ਮੂੰਹ ਖਾਵੇ, ਅੱਖ ਸ਼ਰਮਾਵੇ”

Share and Enjoy !

Shares
– ਨਿਗਮ ਮੁਲਾਜ਼ਮਾਂ ਦੀ ਮਿਲੀਭੁਗਤ ਨਾਲ ਵੱਧ ਰਹੇ ਹਨ ਨਾਜ਼ਾਇਜ਼ ਕਬਜ਼ੇ
– ਪੰਜਾਬ ਵਿੱਚ ਨਵੀਂ ਸਰਕਾਰ ਆਉਣ ਦੇ ਬਾਵਜੂਦ ਅਜੇ ਵੀ ਚੱਲ ਰਿਹਾ ਹੈ ਲਾਲਫੀਤਾਸ਼ਾਹੀ ਦਾ ਰਾਜ
(ਗੁਰਵਿੰਦਰ ਸਿੰਘ) ਮੋਹਾਲੀ : ਮੋਹਾਲੀ ਨਗਰ ਨਿਗਮ ਦੀ ਢਿੱਲੀ ਕਾਰਵਾਈ ਕਾਰਨ ਮੋਹਾਲੀ ਸ਼ਹਿਰ ਵਿੱਚ ਨਗਰ ਨਿਗਮ ਮੋਹਾਲੀ ਦੀ ਨਾਜਾਇਜ਼ ਕਬਜੇ ਹਟਾਓ ਮੁਹਿੰਮ ਪੂਰੀ ਤਰਾਂ ਠੁੱਸ ਹੋ ਕੇ ਰਹਿ ਗਈ ਹੈ। ਹਾਲ ਤਾਂ ਇਹ ਹੈ ਕਿ ਨਗਰ ਨਿਗਮ ਮੋਹਾਲੀ  ਦੀ ਟੀਮ ਜਦੋਂ ਕਿਸੇ ਵੀ ਇਲਾਕੇ ਵਿਚੋਂ ਨਾਜਾਇਜ਼ ਕਬਜੇ ਹਟਾ ਕੇ ਜਾਂਦੀ ਹੈ ਤਾਂ ਨਗਰ ਨਿਗਮ ਦੀ ਟੀਮ ਦੇ ਜਾਂਦਿਆਂ ਹੀ ਮਾਰਕੀਟਾਂ ਵਿੱਚ ਮੁੜ ਨਾਜਾਇਜ਼ ਕਬਜੇ ਹੋ ਜਾਂਦੇ ਹਨ, ਜਿਸ ਤੋਂ ਸਾਬਿਤ ਹੋ ਜਾਂਦਾ ਹੈ ਕਿ ਨਗਰ ਨਿਗਮ ਮੋਹਾਲੀ ਦੀ ਕਾਰਗੁਜਾਰੀ ਬਹੁਤ ਜਿਆਦਾ ਢਿੱਲੀ ਅਤੇ ਸਿਰਫ ਖਾਨਾਪੂਰਤੀ ਵਾਲੀ ਹੈ।
 ਅਕਸਰ ਵੇਖਣ ਵਿੱਚ ਆਉਂਦਾ ਹੈ ਕਿ ਨਗਰ ਨਿਗਮ ਮੋਹਾਲੀ ਦੀ ਨਾਜਾਇਜ਼ ਕਬਜੇ ਹਟਾਓ ਟੀਮ ਵਲੋਂ ਮੋਹਾਲੀ ਦੇ ਕਿਸੇ ਇਲਾਕੇ ਵਿਚੋਂ ਦੁਕਾਨਾਂ ਅੱਗੇ ਪਿਆ ਸਮਾਨ, ਰੇਹੜੀਆਂ ਫੜੀਆਂ ਅਤੇ ਹੋਰ ਨਾਜਾਇਜ਼ ਕਬਜੇ ਹਟਾਏ ਜਾਂਦੇ ਹਨ ਤਾਂ ਨਗਰ ਨਿਗਮ ਮੋਹਾਲੀ ਦੀ ਟੀਮ ਦੇ ਜਾਣ ਲਈ ਮੁੂੰਹ ਘੁਮਾਉਂਦਿਆਂ ਇਹ ਨਾਜਾਇਜ਼ ਕਬਜੇ ਮੁੜ ਹੋ ਜਾਂਦੇ ਹਨ। ਸ਼ਾਮ ਨੂੰ 5 ਵਜੇ ਤੋਂ ਬਾਅਦ ਤਾਂ ਨਾਜਾਇਜ਼ ਕਬਜਿਆਂ ਦੀ ਗਿਣਤੀ ਬਹੁਤ ਜਿਆਦਾ ਵੱਧ ਜਾਂਦੀ  ਹੈ, ਜਿਸ ਤੋਂ ਪਤਾ ਚਲਦਾ ਹੈ ਕਿ ਨਗਰ ਨਿਗਮ ਮੋਹਾਲੀ ਦੇ ਅਧਿਕਾਰੀਆਂ ਦੀ ਨਾਜਾਇਜ਼ ਕਬਜੇ ਕਰਨ ਵਾਲਿਆਂ ਨਾਲ ਮਿਲੀਭੁਗਤ ਹੈ।
ਇਹ ਵੀ ਵੇਖਣ ਵਿੱਚ ਆਉਂਦਾ ਹੈ ਕਿ ਜਦੋਂ ਵੀ ਨਗਰ ਨਿਗਮ ਮੋਹਾਲੀ ਦੀ ਟੀਮ ਨਾਜਾਇਜ਼ ਕਬਜੇ ਹਟਾਉਣ ਲਈ ਦਫਤਰ ਤੋਂ ਚਲਦੀ ਹੈ ਤਾਂ ਇਸਦੀ ਸੂਚਨਾ ਪਹਿਲਾਂ ਹੀ ਰੇਹੜੀਆਂ ਫੜੀਆਂ ਵਾਲਿਆਂ ਨੂੰ ਮਿਲ ਜਾਂਦੀ ਹੈ, ਜਿਸ ਕਰਕੇ ਰੇਹੜੀਆਂ ਫੜੀਆਂ ਵਾਲੇ ਨਗਰ ਨਿਗਮ ਮੋਹਾਲੀ ਦੀ ਟੀਮ ਦੇ ਆਉਣ ਤੋਂ ਪਹਿਲਾਂ ਹੀ ਗਾਇਬ ਹੋ ਜਾਂਦੇ ਹਨ ਅਤੇ ਨਗਰ ਨਿਗਮ ਮੋਹਾਲੀ ਦੀ ਟੀਮ ਦੇ ਭਲਵਾਨੀ ਗੇੜਾ ਮਾਰ ਕੇ ਚਲੇ ਜਾਣ ਤੋਂ ਬਾਅਦ ਮੁੜ ਆ ਜਾਂਦੇ ਹਨ। ਇਸ ਤਰਾਂ ਨਗਰ ਨਿਗਮ ਮੋਹਾਲੀ ਦੇ ਕਮਿਸ਼ਨਰ ਦੀ ਕਾਰਗੁਜਾਰੀ ਸ਼ੱਕ ਦੇ ਘੇਰੇ ਵਿੱਚ ਆ ਗਈ ਹੈ। ਮੋਹਾਲੀ ਦੇ ਵਸਨੀਕ ਹੁਣ ਕਹਿਣ ਲੱਗ ਪਏ ਹਨ ਕਿ ਨਗਰ ਨਿਗਮ ਮੋਹਾਲੀ  ਦੇ ਮੌਜੂਦ ਕਮਿਸ਼ਨਰ ਸ਼ਹਿਰ ਵਿਚੋਂ ਨਾਜਾਇਜ਼ ਕਬਜੇ ਹਟਾਉਣ ਲਈ ਪੂਰੀ ਤਰਾਂ ਫੇਲ ਹੋ ਗਏ ਹਨ ਜੋ ਕਿ ਉਹਨਾਂ ਦੀ ਪ੍ਰਸ਼ਾਸਕੀ ਅਯੋਗਤਾ ਦਾ ਸਬੂਤ ਹੈ। ਹੈਰਾਣੀ ਤਾਂ ਇਸ ਗਲ ਦੀ ਹੈ ਕਿ ਅਜਿਹੇ ਅਯੋਗ ਅਧਿਕਾਰੀਆਂ ਨੂੰ ਨਗਰ ਨਿਗਮ ਮੋਹਾਲੀ ਦੇ ਕਮਿਸ਼ਨਰ ਦੇ ਅਹੁਦੇ ’ਤੇ ਤੈਨਾਤ ਪਤਾ ਨਹੀਂ ਕਿਉਂ ਕੀਤਾ ਹੋਇਆ ਹੈ। ਮੋਹਾਲੀ ਵਾਸੀਆਂ ਦਾ ਕਹਿਣਾ ਹੈ ਕਿ ਅਜਿਹੇ ਅਯੋਗ ਅਧਿਕਾਰੀਆਂ ਨੂੰ ਜਬਰੀ ਰਿਟਾਇਰਮੈਂਟ ਦੇ ਕੇ ਜਾਂ ਨੌਕਰੀ ਤੋਂ ਕੱਢ ਕੇ ਘਰ ਭੇਜ ਦੇਣਾ ਚਾਹੀਦਾ ਹੈ ਤਾਂ ਕਿ ਨਗਰ ਨਿਗਮ ਮੋਹਾਲੀ ਦੀ ਕਾਰਗੁਜਾਰੀ ਵਿੱਚ ਸੁਧਾਰ ਹੋ ਸਕੇ। ਮੋਹਾਲੀ ਵਾਸੀਆਂ ਦਾ ਕਹਿਣਾ ਹੈ ਕਿ ਜਦੋਂ ਵੀ ਨਾਜਾਇਜ਼ ਕਬਜੇ ਹਟਾਉਣ ਲਈ ਨਗਰ ਨਿਗਮ ਦੇ ਕਮਿਸ਼ਨਰ ਨੂੰ ਫੋਨ ਕਰਦੇ ਹਨ ਤਾਂ ਕਮਿਸ਼ਨਰ ਫੋਨ ਨਹੀਂ ਸੁਣਦੇ।
ਇਸ ਪੱਤਰਕਾਰ ਨੇ ਜਦੋਂ ਇਸ ਸਬੰਧੀ ਨਗਰ ਨਿਗਮ ਮੋਹਾਲੀ ਦੇ ਕਮਿਸ਼ਨਰ ਦਾ ਪੱਖ ਜਾਣਨ ਲਈ ਅਤੇ ਲੋਕਾਂ ਦੀਆਂ ਸਮੱਸਿਆਵਾਂ ਦਸਣ ਲਈ ਕਈ ਵਾਰ ਫੋਨ ਕੀਤਾ ਤਾਂ ਵਾਰ ਵਾਰ ਫੋਨ ਕਰਨ ’ਤੇ ਵੀ ਨਗਰ ਨਿਗਮ ਮੋਹਾਲੀ ਦੇ ਕਮਿਸ਼ਨਰ ਨੇ ਫੋਨ ਨਹੀਂ ਸੁਣਿਆ। ਜਿਸ ਤੋਂ ਪਤਾ ਚਲ ਜਾਂਦਾ ਹੈ ਕਿ ਨਗਰ ਨਿਗਮ ਮੋਹਾਲੀ ਦੇ ਕਮਿਸ਼ਨਰ ਦੀ ਕਾਰਗੁਜਾਰੀ ’ਤੇ ਲੋਕ ਜੋ ਇਲਜਾਮ ਲਗਾ ਰਹੇ ਹਨ ਉਹ ਸਹੀ ਹਨ।

About Post Author

Share and Enjoy !

Shares

Leave a Reply

Your email address will not be published.