
(ਤਾਰੀ ਲੋਧੀਪੁਰੀਆ) ਔੜ। ਔੜ ਦੇ ਨਾਲ ਲੱਗਦੇ ਪਿੰਡ ਬਲੌਣੀ ਕੋਲ ਬਣਵੈਂਤ ਮੈਂਥਾ ਪਲਾਂਟ ਉੜਾਪੜ ਚ ਕੰਮ ਕਰਦੇ ਇੱਕ ਠੇਕੇਦਾਰ ਅਤੇ ਮਜਦੂਰ ਦੀ ਮੌਤ ਹੋਣ ਦਾ ਸਮਾਚਾਰ ਪਾ੍ਰਪਤ ਹੈ।ਜਾਣਕਾਰੀ ਦਿੰਦੇ ਹੋਏ ਐਸ ਐੱਚ ਓ ਬਖਸ਼ੀਸ ਸਿੰਘ ਨੇ ਦੱਸਿਆ ਕਿ ਠੇਕੇਦਾਰ ਜੈਮਲ ਸਿੰਘ(42)ਅਤੇ ਕਰਮਜੀਤ ਸਿੰਘ (35) ਸਾਲਾਂ ਮੈਂਥਾ ਪਲਾਂਟ ਚ ਕੰਮ ਕਰਦੇ ਸਨ,ਕਈ ਦਿਨਾਂ ਤੋਂ ਬੰਦ ਪਈ ਇੱਕ ਭੱਠੀ ਨੰੁ ਖੋਲ ਕੇ ਉਸ ਵਿੱਚ ਕੰਮ ਕਰਨ ਲੱਗੇ ਸਨ ਕਿ ਜਦੋਂ ਇੱਕ ਥੱਲੇ ਉੱਤਰਿਆ ਤਾਂ ਉਸ ਨੰੁ ਗੈਸ ਚੜ ਗਈ ਅਤੇ ਦੂਜਾ ਉਸ ਨੰੁ ਬਚਾਉਣ ਲਈ ਗਿਆ ਤਾਂ ਉਹ ਵੀ ਗੈਸ ਦੀ ਲਪੇਟ ਵਿੱਚ ਆ ਗਿਆ ਅਤੇ ਦੋਵਾਂ ਦੀ ਮੌਕੇ ਤੇ ਮੌਤ ਹੋ ਗਈ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਐਸ ਐੱਚ ਓ ਬਖਸ਼ੀਸ ਸਿੰਘ ਨੇ ਦੱਸਿਆ ਕਿ �ਿਮਤਕ ਜ਼ੈਮਲ ਸਿੰਘ ਆਪਣੇ ਪਿੱਛੇ ਤਿੰਨ ਬੇਟੀਆਂ ਇੱਕ ਬੇਟਾ ਅਤੇ ਕਰਮਜੀਤ ਸਿੰਘ ਆਪਣੇ ਪਿੱਛੇ ਦੋ ਬੇਟੀਆਂ ਛੱਡ ਗਿਆ ਹੈ।ਪੁਲਿਸ ਵਲੋਂ ਅਗਲੀ ਕਾਰਵਾਈ ਕਰਦੇ ਹੋਏ ਦੋਵਾਂ ਦੀਆਂ ਲਾਸ਼ਾਂ ਨੰੁ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ਼ ਦਿੱਤਾ ਹੈ ਜਿਸ ਤੋਂ ਬਾਅਦ �ਿਮਤਕਾਂ ਦੀਆਂ ਲਾਸ਼ਾਂ ਪਰਿਵਾਰਕ ਮੈਂਬਰਾਂ ਦੇ ਹਵਾਲੇ ਕਰ ਦਿੱਤੀਆ ਜਾਣਗੀਆਂ।