– ਅੱਜ ਕੱਢੇ ਟਰੈਕਟਰ ਮਾਰਚ ਦੌਰਾਨ ਹਜਾਰਾਂ ਸੰਗਤਾਂ ਨੇ ਲਗਵਾਈ ਹਾਜ਼ਰੀ
(ਜਗਸੀਰ ਲੌਂਗੋਵਾਲ) ਲੌਂਗੋਵਾਲ। ਪੰਜਾਬ ਸਰਕਾਰ ਵੱਲੋਂ ਮਸਤੂਆਣਾ ਸਾਹਿਬ ਵਿਖੇਂ ਬਣਾਏ ਜਾਣ ਵਾਲੇ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਨਿਰਮਾਣ ਕਾਰਜ਼ਾ ਨੂੰ ਅਦਾਲਤੀ ਹੁਕਮਾ ਤਹਿਤ ਬੰਦ ਕਰਵਾਏ ਜਾਣ ਤੋਂ ਬਾਅਦ ਇਲਾਕਾ ਨਿਵਾਸੀਆ ਵੱਲੋਂ ਸ਼ੁਰੂ ਕੀਤੇ ਗਏ ਰੋਸ ਪ੍ਰਗਟਾਵੇ ਤਹਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੀ ਰਿਹਾਇਸ਼ ਅੱਗੇ ਦਿੱਤਾ ਜਾ ਰਿਹਾ ਰੋਸ ਧਰਨਾ ਲਗਾਤਾਰ ਜ਼ਾਰੀ ਰਿਹਾ, ਉਥੇ ਹੀ ਸਥਾਨਕ ਲੋਕਾਂ ਵੱਲੋਂ ਵੱਖ-ਵੱਖ ਪਿੰਡਾ ਅੰਦਰ ਟਰੈਕਟਰ ਮਾਰਚ ਵੀ ਕੱਢਿਆ ਗਿਆ। ਇਸ ਮੌਕੇ ਗੁਰਦੁਆਰਾ ਅੰਗੀਠਾ ਸਾਹਬ ਦੇ ਮੁੱਖ ਸੇਵਾਦਾਰ ਬਾਬਾ ਦਰਸ਼ਨ ਸਿੰਘ ਅਤੇ ਮੀਤ ਪ੍ਰਧਾਨ ਬਾਬਾ ਸੁੱਖਵਿੰਦਰ ਸਿੰਘ ਸੋਨੀ ਤੋਂ ਇਲਾਵਾ ਇਲਾਕੇ ਦੀਆਂ ਹੋਰਨਾਂ ਪ੍ਰਮੁੱਖ ਸਖਸ਼ੀਅਤਾ ਵੱਲੋਂ ਆਰੰਭ ਕੀਤਾ ਗਿਆ ਇਹ ਟਰੈਕਟਰ ਮਾਰਚ ਵੱਖ-ਵੱਖ ਪਿੰਡਾ ਤੋਂ ਹੁੰਦਾ ਹੋਇਆ ਲੌਂਗੋਵਾਲ ਵਿਖੇਂ ਚੱਲ ਰਹੇ ਧਰਨੇ ਵਿਚ ਪਹੁੰਚਿਆ। ਇਸ ਮੌਕੇ ਜੁੜੇ ਇਕੱਠ ਨੂੰ ਸੰਬੋਧਨ ਕਰਦਿਆ ਬਾਬਾ ਦਰਸ਼ਨ ਸਿੰਘ ਅਤੇ ਮੀਤ ਪ੍ਰਧਾਨ ਬਾਬਾ ਸੁੱਖਵਿੰਦਰ ਸਿੰਘ ਸੋਨੀ ਨੇ ਕਿਹਾ ਲੰਘੀ ਕੱਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਲੋਕਾਂ ਦੀ ਕਚਿਹਿਰੀ ਵਿਚ ਆ ਕੇ ਸਮੁੱਚੇ ਸਰਕਾਰੀ ਰਿਕਾਰਡ ਨੂੰ ਆਮ ਲੋਕਾਂ ਅੱਗੇ ਪੇਸ਼ ਕੀਤਾ ਜਿਸ ਵਿਚ ਇਹ ਸ਼ਪਸ਼ਟ ਰੂਪ ਵਿਚ ਵਿਖਾਈ ਦੇ ਰਿਹਾ ਹੈ ਕਿ ਕਾਲਜ਼ ਲਈ ਦਾਨ ਵਿਚ ਦਿੱਤੀ ਗਈ ਜ਼ਮੀਨ ਗੁਰਦੁਆਰਾ ਅੰਗੀਠਾ ਸਾਹਿਬ ਦੀ ਹੈ ਅਤੇ ਸਰਕਾਰੀ ਰਿਕਾਰਡ ਵਿਚ ਕਿਸੇ ਵੀ ਥਾਂ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਨਾਮ ਤੱਕ ਨਹੀ ਹੈ। ਉਨ੍ਹਾਂ ਕਿਹਾ ਕੁੱਝ ਆਗੂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਪਣੀ ਢਾਲ ਬਣਾ ਕੇ ਆਪਣੀਆ ਸਿਆਸੀ ਰੋਟੀਆ ਸੇਕ ਰਹੇ ਹਨ।ਅੱਜ ਦੇ ਟਰੈਕਟਰ ਮਾਰਚ ਅਤੇ ਰੋਸ ਧਰਨੇ ਨੂੰ ਸੰਬੋਧਨ ਕਰਦਿਆ ਬਾਬਾ ਕਰਮਜੀਤ ਸਿੰਘ, ਬਲਵੀਰ ਸਿੰਘ ਕੁੰਨਰਾਂ, ਦਰਸ਼ਨ ਸਿੰਘ ਕੁੰਨਰਾਂ, ਕਿਸਾਨ ਆਗੂ ਮੇਵਾ ਸਿੰਘ ਦੁੱਗਾਂ, ਹਾਕਮ ਸਿੰਘ ਦੁੱਗਾਂ, ਕਰਨੈਲ ਸਿੰਘ ਜੱਸੇਕਾ, ਯੂਥ ਕਾਂਗਰਸੀ ਆਗੂ ਡਾ. ਸੁਰਿੰਦਰ ਸ਼ਰਮਾ ਬਹਾਦਰਪੁਰ, ਕਾਮਰੇਡ ਭਰਪੂਰ ਸਿੰਘ ਦੁੱਗਾਂ, ਸਾਬਕਾ ਕੌਂਸਲਰ ਕਰਨੈਲ ਸਿੰਘ ਜੱਸੇਕਾ, ਮਾਸਟਰ ਜਸਵੰਤ ਸਿੰਘ ਦੁੱਗਾਂ, ਡਾ. ਗੁਰਮੇਲ ਸਿੰਘ ਬਹਾਦਰਪੁਰ, ਮਾਸਟਰ ਅਜਾਇਬ ਸਿੰਘ ਮਨਜਿੰਦਰ ਸਿੰਘ ਰਜਿੰਦਰ ਸਿੰਘ ਲਿੱਦੜਾ, ਬਿੱਕਰ ਸਿੰਘ ਬਹਾਦਰਪੁਰ, ਦਰਸ਼ਨ ਸਿੰਘ, ਬੰਤ ਸਿੰਘ ਫੋਜੀ, ਬਿੱਕਰ ਸਿੰਘ ਬਹਾਦਰਪੁਰ, ਗੁਰਧਿਆਨ ਸਿੰਘ, ਜਸਵੰਤ ਸਿੰਘ ਦੁੱਗਾਂ, ਜਰਨੈਲ ਸਿੰਘ ਚੰਗਾਲ, ਮਾਸਟਰ ਅਜਾਇਬ ਸਿੰਘ, ਰਜਿੰਦਰ ਸਿੰਘ ਲਿੱਦੜਾ, ਮਨਜਿੰਦਰ ਸਿੰਘ ਲਿੱਦੜਾ, ਬਘੇਲ ਸਿੰਘ ਦੁੱਗਾਂ, ਅਤੇ ਬਿੱਕਰ ਸਿੰਘ ਬਹਾਦਰਪੁਰ ਨੇ ਕਿਹਾ ਕਿ ਅੱਜ ਦੇ ਟਰੈਕਟਰ ਮਾਰਚ ਰਾਂਹੀ ਅਸੀ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਇਨ੍ਹਾਂ ਸਿਆਸੀ ਆਗੂਆ ਦੇ ਅਸਲਲ ਚਿਹਰੇ ਨੰਗੇ ਕੀਤੇ ਹਨ। ਉਨ੍ਹਾਂ ਦੱਸਿਆ ਕਿ ਅੱਜ ਦਾ ਟਰੈਕਟਰ ਮਾਰਚ ਸਮੁੱਚੇ ਪਿੰਡਾ ਵਿਚ ਨਹੀ ਜਾ ਸਕਿਆ ਅਗਲੇ ਦਿਨਾ ਵਿਚ ਅਸੀ ਰਹਿਦੇ ਪਿੰਡਾ ਵਿਚ ਵੀ ਟਰੈਕਰ ਮਾਰਚ ਕੱਢਾਗੇ।ਉਨ੍ਹਾਂ ਕਿਹਾ ਕਿ ਲੋਕਾਂ ਦੇ ਭਲੇ ਲਈ ਬਣਾਏ ਜਾਣ ਵਾਲੇ ਕਾਲਜ਼ ਅਤੇ ਹਸਪਤਾਲ ਵਿਚ ਰੋੜਾ ਲਗਵਾਉਣ ਵਾਲੇ ਸਿਆਸੀ ਆਗੂਆਂ ਨੂੰ ਸਿੱਖ ਕੌਮ ਦੀ ਪਵਿੱਤਰ ਸੰਸਥਾ ਐਸ.ਜੀ.ਪੀ.ਸੀ. ਦੀ ਆੜ੍ਹ ਹੇਠ ਅਜਿਹੀਆਂ ਕੋਝੀਆਂ ਹਰਕਤਾ ਵਾਲੀ ਸੌੜੀ ਰਾਜਨੀਤੀ ਨਹੀ ਕਰਨੀ ਚਾਹੀਦੀ।ਮਾਨਵਤਾ ਦੀ ਸੇਵਾ ਲਈ ਬਣਾਈ ਜਾਣ ਇਸ ਸੰਸਥਾ ਸਬੰਧੀ ਸਾਡੀਆ ਮੰਗਾ ਵੱਲ ਜੇਕਰ ਜਲਦ ਧਿਆਨ ਨਾ ਦਿੱਤਾ ਤਾਂ ਅਸੀ ਮਜਬੂਰੀ ਵਸ ਅਪਣਾ ਇਹ ਸੰਘਰਸ਼ ਹੋਰ ਤਿੱਖਾ ਕਰਨ ਲਈ ਮਜਬੂਰ ਹੋਵਾਗੇ।ਦੂਜੇ ਪਾਸੇ ਮੋਬਾਇਲ ਫੋਨ ਰਾਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਤੋਂ ਸ਼੍ਰੋਮਣੀ ਕਮੇਟੀ ਦਾ ਪੱਖ ਜਾਣਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਸਥਾਨਕ ਲੋਕਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰ ਰਹੇ ਹਨ,ਜੇਕਰ ਭਗਵੰਤ ਮਾਨ ਇਥੇ ਅਸਲ ਵਿੱਚ ਹਸਪਤਾਲ ਬਣਵਾਉਣਾ ਚਾਹੁੰਦਾ ਹੈ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਈ ਵਾਰ ਲਿਖੇ ਗਏ ਪੱਤਰਾਂ ਦੇ ਜਵਾਬ ਕਿਊ ਨਹੀ ਦੇ ਰਹੇ।ਜੇਕਰ ਸ੍ਰ. ਮਾਨ ਅਤੇ ਉਨ੍ਹਾਂ ਦੀ ਸਰਕਾਰ ਪਾਸ ਕੋਈ ਪੁਖਤਾ ਸਬੂਤ ਹਨ ਤਾਂ ਉਹ ਸਿੱੱਖ ਕੌਮ ਦੀ ਮਹਾਨ ਸੰਸਥਾ ਨਾਲ ਗੱਲਬਾਤ ਕਿਉ ਨਹੀ ਕਰ ਰਹੇ, ਉਲਟਾ ਭੋਲੇ-ਭਾਲੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ।