ਰੇਡੀਓ ਤੇ ਦੂਰਦਰਸ਼ਨ ਨੇ ਦੇਸ਼ ਦੇ ਸਰਬਪੱਖੀ ਵਿਕਾਸ ਅਤੇ ਸੱਭਿਆਚਾਰਕ ਖੇਤਰ ਵਿੱਚ ਅਹਿਮ ਭੂਮਿਕਾ ਨਿਭਾਈ-ਡਾ. ਲਖਵਿੰਦਰ ਜੌਹਲ ਦਰਸ਼ਕ ਸਰੋਤਾ ਸੰਘ ਦੇ ਸਾਲਾਨਾ ਸਮਾਗਮ ਦੌਰਾਨ ਰੇਡੀਓ ਤੇ ਦੂਰਦਰਸ਼ਨ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਦਾ ਸਨਮਾਨ

Share and Enjoy !

Shares


ਸਰੀ /ਵੈਨਕੂਵਰ (ਕੁਲਦੀਪ ਚੁੰਬਰ)— ਅਕਾਸ਼ਵਾਣੀ ਅਤੇ ਦੂਰਦਰਸ਼ਨ ਨੇ ਲੰਬੇ ਅਰਸੇ ਤੋਂ ਸੂਚਨਾ, ਗਿਆਨ ਅਤੇ ਮਨੋਰੰਜਨ ਦੇ ਖੇਤਰ ਵਿੱਚ ਲੋਕਾਂ ਨਾਲ ਆਪਣੀ ਸਾਂਝ ਬਣਾਈ ਰੱਖਦਿਆਂ ਦੇਸ਼ ਦੇ ਸਰਬਪੱਖੀ ਵਿਕਾਸ ਅਤੇ ਸੱਭਿਆਚਾਰਕ ਖੇਤਰ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਇਨ੍ਹਾਂ ਮਾਧਿਅਮਾਂ ਨੇ ਲੋਕਾਂ ਨੂੰ ਜਾਣਕਾਰੀ ਦੇਣ ਦੇ ਨਾਲ-ਨਾਲ ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਦੇ ਪ੍ਰਚਾਰ ਤੇ ਪ੍ਰਸਾਰ ਵਿੱਚ ਵੀ ਮਹੱਤਵਪੂਰਨ ਯੋਗਦਾਨ ਪਾਇਆ ਹੈ। ਇਹ ਵਿਚਾਰ ਪੰਜਾਬੀ ਰਾਈਟਰਜ਼ ਕੋਆਪ੍ਰੇਟਿਵ ਸੁਸਾਇਟੀ ਲੁਧਿਆਣਾ ਦੇ ਪ੍ਰਧਾਨ ਡਾ. ਲਖਵਿੰਦਰ ਜੌਹਲ ਨੇ ਦੂਰਦਰਸ਼ਨ ਅਤੇ ਅਕਾਸ਼ਵਾਣੀ ਨਾਲ ਜੁੜੇ ਸਰੋਤਿਆਂ ਦੀ ਸੰਸਥਾ ‘ਦਰਸ਼ਕ ਸਰੋਤਾ ਸੰਘ’ ਵੱਲੋਂ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਕਰਵਾਏ ਗਏ ਸਾਲਾਨਾ ਸਮਾਗਮ ਦੌਰਾਨ ਪ੍ਰਗਟ ਕੀਤੇ। ਇਸ ਸਮਾਗਮ ਦੀ ਪ੍ਰਧਾਨਗੀ ਮੰਡਲ ਵਿਚ ਪ੍ਰਧਾਨ ਗੁਰਮੀਤ ਖ਼ਾਨਪੁਰੀ, ਸ੍ਰਪਰਸਤ ਜਗਦੀਸ਼ਪਾਲ ਮਹਿਤਾ, ਜਨਰਲ ਸਕੱਤਰ ਅਵਤਾਰ ਸਿੰਘ ਬਸੀਆਂ, ਓਮ ਗੌਰੀ ਦੱਤ ਸ਼ਰਮਾ, ਜਸਬੀਰ ਸਿੰਘ, ਐਡ. ਮੋਹਣ ਲਾਲ ਸ਼ੁਸ਼ੋਭਿਤ ਹੋਏ। ਜਦਕਿ ਵਿਸ਼ੇਸ਼ ਮਹਿਮਾਨਾਂ ਵਿਚ ਦੂਰਦਰਸ਼ਨ ਵਲੋਂ ਆਗਿਆਪਾਲ ਸਿੰਘ ਰੰਧਾਵਾ, ਸੋਹਣ ਕੁਮਾਰ, ਪੰਜਾਬ ਰਤਨ ਤੇ ਨੈਸ਼ਨਲ ਐਵਾਰਡੀ ਸੁਰਿੰਦਰ ਸੈਣੀ, ਸਟਾਫ਼ ਐਨਾਊਂਸਰ ਬੀਰ ਇੰਦਰ ਸਿੰਘ, ਪ੍ਰਵੇਸ਼ ਕੁਮਾਰ, ਕਮਲੇਸ਼ ਗੁਲਾਟੀ, ਮੋਨਿਕਾ ਦੱਤਾ ਡੀ ਡੀ ਪੀ ਸ਼ਾਮਿਲ ਹੋਏ। ਇਸ ਮੌਕੇ ਤੇ ਆਕਾਸ਼ਵਾਣੀ ਜਲੰਧਰ ਦੀ ਸੀਨੀਅਰ ਐਨਾਊਂਸਰ ਸੁਖਜੀਤ ਕੌਰ ਅਤੇ ਮੋਨਿਕਾ ਦੱਤ ਨੇ ਆਕਾਸ਼ਵਾਣੀ ਜਲੰਧਰ ਦੇ ਭੈਣਾਂ ਦੇ ਪ੍ਰੋਗਰਾਮ ਦੀ ਸਟੇਜ ਪੇਸ਼ਕਾਰੀ, ਗੁਰੂ ਗੋਬਿੰਦ ਸਿੰਘ ਸਕੂਲ ਨੈਣੋਵਾਲ ਵੈਦ ਦੇ ਬੱਚਿਆਂ ਨੇ ਗੀਤ-ਸੰਗੀਤ ਪੰਜਾਬੀ ਸੱਭਿਆਚਾਰ ਦੀਆਂ ਵੰਨਗੀਆਂ ਛਹਿਬਰ ਲਾਈ। ਪ੍ਰਸਿੱਧ ਕਲਾਕਾਰ ਬਰੁੱਣ ਕੌਰ ਮਾਨ ਦੀਆਂ ਬੋਲੀਆਂ ਵਿਚਕਾਰ ਆਕਾਸ਼ਵਾਣੀ ਜਲੰਧਰ ਦੇ ਐਂਕਰਾਂ ਵਲੋ ਪੇਸ਼ ਕੀਤੇ ਗਏ ਸਮੂਹਿਕ ਨਿ੍ਰਤ ਨਾਲ ਹਾਲ ਗੂੰਜ ਉੱਠਿਆ। ਇਸ ਦਰਮਿਆਨ ਆਕਾਸ਼ਵਾਣੀ ਜਲੰਧਰ ਦੀਆਂ ਨਾਮਵਰ ਸਖਸ਼ੀਅਤਾਂ ਸੁਖਜੀਤ, ਮੋਨਿਕਾ ਮਹਿਤਾ, ਪੂਜਾ ਹਾਂਡਾ, ਵਿਕਾਸ ਨੈਬ, ਸੁਖਦੀਪ, ਕਮਲੇਸ਼, ਦੀਪਾਲੀ, ਸੋਨੀਆ ਸੈਣੀ, ਆਸ਼ਾ ਕੱਸ਼ਯਪ, ਸੰਜੀਵ, ਕਮਲਪ੍ਰੀਤ, ਰੁਪਿੰਦਰ, ਪਾਰਸ, ਗਗਨ ਸੌਂਧੀ, ਅਰੁਣ, ਪੂਜਾ ਟੁਹਾਣੀ, ਗਨਿਸ਼ਾ, ਆਸ਼ਾ, ਰਚਨਾ, ਬਰੁੰਣ ਤੇ ਕਈ ਹੋਰਾਂ ਨੂੰ ਸਨਮਾਨਿਤ ਕੀਤਾ ਗਿਆ। ਪ੍ਰੋਗਰਾਮ ਦਾ ਆਖਰੀ ਆਕਾਰਸ਼ਣ ਸੀ ਸਮਾਗਮ ਵਿਚ ਸ਼ਾਮਿਲ ਹੋਏ ਦਰਸ਼ਕਾਂ ਦੀ ਹਾਜਰੀ ਦਾ ਲੱਕੀ ਡਰਾਅ। ਪਹਿਲੇ ਤਿੰਨ ਖੁਸ਼ਕਿਸਮਤ ਦਰਸ਼ਕਾਂ ਵਿਚੋਂ ਦੂਰਦਰਸ਼ਨ ਜਲੰਧਰ ਦੀ ਨਿਊਜ ਰੀਡਰ ਰਚਨਾ ਸੇਵਕ ਨੇ ਪਹਿਲਾ ਡਰਾਅ ਜਿੱਤਿਆ। ਸਟੇਜ ਸਕੱਤਰ ਦੀ ਸੇਵਾ ਸੁਖਜੀਤ ਕੌਰ, ਮੋਹਣ ਲਾਲ ਅਤੇ ਅਵਤਾਰ ਸਿੰਘ ਬੱਸੀਆਂ ਨੇ ਨਿਭਾਈ। ਇਸ ਮੌਕੇ ਹੋਰਨ੍ਹਾਂ ਤੋਂ ਇਲਾਵਾ ਮੀਤ ਬੱਠਲਾ, ਪ੍ਰੇਮ ਸਿੰਘ ਲੋਹਟ, ਜਗਤਾਰ ਸਿੰਘ ਗਿੱਲ, ਸੋਹਣ ਸਿੰਘ ਲਾਲਕਾ, ਬਲਵਿੰਦਰ ਸਿੰਘ ਸੇਖੋ, ਸੁਖਜੀਤ ਖ਼ਾਨਪੁਰੀ, ਗਗਨ ਸੌਂਧੀ, ਗੁਰਵਿੰਦਰ ਸ਼ੇਰਗਿੱਲ, ਪਰਮਜੀਤ ਕੌਰ ਸੈਣੀ, ਬਲਦੇਵ ਸਿੰਘ, ਲੀਲਾ ਸਿੰਘ ਰਾਏ ਵੀ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ।

About Post Author

Share and Enjoy !

Shares

Leave a Reply

Your email address will not be published.