(ਕੁਲਦੀਪ ਗਹਿਲ ਮਜਾਰੀ) ਮੁਕੱਦਪੁਰ।
ਲਾਇਨ ਕਲੱਬ ਮੁਕੰਦਪੁਰ 321 ਵਲੋਂ ਆਪਣੇ ਸੇਵਾ ਕਾਰਜਾਂ ਦੇ ਲੜੀ ਨੂੰ ਅੱਗੇ ਤੋਰਦੇ ਹੋਏ ਕਲੱਬ ਪ੍ਰਧਾਨ ਲਾਇਨ ਅਰਜਨ ਦੇਵ ਦੀ ਪ੍ਰਧਾਨਗੀ ਹੇਠ ਬੱਸ ਸਟੈਂਡ ਮੁਕੰਦਪੁਰ ਵਿਖੇ ਅੱਜ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦਾ 131ਵਾ ਜਨਮ ਦਿਵਸ ਮਨਾਇਆ ਗਿਆ। ਇਸ ਸਮੇਂ ਬਾਬਾ ਸਾਹਿਬ ਦੇ ਜੀਵਨੀ ਅਤੇ ਫਲਸਫੇ ਤੇ ਚਾਣਨਾ ਪਾਇਆ ਗਿਆ। ਉਨਾਂ ਦੀ ਤਸਵੀਰ ਤੇ ਫੁੱਲ ਭੇਟ ਕੀਤੇ ਗਏ ਅਤੇ ਕੇਕ ਵੀ ਕੱਟਿਆ ਗਿਆ। ਇਸ ਸਮੇਂ ਕਲੱਬ ਸੇਕ੍ਰੇਟਰੀ ਅਮਰਜੀਤ ਖਟਕੜ, ਬਲਦੀਸ ਲਾਲ, ਕਿਸਨ ਚੰਦ, ਗੁਰਮੁਖ ਸਿੰਘ, ਬਲਜਿੰਦਰ ਬਿੱਲਾ, ਕੁਲਦੀਪ ਮਜਾਰੀ, ਬਲਦੀਸ ਲੰਗੈਰੀ, ਕੁਲਦੀਪ ਤਲਵੰਡੀ, ਸਨੀ ਕੁਮਾਰ ਮਜਾਰੀ, ਅਮਰੀਕ ਕਟਾਰੀਆ, ਬਲਜੀਤ ਲਾਲ ਕਲੱਬ ਐਡਮਨ, ਮਨਜੀਤ ਸਿੰਘ, ਸਾਹਿਲ ਲੋਟੀਆ, ਟੇਕ ਚੰਦ ਸੇਖੂਪੁਰ, ਕਮਲਜੀਤ ਮਹਿਮੀ ਆਦਿ ਹਾਜਰ ਸਨ।