
(ਸ਼ਿਵ ਕੋੜਾ) ਫਗਵਾੜਾ। ਆਮ ਆਦਮੀ ਪਾਰਟੀ ਦੇ ਯੂਥ ਆਗੂ ਹਰਨੂਰ ਸਿੰਘ ਹਰਜੀ ਮਾਨ ਨੇ ਅੱਜ ਸਥਾਨਕ ਪਲਾਹੀ ਗੇਟ ਸਥਿਤ ਤਕੀਆ ਵਾਰੇ ਸ਼ਾਹ ਦਰਬਾਰ ਬਾਬਾ ਨੱਥੂ ਸ਼ਾਹ ਵਿਖੇ ਸਲਾਨਾ ਜੋੜ ਮੇਲੇ ਦੌਰਾਨ ਨਤਮਸਤਕ ਹੋ ਕੇ ਬਾਬਾ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਉਹਨਾਂ ਕਿਹਾ ਕਿ ਜੋੜ ਮੇਲੇ ਅਮੀਰ ਪੰਜਾਬੀ ਵਿਰਾਸਤ ਦਾ ਅਤੁੱਟ ਅੰਗ ਹਨ। ਸਦੀਆਂ ਤੋਂ ਪੰਜਾਬੀ ਭਾਈਚਾਰਾ ਇਹਨਾਂ ਨੂੰ ਰਲਮਿਲ ਕੇ ਮਨਾਉਂਦਾ ਆ ਰਿਹਾ ਹੈ। ਬੇਸ਼ਕ ਦੇਸ਼ ‘ਚ ਨਫਰਤਾਂ ਦਾ ਮਾਹੌਲ ਕਿਉਂ ਨਾ ਹੋਵੇ ਪਰ ਪੰਜਾਬ ਦੇ ਲੋਕਾਂ ਦੀ ਇਹ ਵਿਸ਼ੇਸ਼ਤਾ ਹੈ ਕਿ ਉਹ ਆਪਸੀ ਭਾਈਚਾਰੇ ਨੂੰ ਕਦੇ ਵੀ ਕਮਜੋਰ ਨਹੀਂ ਹੋਣ ਦਿੰਦੇ। ਹਰਜੀ ਮਾਨ ਨੇ ਕਿਹਾ ਕਿ ਸਾਨੂੰ ਇਸੇ ਤਰਾਂ ਆਪਣੀ ਵਿਰਾਸਤ ਨੂੰ ਸਿੰਝਦੇ ਹੋਏ ਨਵੀਂ ਪੀੜੀ ਨੂੰ ਇਸ ਨਾਲ ਜੋੜਨਾ ਚਾਹੀਦਾ ਹੈ ਅਤੇ ਸਾਰੇ ਹੀ ਵਰਗਾਂ ਦੇ ਧਰਮਾਂ ਦੇ ਤਿਓਹਾਰ ਅਤੇ ਮੇਲੇ ਰਲਮਿਲ ਕੇ ਮਨਾਉਂਦੇ ਰਹਿਣਾ ਚਾਹੀਦਾ ਹੈ। ਇਸ ਮੌਕੇ ਅਸ਼ਵਨੀ ਬਘਾਣੀਆ, ਜਤਿੰਦਰ ਢੰਡਾ, ਵਿਕਰਮ ਬਘਾਣੀਆ ਆਦਿ ਵੀ ਹਾਜਰ ਸਨ।