ਹੁਸ਼ਿਆਰਪੁਰ (ਤਰਸੇਮ ਦੀਵਾਨਾ) : ਸਫਾਈ ਕਰਮਚਾਰੀ ਯੁਨੀਅਨ ਵੱਲੋ ਨਗਰ ਨਿਗਮ ਵਿੱਚ ਆਊਟਸੋਰਸ ਤੇ ਕੰਮ ਕਰਦੇ ਸਫਾਈ ਸੇਵਕ ਅਤੇ ਸੀਵਰਮੈਨ ਜਿਹਨ੍ਹਾਂ ਨੂੰ ਇੰਨਸੋਰਸ ਕਰਨ ਲਈ 15 ਅਪ੍ਰੈਲ ਤੋਂ ਹੜਤਾਲ ਕਰਨ ਦਾ ਨੋਟਿਸ ਦਿੱਤਾ ਗਿਆ ਸੀ ਉਸ ਨੋਟਿਸ ਤੇ ਕਾਰਵਾਈ ਕਰਦਿਆਂ ਨਗਰ ਨਿਗਮ ਹੁਸ਼ਿਆਰਪੁਰ ਦੇ ਕਮਿਸ਼ਨਰ ਸੰਦੀਪ ਸਿੰਘ ਗੜ੍ਹਾ, ਮੇਅਰ ਸੁਰਿੰਦਰ ਕੁਮਾਰ, ਸੀਨੀਅਰ ਡਿਪਟੀ ਮੇਅਰ ਪ੍ਰਵੀਨ ਸੈਣੀ, ਐਸ.ਈ ਰਜਿੰਦਰ ਚੋਪੜਾ, ਕਾਰਜਕਾਰੀ ਇੰਜੀਨੀਅਰ ਕੁਲਦੀਪ ਸਿੰਘ ਅਤੇ ਹਰਪ੍ਰੀਤ ਸਿੰਘ ਅਤੇ ਮਿਊਸਪਲ ਕੋਂਸਲਰ ਦੇ ਨਾਲ ਕਰਨਜੋਤ ਆਦੀਆ ਪ੍ਰਧਾਨ ਸਫਾਈ ਮਜਦੂਰ ਯੂਨੀਅਨ ਦੀ ਪ੍ਰਧਾਨਗੀ ਹੇਠ ਮੀਟਿੰਗ ਬੁਲਾਈ ਗਈ।ਇਸ ਮੀਟਿੰਗ ਵਿੱਚ 2 ਮਈ ਤੱਕ ਯੂਨੀਅਨ ਵੱਲੋਂ ਸਮਾਂ ਵਧਾਇਆ ਗਿਆ। ਪ੍ਰੰਤੂ ਮੇਅਰ ਅਤੇ ਕਮਿਸ਼ਨਰ ਨਗਰ ਨਿਗਮ ਹੁਸ਼ਿਆਰਪੁਰ ਵੱਲੋਂ ਭਰੋਸਾ ਦਿੱਤਾ ਗਿਆ ਕਿ 27 ਅਪ੍ਰੈਲ ਤੋਂ ਪਹਿਲਾਂ ਪਹਿਲਾਂ ਯੂਨੀਅਨ ਵੱਲੋਂ ਦਿੱਤੇ ਗਏ ਮੰਗ ਪੱਤਰ ਤੇ ਕਾਰਵਾਈ ਕਰਕੇ ਮੁਲਾਜਮ ਇੰਨਸੋਰਸ ਕਰ ਦਿੱਤੇ ਜਾਣਗੇ। ਇਸ ਫੈਸਲੇ ਨੂੰ ਨੇਪਰੇ ਚਾੜਨ ਲਈ ਸੋਮਨਾਥ ਆਦੀਆ ਵਾਈਸ ਪ੍ਰਧਾਨ ਨੇ ਅਹਿਮ ਭੁਮਿਕਾ ਨਿਭਾਈ।ਇਸ ਮੌਕੇ ਆਗੂਆਂ ਨੇ ਕਿਹਾ ਗਿਆ ਕਿ ਇਸ ਕੰਮ ਨੂੰ ਜਲਦੀ ਨੇਪਰੇ ਚਾੜੋ ਤਾਂ ਜੋ ਰਹਿੰਦੇ ਨਗਰ ਨਿਗਮਾਂ/ਨਗਰ ਕੋਂਸਲਾਂ/ਨਗਰ ਪੰਚਾਇਤਾਂ ਵਿੱਚ ਬਾਕੀ ਸ਼ਾਖਾਵਾਂ ਵਿੱਚ ਕੰਮ ਕਰਦੇ ਮੁਲਾਜਮਾਂ ਨੂੰ ਜਲਦੀ ਪੱਕਾ ਕਰਵਾਇਆ ਜਾ ਸਕੇ। ਇਸ ਮੀਟਿੰਗ ਵਿੱਚ ਸੀਨੀਅਰ ਲੀਡਰ ਜੋਗਿੰਦਰ ਪਾਲ ਆਦੀਆ, ਮੀਤ ਪ੍ਰਧਾਨ ਬਲਰਾਮ ਭੱਟੀ, ਵਾਈਸ ਪ੍ਰਧਾਨ ਬਿਕਰਮਜੀਤ ਬੰਟੀ, ਜਨਰਲ ਸਕੱਤਰ ਹੀਰਾ ਲਾਲ, ਮੀਡੀਆ ਇੰਚਾਰਜ ਪਕੰਜ ਅਟਵਾਲ, ਆਸ਼ੂ ਵਰੈਚ, ਰੀਚਾ ਸੈਣੀ, ਸ਼ਿਲਪਾ ਸੈਣੀ, ਸੰਦੀਪ, ਅਨਮੋਲ, ਮੰਜੂ, ਆਰਤੀ, ਅਮਰਜੀਤ , ਸਪਨਾ, ਸੋਮਨਾਥ, ਆਸ਼ੂ, ਹਰੀ, ਵਿਕਰਮ, ਸੁਭਾਸ਼, ਨਵੀਨ, ਨੰਮੀ ਆਦਿ ਮੋਜੂਦ ਸਨ।