ਰੋਜਗਾਰ ਮੇਲੇ ਚ ਨੌਜਵਾਨਾਂ ਲਈ ਲਗਾਈ ਗਈ ਠੰਡੇ ਮਿੱਠੇ ਜਲ ਦੀ ਛਬੀਲ

Share and Enjoy !

Shares


ਮਲੋਟ  (ਪ੍ਰੇਮ ਗਰਗ) : ਸ਼ਹਿਰ ਦੇ ਨਾਮਵਰ ਕਾਲਜ ਮਿਮਿਟ ਵਿਖੇ ਬੀਤੇ ਦਿਨੀ ਰੋਜਗਾਰ ਮੇਲਾ ਲਾਇਆ ਗਿਆ। ਇਸ ਮੇਲੇ ਚ ਭਾਗ ਲੈਣ ਵਾਲੇ ਨੌਜਵਾਨਾਂ ਲਈ ਗਰਮੀ ਨੂੰ ਮੁੱਖ ਰੱਖਦਿਆਂ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ। ਸਮਾਜ ਸੇਵੀ ਤੇ ਧਾਰਮਿਕ ਸੰਸਥਾਵਾਂ ਦੇ ਜਿਲਾ ਕੋਆਰਡੀਨੇਟਰ ਡਾ.ਸੁਖਦੇਵ ਸਿੰਘ ਗਿੱਲ ਦੀ ਅਗਵਾਈ ਵਿੱਚ ਰੇਲਵੇ ਲੰਗਰ ਸੇਵਾ ਸੰਮਤੀ ਵੱਲੋਂ ਲਗਾਈ ਗਈ ਇਸ ਛਬੀਲ ਦੌਰਾਨ 600 ਤੋਂ ਵੱਧ ਨੌਜਵਾਨਾਂ ਨੇ ਠੰਡਾ ਮਿੱਠਾ ਜਲ ਛਕਿਆ ਤੇ ਗਰਮੀ ਤੋਂ ਰਾਹਤ ਮਹਿਸੂਸ ਕੀਤੀ। ਡਾਕਟਰ ਗਿੱਲ ਨੇ ਅਪੀਲ ਕੀਤੀ ਕਿ ਗਰਮੀ ਦੇ ਮੌਸਮ ਨੂੰ ਮੁੱਖ ਰਖਦੇ ਹੋਏ ਸਮਾਜ ਸੇਵੀਆਂ ਵਲੋਂ ਜਨਤਕ ਥਾਵਾਂ ਤੇ ਠੰਡੇ ਮਿੱਠੇ ਜਲ ਦੀਆਂ ਛਬੀਲਾਂ ਲਗਾਈਆਂ ਜਾਣੀਆਂ ਚਾਹੀਦੀਆਂ ਹਨ। ਡਾ.ਗਿੱਲ ਨੇ ਬਾਬਾ ਇਕਬਾਲ ਸਿੰਘ, ਪ੍ਰਧਾਨ ਸੁਨੀਲ ਕੁਮਾਰ ਅਤੇ ਸਮੂਹ ਮੈਂਬਰਾਂ ਦਾ ਧੰਨਵਾਦ ਕੀਤਾ ਜਿੰਨਾਂ ਨੇ ਠੰਡੇ ਮਿੱਠੇ ਜਲ ਦੀ ਛਬੀਲ ਲਾ ਕੇ ਬਹੁਤ ਪਰਉਪਕਾਰੀ ਕੰਮ ਕੀਤਾ ਹੈ। ਜਿਕਰਯੋਗ ਹੈ ਕਿ ਰੇਲਵੇ ਲੰਗਰ ਸੇਵਾ ਸੰਮਤੀ ਮਲੋਟ, ਬਾਬਾ ਇਕਬਾਲ ਸਿੰਘ ਭੀਟੀਵਾਲਾ ਅਤੇ ਸਮੂਹ ਸੰਗਤਾਂ ਵੱਲੋਂ ਤਖਤ ਸ੍ਰੀ ਹਜੂਰ ਸਾਹਿਬ ਨਾਂਦੇੜ ਸਾਹਿਬ ਰੇਲ ਗੱਡੀ ਦੀਆਂ ਸੰਗਤਾਂ ਲਈ ਰੇਲਵੇ ਸਟੇਸਨ ਤੇ ਲਗਾਤਾਰ ਗੁਰੂ ਕੇ ਲੰਗਰਾਂ ਦੀਆਂ ਅਤੇ ਠੰਡੇ ਪਾਣੀ ਦੀਆਂ ਸੇਵਾਵਾਂ ਚਲ ਰਹੀਆਂ ਹਨ। ਇਸ ਮੌਕੇ ਡਾਕਟਰ ਗਿੱਲ ਤੋਂ ਇਲਾਵਾ ਪ੍ਰਧਾਨ ਸੁਨੀਲ ਕੁਮਾਰ, ਬਾਬਾ ਇਕਬਾਲ ਸਿੰਘ ਭੀਟੀਵਾਲਾ, ਪ੍ਰਧਾਨ ਕਾਬਲ ਸਿੰਘ, ਸਰੂਪ ਸਿੰਘ, ਸੰਦੀਪ ਕੁਮਾਰ ਤੇ ਸੰਮਤੀ ਦੇ ਮੈਂਬਰ ਹਾਜਰ ਸਨ।

About Post Author

Share and Enjoy !

Shares

Leave a Reply

Your email address will not be published.