਗਰੁੱਪ,,ਵਲੋਂ ਵਿਰਕਾਂ ਮੋੜ ਤੇ ਦੋਸਾਂਝਾਂ ਰੋਡ ਫਗਵਾੜਾ ਵਿਖੇ ਬੀਬੀ ਬਲਜੀਤ ਕੌਰ ਨੇ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲੈਕੇ ਪਿਛਲੇ ਦਿਨੀ ਧੰਨ ਧੰਨ ਹਜੂਰ ਸ਼੍ਰੀ ਨਾਭ ਕੰਵਲ ਰਾਜਾ ਸਾਹਿਬ ਜੀ ਦੀ ਸਲਾਨਾ ਬਰਸੀ ਮੌਕੇ ਕਰਵਾਏ ਗਏ ਸਮਾਗਮ ਦੌਰਾਨ ਉਨਾ ਗਾਇਕਾਂ ਤੇ ਗੀਤਕਾਰਾਂ ਦਾ ਰਾਜਾ ਸਾਹਿਬ ਜੀ ਦਾ ਸਰੂਪ ਤੇ ਸਿਰੋਪਾਓ ਤੇ ਨਗਦ ਰਾਸ਼ੀ ਦੇਕੇ ਸਨਮਾਨਿਤ ਕੀਤਾ ਗਿਆ ਪ੍ਰਬੰਧਕਾਂ ਨੇ ਦੱਸਿਆ ਕਿ ਇਹ ਉਪਰਾਲਾ ਗੀਤਕਾਰਾਂ ਦੇ ਮਾਣ ਸਤਿਕਾਰ ਲਈ ਕੀਤਾ ਗਿਆ ਤਾਂ ਜੋ ਆਉਣ ਵਾਲੇ ਸਮੇ ਵਿੱਚ ਵੀ ਰਾਜਾ ਸਾਹਿਬ ਜੀ ਦੀ ਉਪਮਾਂ ਨੂੰ ਕਲਮਾਂ ਨਾਲ ਲਿਖਦੇ ਰਹਿਣ ਜਿਨਾ ਵਿਚ ਗੀਤਕਾਰ ਬੱਗਾ ਸੇਲਕੀਆਣਾ,ਭੀਮ ਮੱਤੇਵਾਲੀਆ ਆਦਿ ਨੂੰ ਸਨਮਾਨਿਤ ਕੀਤਾ ਗਿਆ ਤੇ ਇਸ ਤਰਾਂ ਦੇ ਮਾਨ ਸਨਮਾਨ ਦੇ ਕਾਰਜ ਆਉਣ ਵਾਲੇ ਸਮੇ ਵਿੱਚ ਵੀ ਕਰਦੇ ਰਹਾਂਗੇ