
ਮੁਕੰਦਪੁਰ, 1 ਮਾਰਚ (ਕੁਲਦੀਪ ਗਹਿਲ ਮਜਾਰੀ) : ਲਾਇਨ ਕਲੱਬ ਮੁਕੰਦਪੁਰ ਵੱਲੋਂ ਆਪਣੇ ਸੇਵਾ ਕਾਰਜਾਂ ਦੀ ਲੜੀ ਨੂੰ ਅੱਗੇ ਤੋਰਦੇ ਹੋਏ ਕਲੱਬ ਪ੍ਰਧਾਨ ਲਾਇਨ ਅਰਜਨ ਦੇਵ ਜੀ ਦੇ ਪ੍ਰਧਾਨਗੀ ਹੇਠ ਅੱਜ ਸ਼ਿਵਰਾਤਰੀ ਦੇ ਸੁਭ ਮੌਕੇ ’ਤੇ ਹਰ ਹਰ ਮਹਾਦੇਵ ਮੰਦਰ ਲੰਗੇਰੀ ਵਿਖੇ ਫ੍ਰੀ ਸੁਗਰ ਚੈੱਕਅੱਪ ਕੈਂਪ ਲਾਇਆ ਗਿਆ ਜਿਸ ਦਾ ਉਦਘਾਟਨ ਲਾਇਨ ਸੁਰਿੰਦਰ ਪਾਲ ਸੌਂਧੀ ਵਾਇਸ ਗਵਰਨਰ ਵੱਲੋਂ ਕੀਤਾ ਗਿਆ। ਇਸ ਸਮੇਂ ਲਾਇਨ ਡਾਕਟਰ ਉਂਕਾਰ ਸਿੰਘ ਜਿਲਾ ਚੇਅਰਮੈਨ ਸੁਗਰ ਅਵੇਅਰਨੈੱਸ ਕੈਂਪ, ਵਿਸੇਸ ਤੌਰ ਤੇ ਹਾਜਰ ਹੋਏ। ਉਨਾਂ ਵੱਲੋਂ ਸੂਗਰ ਅਵੇਅਰਨੈੱਸ ਸਬੰਧੀ ਪਰਚੇ ਵੀ ਵੰਡੇ ਗਏ। ਇਸ ਸਮੇਂ ਲਾਇਨ ਰਸ਼ਪਾਲ ਸਿੰਘ ਬੱਚਾਜੀਵੀ, ਲਾਇਨ ਅਜਮੇਰ ਸਿੰਘ ਟੋਨੀ ਮੁੱਖ-ਪ੍ਰਬੰਧਕ ੍ਿਸ਼ਵ ਮੰਦਰ, ਲਾਇਨ ਅਮਰਜੀਤ ਖਟਕੜ, ਧਰਿੰਦਰ ਬੱਧਣ, ਬਲਜੀਤ ਸਿੰਘ, ਬਲਦੀਸ਼ ਕੁਮਾਰ ਲੰਗੇਰੀ, ਕੁਲਦੀਪ ਗਹਿਲ ਮਾਜਰੀ, ਗੁਰਦੀਪ ਸਿੰਘ, ਸੁਖਜਿੰਦਰ ਸਿੰਘ, ਰਾਜ ਕੁਮਾਰ, ਮਦਨ ਲਾਲ, ਪ੍ਰੋਫੈਸਰ ਮਨਜੀਤ ਸਿੰਘ, ਕੁਲਦੀਪ ਤਲਵੰਡੀ, ਬਲਦੇਵ ਸਿੱਧੂ, ਰਾਜੀਵ ਸਰਮਾ, ਕੁਲਤਾਰ ਸਿੰਘ ਪੁਰੇਵਾਲ, ਬਲਵਿੰਦਰ ਕੁਮਾਰ ਬਿੱਲਾ, ਰਸਪਾਲ ਸਿੰਘ ਸਿਆਣ ਆਦਿ ਹਾਜਰ ਸਨ।