ਵਿਧਾਇਕ ਸਿੱਧੂ ਵੱਲੋਂ ਦਿਵਾਲੀ ਦੇ ਤਿਉਂਹਾਰ ਦੇ ਮੱਦੇਨਜ਼ਰ ਹਲਕੇ ’ਚ ਸਫਾਈ ਅਭਿਆਨ ਚਲਾਇਆ

Share and Enjoy !

Shares


(ਬਲਵਿੰਦਰ ਕੁਮਾਰ) ਲੁਧਿਆਣਾ।
ਵਿਧਾਨ ਸਭਾ ਹਲਕਾ ਆਤਮ ਨਗਰ ਤੋਂ ਵਿਧਾਇਕ ਸ. ਕੁਲਵੰਤ ਸਿੰਘ ਸਿੱਧੂ ਦੇ ਨਾਲ ਨਗਰ ਨਿਗਮ ਅਧਿਕਾਰੀਆਂ ਵੱਲੋਂ ਆਗਾਮੀ ਦਿਵਾਲੀ ਦੇ ਤਿਉਂਹਾਰ ਨੂੰ ਮੁੱਖ ਰੱਖਦਿਆਂ ‘ਮੇਰਾ ਸ਼ਹਿਰ ਮੇਰਾ ਮਾਣ, ਮੇਰਾ ਕੂੜਾ ਮੇਰੀ ਜਿੰਮੇਵਾਰੀ‘ ਅਧੀਨ ਵਾਰਡ ਨੰਬਰ 46 ਅਤੇ 48 ਵਿੱਚ ਸਫਾਈ ਅਭਿਆਨ ਚਲਾਇਆ ਗਿਆ।
ਵਿਧਾਇਕ ਸਿੱਧੂ ਵੱਲੋਂ ਹਲਕਾ ਵਾਸੀਆਂ ਨੂੰ ਸੱਦਾ ਦਿੰਦਿਆਂ ਕਿਹਾ ਕਿ ਜਿਸ ਤਰਾਂ ਅਸੀਂ ਸਾਰੇ ਦਿਵਾਲੀ ਦੇ ਪਵਿੱਤਰ ਤਿਉਂਹਾਰ ਤੋਂ ਪਹਿਲਾਂ ਆਪੋ-ਆਪਣੇ ਘਰਾਂ ਦੀ ਸਾਫ-ਸਫਾਈ, ਘਰਾਂ ਨੂੰ ਰੰਗ ਕਰਵਾਉਂਦੇ ਹਾਂ ਓਸੇ ਤਰਾਂ ਆਓ ਸਾਰੇ ਰਲ ਕੇ ਆਪਣੇ ਚੁਗਿਰਦੇ ਅਤੇ ਲੁਧਿਆਣਾ ਸ਼ਹਿਰ ਨੂੰ ਸਾਫ ਸੁਥਰਾ ਤੇ ਹਰਿਆ ਭਰਿਆ ਬਣਾਈਏ। ਨਾਂ ਕਿਹਾ ਕਿ ਹਲਕੇ ਦੀਆਂ ਮੁੱਖ ਪਾਰਕਾਂ ਦੇ ਸੁੰਦਰੀਕਰਨ ਲਈ ਅਤੇ ਸ਼ਹਿਰ ਦੀ ਸਾਫ਼-ਸਫਾਈ ਲਈ ਵਿਸ਼ੇਸ਼ ਜ਼ੋਰ ਦਿੱਤਾ ਜਾ ਰਿਹਾ ਹੈ ਤਾਂ ਜੋ ਪਾਰਕਾਂ ਨੂੰ ਪ੍ਰਫੁੱਲਤ ਕੀਤਾ ਜਾਵੇ ਅਤੇ ਕਿਹਾ ਕਿ ਲੁਧਿਆਣਾ ਸ਼ਹਿਰ ਦੇ ਪਾਰਕਾਂ ਨੂੰ ਨਵੀਂ ਦਿੱਖ ਦਿੱਤੀ ਜਾ ਰਹੀ ਹੈ ਅਤੇ ਵੱਖ-ਵੱਖ ਵਾਰਡਾਂ ਵਿੱਚ ਸੜਕਾਂ, ਗਲੀਆਂ, ਨਾਲੀਆਂ, ਸਟਰੀਟ ਲਾਈਟਾਂ ਅਤੇ ਹੋਰ ਵਿਕਾਸ ਕਾਰਜ਼ ਵੀ ਜੰਗੀ ਪੱਧਰ ‘ਤੇ ਚੱਲ ਰਹੇ ਹਨ।

About Post Author

Share and Enjoy !

Shares

Leave a Reply

Your email address will not be published.