
ਮਾਛੀਵਾੜਾ ਸਾਹਿਬ,(ਹਰਪ੍ਰੀਤ ਸਿੰਘ ਕੈਲੇ ) : ਸਮਾਜ ਸੇਵੀ ਕਾਰਜਾਂ ਵਿੱਚ ਜੁਟੀ ਸੰਸਥਾ ਸਵਾਮੀ ਗੰਗਾ ਨੰਦ ਜੀ ਭੂਰੀ ਵਾਲੇ ਚੈਰੀਟੇਬਲ ਸੇਵਾ ਸੰਮਤੀ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਵਿਸ਼ਵ ਸ਼ਾਂਤੀ ਅਤੇ ਵਾਤਾਵਰਣ ਸ਼ੁੱਧਤਾ ਲਈ ਸ਼ਾਹੀ ਕੂੰਜ ਹਰਿਦੁਆਰ ਦੇ ਸਹਿਯੋਗ ਨਾਲ ਵਿਰਾਟ ਗਾਇਤਰੀ ਮਹਾਯੱਗ ਅਤੇ ਕੀਰਤਨ ਦੀਵਾਨ ਸਵਾਮੀ ਗੰਗਾ ਨੰਦ ਜੀ ਭੂਰੀ ਵਾਲੇ ਯਾਦਗਾਰੀ ਪਾਰਕ ਫਰੈਂਡਜ਼ ਕਲੋਨੀ ਮਾਛੀਵਾਡ਼ਾ ਸਾਹਿਬ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਸਥਾ ਦੇ ਚੇਅਰਮੈਨ ਚਰਨਜੀਤ ਸਿੰਘ ਥੋਪੀਆ ਨੇ ਦੱਸਿਆ ਕਿ ਧੰਨ ਧੰਨ ਸਤਿਗੁਰੂ ਗੰਗਾ ਨੰਦ ਜੀ ਭੂਰੀ ਵਾਲੇ ਮਹਾਰਾਜ ਧੰਨ ਧੰਨ ਸਵਾਮੀ ਸ਼ੰਕਰਾ ਨੰਦ ਜੀ ਭੂਰੀ ਵਾਲੇ ਮਹਾਰਾਜ ਦੀ ਅਪਾਰ ਕ੍ਰਿਪਾ ਨਾਲ ਇਹ ਵਿਰਾਟ ਗਾਇਤਰੀ ਮਹਾਯੱਗ ਅਤੇ ਕੀਰਤਨ ਦਰਬਾਰ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਦਿਨ ਸ਼ਨੀਵਾਰ 5 ਮਾਰਚ ਨੂੰ ਕਲਸ਼ ਯਾਤਰਾ ਕੱਢੀ ਜਾਵੇਗੀ ਜੋ ਕਿ ਸ੍ਰੀ ਦੁਰਗਾ ਸ਼ਕਤੀ ਮੰਦਰ ਤੋਂ ਰਵਾਨਾ ਹੋ ਕੇ ਹਵਨ ਯੱਗ ਤਕ ਸਮਾਪਤ ਹੋਵੇਗੀ। ਉਨ੍ਹਾਂ ਦੱਸਿਆ ਕਿ ਐਤਵਾਰ 6 ਮਾਰਚ ਨੂੰ ਸਵੇਰੇ 7:30 ਵਜੇ ਦੇਵ ਪੂਜਨ ਤੇ ਹਵਨ ਯੱਗ ਕਰਵਾਇਆ ਜਾਵੇਗਾ ਅਤੇ ਕੰਜਕ ਪੂਜਨ ਅਤੇ ਕੀਰਤਨ ਦੁਪਹਿਰ 12 ਵਜੇ ਹੋਵੇਗਾ । ਇਸ ਮੌਕੇ ਆਈਆਂ ਸੰਗਤਾਂ ਲਈ ਲੰਗਰ 1:30 ਵਰਤਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਮਹਾਂ ਯੱਗ ਵਿੱਚ ਮਿਤੀ 6 ਮਾਰਚ ਨੂੰ ਰਾਤ 8ਵਜੇ ਤੋਂ 12 ਵਜੇ ਤੱਕ ਮਹਾਂਮੰਡਲੇਸ਼ਵਰ ਸਵਾਮੀ ਜਸਦੇਵਾ ਨੰਦ ਜੀ ਆਲਮਗੀਰ ਵਾਲੇ ਅਤੇ ਸਵਾਮੀ ਓਮਾ ਨੰਦ ਜੀ ਭੂਰੀ ਵਾਲੇ ਧਾਮ ਤਲਵੰਡੀ ਖੁਰਦ ਆਪਣੇ ਰਸਭਿੰਨੇ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ। ਚੇਅਰਮੈਨ ਚਰਨਜੀਤ ਸਿੰਘ ਥੋਪੀਆ ਨੇ ਸਮੂਹ ਸ਼ਹਿਰ ਨਿਵਾਸੀਆਂ ਅਤੇ ਇਲਾਕਾ ਨਿਵਾਸੀਆਂ ਨੂੰ ਬੇਨਤੀ ਕਰਦਿਆਂ ਕਿਹਾ ਕਿ ਉਹ ਇਸ ਵਿਰਾਟ ਗਾਇਤਰੀ ਮਹਾਯੱਗ ਅਤੇ ਕੀਰਤਨ ਦੀਵਾਨ ਵਿਚ ਹਾਜ਼ਰੀ ਲਵਾ ਕੇ ਆਪਣਾ ਜੀਵਨ ਸਫਲ ਬਣਾਉਣ।