ਸ਼ੱਤਿਆ ਭਾਰਤੀ ਸਕੂਲ ਗੋਰਸੀਆਂ ਮੱਖਣ ਵਿਖੇ ਰੰਗ ਤਰੰਗ ਪ੍ਰੋਗਰਾਮ ਕਰਵਾਇਆ

Share and Enjoy !

Shares


(ਮਨੀ ਰਸੂਲਪੁਰੀ) ਸਿੱਧਵਾ ਬੇਟ/ਭੂੰਦੜੀ। ਸੱਤਿਆ ਭਾਰਤੀ ਸਕੂਲ ਗੋਰਸੀਆਂ ਮੱਖਣ ਵਿਖੇ ਸਕੂਲ ਮੁੱਖੀ ਮੈਡਮ ਸਨਦੀਪ ਕੌਰ ਦੀ ਅਗਵਾਈ ਹੇਠ ਸਲਾਨਾ ਰੰਗ ਤਰੰਗ ਪ੍ਰੋਗਰਾਮ ਮਨਾਇਆ ਗਿਆ। ਇਸ ਸਮਾਗਮ ਦੌਰਾਨ ਸਕੂਲੀ ਬੱਚਿਆਂ ਦੇ ਕੁਈਜ਼ ਅਤੇ ਡਰਾਇੰਗ ਮੁਕਾਬਲੇ ਕਰਵਾਏ ਗਏ ਉਪ੍ਰੰਤ ਬੱਚਿਆ ਨੇ ਰੰਗ ਤਰੰਗ ਪ੍ਰੋਗਰਾਮ ਕੀਤਾ। ਫ਼ਸਟ, ਸੈਕਿੰਡ, ਥਰਡ ਆਏ ਵਿਦਿਆਰਥੀਆਂ ਨੂੰ ਸਰਪੰਚ ਬੀਬੀ ਅੰਮਿ੍ਰਤਪਾਲਜੀਤ ਕੌਰ ਤੱਤਲਾ, ਸਕੂਲ ਮੁੱਖੀ ਸਨਦੀਪ ਕੌਰ ਖੰਗੂੜਾ ਨੇ ਟਰਾਫ਼ੀ ਅਤੇ ਸਨਮਾਨ ਨਿਸ਼ਾਨੀ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਸਮੇਂ ਪਿ੍ਰੰ.ਮੈਡਮ ਸਨਦੀਪ ਕੌਰ ਖੰਗੂੜਾ ਨੇ ਆਖਿਆ ਕਿ ਸਕੂਲ’ਚ ਰੰਗ ਰਤੰਗ ਪ੍ਰੋਗਰਾਮ ਨੂੰ ਲੈ ਕੇ ਸਕੂਲੀ ਬੱਚਿਆ’ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਹੈ ਅਤੇ ਬੱਚਿਆ ਨੇ ਆਪ ਮੁਹਾਰੇ ਇਸ ਪ੍ਰੋਗਰਾਮ’ਚ ਭਾਗ ਲਿਆ ਅਸੀਂ ਹਰੇਕ ਸਾਲ ਸਕੂਲ’ਚ ਸਲਾਨਾ ਸਮਾਗਮ ਪਿੰਡ ਦੇ ਸਹਿਯੋਗ ਨਾਲ ਕਰਵਾਉਦੇ ਰਹਿੰਦੇ ਹਾਂ ਜਿੱਥੇ ਸਕੂਲੀ ਬੱਚਿਆਂ ਨੂੰ ਖੇਡਾਂ, ਪੜਾਈ ਸਮੇਤ ਹੋਰ ਗਤੀਵਿਧੀਆਂ’ਚ ਮੋਹਰੀ ਰਹਿਣ ਵਾਲੇ ਬੱਚਿਆ ਨੂੰ ਸਨਮਾਨਿਤ ਕੀਤਾ ਜਾਂਦਾ ਹੈ।ਇਸ ਮੌਕੇ ਕਲੱਸਟਰ ਕੁਆਡੀਨੇਟਰ ਅਮਰਦੀਪ ਸਿੰਘ, ਦਵਿੰਦਰ ਸਿੰਘ ਬਿੱਲੂ ਬੋਪਾਰਾਏ ਪੁੜੈਣ, ਸੁਖਦੇਵ ਸਿੰਘ ਬੋਪਾਰਾਏ ਪੁੜੈਣ, ਸੁਖਜਿੰਦਰ ਸਿੰਘ ਤੱਤਲਾ, ਹਾਕਮ ਸਿੰਘ, ਜਸਮੇਲ ਸਿੰਘ, ਅਵੀਧੀਰਜ ਸਿੰਘ, ਕਰਮਜੀਤ ਕੌਰ, ਹਰਪਾਲ ਕੌਰ, ਗੁਰਜੀਤ ਕੌਰ, ਜਗਮਿੰਦਰ ਕੌਰ ਅਤੇ ਸਮੂਹ ਸਕੂਲ ਸਟਾਫ਼ ਸਮੇਤ ਬੱਚਿਆ ਦੇ ਮਾਤਾ ਪਿਤਾ ਵੀ ਹਾਜ਼ਰ ਸਨ।

About Post Author

Share and Enjoy !

Shares

Leave a Reply

Your email address will not be published.