
ਮਾਛੀਵਾੜਾ ਸਾਹਿਬ ,ਹਰਪ੍ਰੀਤ ਸਿੰਘ ਕੈਲੇ : ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਇਥੋਂ ਦੇ ਐਸ ਐਸ ਡੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਵੱਲੋਂ ਵੋਟਰ ਜਾਗਰੂਕਤਾ ਮੁਹਿੰਮ ਤਹਿਤ ਸਕੂਲ ਦੇ ਪ੍ਰਿੰਸੀਪਲ ਡਾ. ਆਰ. ਕੇ. ਸ਼ਰਮਾ ਦੀ ਅਗਵਾਈ ਵਿਚ ਸਾਈਕਲ ਰੈਲੀ ਕੱਢੀ ਗਈ। ਵਾਈਸ ਪ੍ਰਿੰਸੀਪਲ ਨਿਰੰਜਨ ਕੁਮਾਰ ਦੀ ਦੇਖ ਰੇਖ ਵਿਚ ਕੱਢੀ ਗਈ ਇਸ ਰੈਲੀ ਨੂੰ ਤਹਿਸੀਲਦਾਰ ਸਮਰਾਲਾ ਸ੍ਰੀ ਵਿਕਾਸ ਕੁਮਾਰ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਸਵੀਪ ਦੇ ਇੰਚਾਰਜ ਕਮਲਜੀਤ ਵਰਮਾ ਅਤੇ ਲੈਕਚਰਾਰ ਮੱਖਣ ਸਿੰਘ ਦੀ ਨਿਗਰਾਨੀ ਵਿੱਚ ਸੰਪੰਨ ਹੋਈ ਇਸ ਰੈਲੀ ਦਾ ਮਨੋਰਥ ਆਮ ਜਨਤਾ ਨੂੰ ਆਪਣੇ ਬੋਟਾਂ ਦੇ ਅਧਿਕਾਰਾਂ ਤੋਂ ਜਾਣੂ ਕਰਵਾਉਣ ਦੇ ਨਾਲ ਨਾਲ ਆਪਣੇ ਵੋਟ ਦਾ ਸਹੀ ਇਸਤੇਮਾਲ ਕਰਨਾ ਵੀ ਹੈ। ਇਸ ਸਾਈਕਲ ਰੈਲੀ ਵਿਚ ਵਿਦਿਆਰਥੀਆਂ ਨੇ ਹੱਥਾਂ ਵਿੱਚ ਤਖ਼ਤੀਆਂ ਫੜ ਕੇ ਲੋਕਾਂ ਨੂੰ ਵੋਟ ਦੇ ਅਧਿਕਾਰ ਪ੍ਰਤੀ ਜਾਗਰੂਕ ਕੀਤਾ।