ਲੋੜਵੰਦ ਪਰਿਵਾਰ ਨੂੰ ਲੜਕੀ ਦੇ ਵਿਆਹ ਲਈ ਦਿੱਤਾ ਘਰੇਲੂ ਸਮਾਨ

Share and Enjoy !

Shares

ਫਗਵਾੜਾ (ਸ਼ਿਵ ਕੋੜਾ) : ਸਰਬ ਨੌਜਵਾਨ ਸਭਾ ਫਗਵਾੜਾ ਵਲੋਂ ਸਭਾ ਦੇ ਚੇਅਰਮੈਨ ਸ਼੍ਰੀ ਸੁਰੇਸ਼ ਮਲੱਣ ਯੂ.ਐਸ.ਏ. ਦਾ ਜਨਮ ਦਿਨ ਇਮਪਰੂਵਮੈਂਟ ਟਰਸੱਟ ਇਮਾਰਤ ਗੁਰੂ ਹਰਿਗੋਬਿੰਦ ਨਗਰ ‘ਚ ਚਲ ਰਹੇ ਸਿਖਲਾਈ ਸੈਂਟਰ ਵਿਖੇ ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਦੀ ਅਗਵਾਈ ਹੇਠ ਮਨਾਇਆ ਗਿਆ। ਇਸ ਮੌਕੇ ਸ੍ਰ. ਜੋਗਿੰਦਰ ਸਿੰਘ ਐਸ.ਐਚ. ਓ. ਥਾਣਾ ਸਿਟੀ ਫਗਵਾੜਾ, ਕੋਨਾਰਕ ਜੇਈ ਇੰਪਰੂਵਮੈਂਟ ਟਰੱਸਟ ਅਤੇ ਨਰਿੰਦਰ ਕੁਮਾਰ ਸਟੈਨੋ ਏ.ਡੀ.ਸੀ. ਦਫ਼ਤਰ ਤੋਂ ਇਲਾਵਾ ਸੁਰੇਸ਼ ਮਲੱ੍ਹਣ ਦੇ ਭਰਾ ਰਣਜੀਤ ਮਲ੍ਹੱਣ ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ਸ੍ਰੀ ਸੁਰੇਸ਼ ਮੱਲ੍ਹਣ ਦੇ ਜਨਮ ਦਿਨ ਦਾ ਕੇਕ ਕੱਟਿਆ। ਇਸ ਮੌਕੇ ਆਯੋਜਿਤ ਸਮਾਗਮ ਦੌਰਾਨ ਇਕ ਜ਼ਰੂਰਤਮੰਦ ਲੜਕੀ ਦੇ ਵਿਆਹ ਲਈ ਘਰੇਲੂ ਸਮਾਨ, ਸ਼ਗਨ ਤੋਂ ਇਲਾਵਾ ਇੱਕ ਲੋੜਵੰਦ ਵਿਦਿਆਰਥੀ ਨੂੰ ਕਿਤਾਬਾਂ ਲਈ ਆਰਥਕ ਸਹਾਇਤਾ ਭੇਂਟ ਕੀਤੀ ਗਈ। ਸ੍ਰ. ਜੋਗਿੰਦਰ ਸਿੰਘ ਐਸ.ਐਚ.ਓ. ਸਿਟੀ ਨੇ ਵੀ ਆਪਣੇ ਤੌਰ ਤੇ ਲੜਕੀ ਨੂੰ ਸ਼ਗੁਨ ਵਜੋਂ ਆਰਥਕ ਸਹਾਇਤਾ ਦਿੱਤੀ ਅਤੇ ਸੁਰੇਸ਼ ਮਲੱਣ ਦੀ ਸਿਹਤਯਾਬੀ ਤੇ ਲੰਬੀ ਉਮਰ ਦੀ ਅਰਦਾਸ ਕੀਤੀ। ਬੁਲਾਰਿਆਂ ਨੇ ਸੁਰੇਸ਼ ਮੱਲ੍ਹਣ ਵਲੋਂ ਸਮਾਜ ਸੇਵਾ ਵਿਚ ਪਾਏ ਜਾ ਰਹੇ ਯੋਗਦਾਨ ਲਈ ਵੀ ਭਰਪੂਰ ਸ਼ਲਾਘਾ ਕੀਤੀ ਅਤੇ ਸਭਾ ਦੀਆਂ ਵਿਸ਼ੇਸ਼ ਪ੍ਰਾਪਤੀਆਂ ਦਾ ਜ਼ਿਕਰ ਕਰਦਿਆਂ ਹਰ ਸਾਲ ਨਵੇਂ ਮੀਲ ਪੱਥਰ ਸਥਾਪਤ ਕਰਨ ਲਈ ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਦੀ ਮਿਹਨਤ ਨੂੰ ਸਰਾਹਿਆ ਤੇ ਕਿਹਾ ਕਿ ਉਹਨਾ ਦੀ ਟੀਮ ਫਗਵਾੜਾ ਦੇ ਆਮ ਲੋਕਾਂ ਦੇ ਭਲੇ ਲਈ ਵਧੀਆ ਉਪਰਾਲੇ ਕਰ ਰਹੀ ਹੈ। ਇਸ ਮੌਕੇ ਪ੍ਰਧਾਨ ਸੁਖਵਿੰਦਰ ਸਿੰਘ ਨੇ ਸਮੂਹ ਪਤਵੰਤੇ ਸੱਜਣਾਂ, ਸਿਖਿਅਰਥਣਾਂ ਅਤੇ ਟੀਚਰਾਂ ਦਾ ਧੰਨਵਾਦ ਕੀਤਾ। ਇਸ ਸਮੇਂ ਹੋਰਨਾਂ ਤੋਂ ਇਲਾਵਾ ਡਾ: ਵਿਜੇ ਕੁਮਾਰ ਜਨਰਲ ਸਕੱਤਰ, ਗੁਰਦੀਪ ਸਿੰਘ ਤੁੱਲੀ, ਨਰਿੰਦਰ ਸੈਣੀ, ਸਾਹਿਬਜੀਤ ਸਾਬੀ, ਜਸ਼ਨਪ੍ਰੀਤ, ਅਨੂਪ ਦੁੱਗਲ, ਮੈਡਮ  ਸੁਖਜੀਤ ਕੌਰ ਟੀਚਰ, ਗੁਰਪ੍ਰੀਤ ਕੌਰ ਟੀਚਰ, ਟੀਸ਼ਾ ਸਹਾਇਕ ਟੀਚਰ, ਹਰਮਨਦੀਪ ਕੌਰ, ਸਿਮਰਨਜੀਤ ਕੌਰ, ਆਸ਼ਾ, ਦਵਿੰਦਰ ਕੌਰ, ਰੀਤੂ, ਸੋਨੀਆ, ਨੇਹਾ, ਜਸਪ੍ਰੀਤ, ਮੀਨਾ, ਰਾਜਵਿੰਦਰ ਆਦਿ ਹਾਜ਼ਰ ਸਨ।

About Post Author

Share and Enjoy !

Shares

Leave a Reply

Your email address will not be published.