ਵੋਕੇਸ਼ਨਲ ਸੈਂਟਰ ਦੀਆਂ ਸਿੱਖਿਆਰਥਣਾਂ ਨਾਲ ਏ.ਡੀ.ਸੀ.ਨਯਨ ਜੱਸਲ ਨੇ ਕੀਤੀ ਮੀਟਿੰਗ

Share and Enjoy !

Shares

ਫਗਵਾੜਾ 10 ਜੂਨ (ਸ਼ਿਵ  ਕੋੜਾ) ਏ.ਡੀ.ਸੀ. ਕਮ ਨਗਰ ਨਿਗਮ ਕਮਿਸ਼ਨਰ ਡਾ. ਨਯਨ ਜੱਸਲ ਨੇ ਸਰਬ ਨੌਜਵਾਨ ਸਭਾ (ਰਜਿ:) ਫਗਵਾੜਾ ਵਲੋਂ ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਦੀ ਦੇਖਰੇਖ ਹੇਠ ਸੋਸਵਾ ਪੰਜਾਬ ਦੇ ਸਹਿਯੋਗ ਨਾਲ ਗੁਰੂ ਹਰਗੋਬਿੰਦ ਨਗਰ ਫਗਵਾੜਾ ਸਥਿਤ ਨਗਰ ਸੁਧਾਰ ਟਰੱਸਟ ਦੀ ਇਮਾਰਤ ‘ਚ ਚਲਾਏ ਜਾ ਰਹੇ ਵੋਕੇਸ਼ਨਲ ਸੈਂਟਰ ਦੀਆਂ ਸਿੱਖਿਆਰਥਣਾਂ ਨਾਲ ਰੁਜਗਾਰ ਦਫਤਰ ਵਿਖੇ ਮੀਟਿੰਗ ਕੀਤੀ। ਡਾ. ਨਯਨ ਜੱਸਲ ਦਾ ਰੁਜਗਾਰ ਦਫਤਰ ਵਿਖੇ ਪੁੱਜਣ ਤੇ ਜੀਵਨਦੀਪ ਸਿੰਘ (ਪੀ.ਸੀ.ਐਸ.) ਰੁਜਗਾਰ ਅਫਸਰ ਕਪੂਰਥਲਾ ਅਤੇ ਡਾ. ਵਰੁਣ ਜੋਸ਼ੀ ਜਿਲ੍ਹਾ ਪਲੇਸਮੈਂਟ ਅਫਸਰ ਕਪੂਰਥਲਾ ਨੇ ਸਵਾਗਤ ਕੀਤਾ। ਇਸ ਦੌਰਾਨ ਸੇਵਾ ਮੁਕਤ ਬੈਂਕ ਅਧਿਕਾਰੀ ਸ੍ਰੀ ਰਾਜਕੁਮਾਰ ਮੱਟੂ ਅਤੇ ਸ੍ਰੀ ਹੁਸਨ ਲਾਲ ਜਨਰਲ ਮੈਨੇਜਰ ਜੇ.ਸੀ.ਟੀ. ਮਿਲ ਵੀ ਖਾਸ ਤੌਰ ਤੇ ਮੌਜੂਦ ਰਹੇ। ਏ.ਡੀ.ਸੀ. ਨਯਨ ਜੱਸਲ ਨੇ ਸੈਂਟਰ ਦੀਆਂ ਸਿੱਖਿਆਰਥਣਾਂ ਨਾਲ ਜਾਣ ਪਛਾਣ ਕੀਤੀ ਅਤੇ ਉਹਨਾਂ ਨੂੰ ਕਿੱਤਾ ਮੁੱਖੀ ਕੋਰਸ ਦੇ ਮਹੱਤਵ ਬਾਰੇ ਦਸਦਿਆਂ ਕਿਹਾ ਕਿ ਅੱਜ ਦੇ ਬਦਲਦੇ ਦੌਰ ਵਿਚ ਹੱਥੀਂ ਹੁਨਰ ਲੜਕੀਆਂ ਲਈ ਜੀਵਨ ਵਿਚ ਵੱਡੀਆਂ ਪ੍ਰਾਪਤੀਆਂ ਦਾ ਸਾਧਨ ਬਣ ਸਕਦਾ ਹੈ। ਜਿਸ ਨਾਲ ਉਹ ਖੁਦ ਤਾਂ ਆਤਮ ਨਿਰਭਰ ਬਣ ਹੀ ਸਕਦੀਆਂ ਹਨ ਬਲਕਿ ਪਰਿਵਾਰ ਨੂੰ ਵੀ ਵੱਡਾ ਆਰਥਕ ਸਹਾਰਾ ਦੇ ਸਕਦੀਆਂ ਹਨ। ਉਹਨਾਂ ਸੈਂਟਰ ਦੇ ਸੰਚਾਲਕ ਸੁਖਵਿੰਦਰ ਸਿੰਘ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਜਲਦੀ ਹੀ ਸੈਂਟਰ ਦਾ ਦੌਰਾ ਕਰਨ ਦਾ ਭਰੋਸਾ ਦਿੰਦਿਆਂ ਕਿਹਾ ਕਿ ਉਹ ਨਿਜੀ ਤੌਰ ਤੇ ਅਤੇ ਸਰਕਾਰੀ ਸਕੀਮਾ ਅਨੁਸਾਰ ਵੁਮੈਨ ਇੰਪਾਵਰਮੈਂਟ ਲਈ ਹਰ ਤਰ੍ਹਾਂ ਦਾ ਸਹਿਯੋਗ ਕਰਨ ਲਈ ਹਮੇਸ਼ਾ ਤਿਆਰ ਰਹਿਣਗੇ। ਰੁਜਗਾਰ ਅਫਸਰ ਕਪੂਰਥਲਾ ਜੀਵਨਦੀਪ ਸਿੰਘ ਨੇ ਦੱਸਿਆ ਕਿ ਹਰੇਕ ਸ਼ੁੱਕਰਵਾਰ ਨੂੰ ਰੁਜਗਾਰ ਦਫਤਰ ਫਗਵਾੜਾ ਵਿਖੇ ਲੋੜਵੰਦਾਂ ਬੇਰੁਜਗਾਰਾਂ ਦੀ ਰਜਿਸਟ੍ਰੇਸ਼ਨ ਕੀਤੀ ਜਾਵੇਗੀ। ਰਾਜਕੁਮਾਰ ਮੱਟੂ ਨੇ ਵੀ ਸਰਬ ਨੌਜਵਾਨ ਸਭਾ ਦੇ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਸੈਂਟਰ ਦੀਆਂ ਲੜਕੀਆਂ ਨੂੰ ਮਨ ਲਗਾ ਕੇ ਰੁਚੀ ਅਨੁਸਾਰ ਹੱਥੀਂ ਹੁਨਰ ਦੀ ਟ੍ਰੇਨਿੰਗ ਲੈਣ ਲਈ ਪ੍ਰੇਰਿਆ। ਇਸ ਮੌਕੇ ਸਭਾ ਦੇ ਉਪ ਪ੍ਰਧਾਨ ਰਵਿੰਦਰ ਸਿੰਘ ਰਾਏ, ਸੈਂਟਰ ਦੇ ਮੈਨੇਜਰ ਜਗਜੀਤ ਸੇਠ, ਨਰਿੰਦਰ ਸਿੰਘ ਸੈਣੀ, ਗੁਰਦੀਪ  ਸਿੰਘ ਤੁੱਲੀ, ਉਂਕਾਰ ਜਗਦੇਵ, ਆਰ.ਪੀ. ਸ਼ਰਮਾ, ਮੈਡਮ ਗੁਰਪ੍ਰੀਤ ਕੌਰ, ਮੈਡਮ ਕਿਰਨਦੀਪ ਕੌਰ, ਮੈਡਮ ਸੁਖਜੀਤ ਕੌਰ, ਮੈਡਮ ਟੀਸ਼ਾ, ਸੋਨੀਆ, ਅਫਰੀਨ, ਜਸਮੀਤ, ਮੋਨਿਕਾ, ਤਾਹਿਰਾ, ਸੋਨੂੰ, ਮੀਨਾ, ਸਾਕਸ਼ੀ ਤ੍ਰਿਖਾ, ਪੂਜਾ, ਸੀਮਾ, ਕੋਮਲ, ਸੁਖਵਿੰਦਰ, ਕੁਲਦੀਪ, ਸਿਮਰਨ, ਗਗਨ, ਅਮਨ, ਕੰਚਨ, ਰਾਜ ਕੁਮਾਰੀ, ਮਮਤਾ ਤੋਂ ਬਿਨ੍ਹਾਂ ਹੋਰ ਸਖ਼ਸ਼ੀਅਤਾਂ ਵੀ ਹਾਜ਼ਰ ਸਨ।

About Post Author

Share and Enjoy !

Shares

Leave a Reply

Your email address will not be published.