ਸ਼ਿਵ ਸ਼ਕਤੀ ਵੂਮੈਨ ਕਲੱਬ ਨੇ ਮਨਾਇਆ ਮਹਾਸ਼ਿਵਰਾਤਰੀ ਦਾ ਤਿਉਹਾਰ   

Share and Enjoy !

Shares
ਸੁਨਾਮ ਊਧਮ ਸਿੰਘ ਵਾਲਾ,2 ਮਾਰਚ (ਜਗਸੀਰ ਲੌਂਗੋਵਾਲ ) :  ਪ੍ਰਚੀਨ ਸ਼ਿਵ ਮੰਦਰ ਵਿੱਚ ਸ਼ਿਵ ਸ਼ਕਤੀ ਵੂਮੈਨ ਕਲੱਬ ਵਲੋਂ ਮਹਾਸ਼ਿਵਰਾਤਰੀ ਦਾ ਤਿਉਹਾਰ ਕਲੱਬ ਦੀ ਸਰਪ੍ਰਸਤ ਮੈਡਮ ਕਾਂਤਾ ਪੱਪਾ ਦੀ ਅਗਵਾਈ  ਵਿੱਚ ਬੜੀ ਸ਼ਰਧਾ ਤੇ ਧੂਮਧਾਮ   ਨਾਲ ਮਨਾਇਆ ਗਿਆ । ਇਸ ਮੌਕੇ ਕਰਵਾਏ ਗਏ ਸਤਸੰਗ ਵਿੱਚ ਭਗਵਾਨ ਸ਼ਿਵਜੀ ਦਾ ਵਿਆਹ ਕਰਦੇ ਹੋਏ ਸੁੰਦਰ ਝਾਕੀ ਕੱਢੀ ਗਈ  ਤੇ ਮੰਦਰ ਕਮੇਟੀ ਵੱਲੋਂ ਵਿਸ਼ਾਲ ਭੰਡਾਰਾ ਲਗਾਇਆ ਗਿਆ । ਇਸ ਮੌਕੇ ਮੈਡਮ ਕਾਂਤਾ ਪੱਪਾ ਨੇ ਸਾਰੇ ਦੇਸ ਨਿਵਾਸੀਆਂ  ਨੂੰ ਮਹਾਂਸ਼ਿਵਰਾਤਰੀ  ਦੀਆਂ ਵਧਾਈਆਂ ਦਿੰਦਿਆਂ ਕਿਹਾ ਕਿ ਸਾਨੂੰ ਆਪਣਾ ਧਿਆਨ ਭਗਵਾਨ ਭੋਲੇ ਨਾਥ ਦੀ ਭਗਤੀ ਵੱਲ ਲਗਾਉਣਾ ਚਾਹੀਦਾ ਭਗਵਾਨ ਇਸ ਨਾਲ ਖੁਸ਼ ਹੁੰਦੇ ਹਨ, ਘਰ ਵਿੱਚ ਹਮੇਸ਼ਾ ਸੁੱਖ ਸ਼ਾਂਤੀ ਬਣੀ ਰਹਿੰਦੀ ਹੈ ਭਗਵਾਨ ਦਾ ਅਸ਼ੀਰਵਾਦ ਸਦਾ ਪਰਿਵਾਰ ਤੇ ਰਹਿੰਦਾ ਹੈ । ਇਸ ਸਮੇਂ ਪ੍ਰਿਯਾ ਮਦਾਨ  ,ਮਾਹੀ ਮਦਾਨ  ,ਧੀਰਜਾ ਚਾਵਲਾ  ,ਕਿਰਨ ,ਸੋਨਿਕਾ ਰਾਣੀ,  ਤਮੰਨਾ, ਨੈਣਾਂ ,ਜਯੋਤੀ, ਈਸ਼ਾ  ,ਜਸਮੀਤ,  ਮੀਨਾ ਸ਼ਰਮਾ  ,ਸ਼ਸ਼ੀ ,  ਲਤਾ ਪਾਠਕ , ਕੰਚਨ, ਲਵ ਕੁਸ਼  ,ਸੁਮਨ ਰਾਣੀ, ਸੱਤਿਆ ਦੇਵੀ  ,ਜਾਨਕੀ ,  ਸਕੁੰਤਲਾ  ,ਮੰਨਿਆ,  ਰਾਜ ,ਰੰਜਨਾ ਆਦਿ ਸ਼ਾਮਲ ਸਨ ।

About Post Author

Share and Enjoy !

Shares

Leave a Reply

Your email address will not be published.