
(ਗੁਰਵਿੰਦਰ ਸਿੰਘ ਚਹਿਲ) ਹੀਰੋਂ ਖੁਰਦ।
ਕਣਕਵਾਲ ਚਹਿਲਾ ਤੋਂ ਹੀਰੋਂ ਖੁਰਦ ਰੋਡ ‘ਤੇ ਸਥਿੱਤ ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਸ਼ਹੀਦ ਊਧਮ ਸਿੰਘ ਅਕੈਡਮੀ ਸਤੌਜ ਵਿਖੇ ਸਹਿਜਪਾਠ ਸੇਵਾ ਸ੍ਰੀ ਅੰਮਿ੍ਰਤਸਰ ਸਾਹਿਬ ਵੱਲੋਂ ਵਿਦਿਆਰਥੀਆਂ ਦੇ ਜੀਵਨ ਵਿੱਚ ਨੈਤਿਕ ਸਿੱਖਿਆ ਨੂੰ ਮੁੱਖ ਰੱਖਦਿਆਂ ਸੈਮੀਨਾਰ ਕਰਵਾਇਆ ਗਿਆ । ਇਸ ਸੈਮੀਨਾਰ ਦੌਰਾਨ ਸ੍ਰੀ ਸਹਿਜ ਪਾਠ ਸੇਵਾ ਦੇ ਮੁੱਖ ਬੁਲਾਰੇ ਸਤਨਾਮ ਸਿੰਘ ਵੱਲੋਂ ਵਿਦਿਆਰਥੀਆਂ ਨੂੰ ਉਹਨਾਂ ਦੇ ਜੀਵਨ ਵਿੱਚ ਸਿੱਖ ਧਰਮ ਦੇ ਅਨੁਸਾਰ ਆਪਣੇ ਜੀਵਨ ਸੈਲੀ ਨੂੰ ਬਣਾਉਣਾ ਅਤੇ ਗੁਰੂਆਂ ਦੇ ਦੱਸੇ ਮਾਰਗ ਤੇ ਚੱਲ ਕੇ ਜੀਵਨ ਵਿੱਚ ਆਉਣ ਵਾਲੀਆਂ ਵੱਖ-ਵੱਖ ਤਰਾਂ ਦੀਆਂ ਚਣੌਤੀਆਂ ਦਾ ਸਾਹਮਣਾ ਕਰਨ ਬਾਰੇ ਚਾਨਣਾ ਪਾਇਆ ਗਿਆ।ਅੱਜ ਦੇ ਸਮਾਜ ਅਨੁਸਾਰ ਵਿੱਦਿਆਰਥੀ ਨੂੰ ਆਪਣੇ ਜੀਵਨ ਬਹੁਤ ਸਾਰੀਆਂ ਬੁਰਾਈਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਨੈਤਿਕ ਸਿੱਖਿਆ ਦੇ ਨਾਲ ਹੀ ਅਸੀਂ ਇਹਨਾਂ ਬੁਰਾਈਆਂ ਦਾ ਸਾਹਮਣਾ ਕਰ ਸਕਦੇ ਹਾਂ।ਇਸ ਤੋਂ ਇਲਾਵਾ ਸਹਿਜਪਾਠ ਸੇਵਾ ਵੱਲੋਂ ਗੁਰਵਿੰਦਰ ਸਿੰਘ ਅਤੇ ਗੁਰਜੀਤ ਸਿੰਘ ਨੇ ਆਪੋ-ਅਪਣੇ ਵਿਚਾਰ ਪੇਸ਼ ਕੀਤੇ ।ਇਸ ਦੌਰਾਨ ਵਿੱਦਿਆਰਥੀਆਂ ਨਾਲ ਸਵਾਲ-ਜਵਾਬ ਦਾ ਸ਼ੈਸਨ ਵੀ ਰੱਖਿਆ ਗਿਆ।ਅੰਤ ਵਿੱਚ ਅਕੈਡਮੀ ਦੇ ਚੇਅਰਮੈਨ ਕੁਲਵਿੰਦਰ ਸਿੰਘ ਵੱਲੋਂ ਸਹਿਜ ਪਾਠ ਸੇਵਾ ਸ੍ਰੀ ਅੰਮਿ੍ਰਤਸਰ ਵੱਲੋਂ ਆਏ ਪਤਵੰਤਿਆਂ ਦਾ ਧੰਨਵਾਦ ਕੀਤਾ।ਇਸ ਸਮੇਂ ਮਨੇਜਮੈਟ ਮੈਂਬਰ ਰਾਜ ਕੁਮਾਰ , ਗੁਰਸ਼ਰਨ ਸਿੰਘ , ਪਿ੍ਰੰਸੀਪਲ ਮੈਡਮ ਨਵੀ ਕਿਰਨ ਅਤੇ ਸਮੂਹ ਸਟਾਫ ਮੈਬਰ ਵੀ ਹਾਜ਼ਰ ਸੀ।