ਮਿਥਿਲਾ ਵਿਦਿਆਪਤੀ ਸੇਵਾ ਸੰਘ (ਰਜਿ.) ਨੇ ਕਰਵਾਇਆ ਸਾਲਾਨਾ ਚੋਣ ਸਮਾਗਮ

Share and Enjoy !

Shares

(ਆਰ.ਸੀ. ਸਿੰਘ/ਹਿਤੇਸ਼) ਲੁਧਿਆਣਾ: “ਮਿਥਿਲਾ ਧਾਮ” ਗਣਪਤੀ ਐਨਕਲੇਵ, ਕੈਨਾਲ ਰੋਡ, ਲੁਧਿਆਣਾ ਵਿਖੇ ਮਿਥਿਲਾ ਵਿਦਿਆਪਤੀ ਸੇਵਾ ਸੰਘ (ਰਜਿ.) ਨੇ ਕਰਵਾਇਆ ਸਾਲਾਨਾ ਚੋਣ ਸਮਾਗਮ ਸੰਪੰਨ ਹੋਇਆ। ਚੋਣ ਅਧਿਕਾਰੀ ਅਤੇ ਸੰਸਥਾ ਦੇ ਮੁੱਖ ਸਰਪ੍ਰਸਤ ਚੰਦਰਕਾਂਤ ਠਾਕੁਰ ਨੇ ਸੰਸਥਾ ਦੇ ਸਾਰੇ ਅਹੁਦਿਆਂ ਲਈ ਅਹੁਦੇਦਾਰਾਂ ਦੀ ਸਰਬਸੰਮਤੀ ਨਾਲ ਚੋਣ ਸਬੰਧੀ ਜਾਣਕਾਰੀ ਦਿਤੀ। ਚੋਣ ਮੀਟਿੰਗ ਵਿੱਚ ਸੰਸਥਾ ਨਾਲ ਜੁੜੀਆਂ ਕਈ ਪ੍ਰਮੁੱਖ ਸ਼ਖ਼ਸੀਅਤਾਂ ਹਾਜ਼ਰ ਸਨ। ਮੁੱਖ ਤੌਰ ‘ਤੇ ਸ਼੍ਰੀ ਨੀਲਾਮਬਰ ਝਾ ਜੀ (ਸੰਸਥਾਪਕ), ਸ਼੍ਰੀ ਵਿਦਿਆ ਚਰਨ ਮਿਸ਼ਰਾ ਜੀ (ਸਾਬਕਾ ਚੇਅਰਮੈਨ), ਸ਼੍ਰੀ ਵਿਕਾਸ ਕੁਮਾਰ ਚੌਧਰੀ ਜੀ (ਸਾਬਕਾ ਪ੍ਰਧਾਨ), ਸ਼੍ਰੀ ਪ੍ਰੇਮ ਕੁਮਾਰ ਜੀ (ਨਵ-ਨਿਯੁਕਤ ਚੇਅਰਮੈਨ), ਸ਼੍ਰੀ ਸੰਦੀਪ ਕੁਮਾਰ ਕਰਨ ਜੀ (ਨਵ-ਨਿਯੁਕਤ ਪ੍ਰਧਾਨ), ਸ਼੍ਰੀ ਕੈਲਾਸ਼ ਚੌਧਰੀ ਜੀ (ਨਵ-ਨਿਯੁਕਤ ਮਹਾਸਚਿਵ), ਸ਼੍ਰੀ ਗੋਬਿੰਦ ਕੁਮਾਰ ਮਿਸ਼ਰਾ ਜੀ (ਨਵ-ਨਿਯੁਕਤ ਖਜ਼ਾਨਚੀ), ਸ਼੍ਰੀ ਧੀਰਜ ਕੁਮਾਰ ਕਰਨ ਜੀ, ਸ਼੍ਰੀ ਨਵੋਦ ਝਾ ਜੀ, ਸ਼੍ਰੀ ਲਕਸ਼ਮਣ ਝਾ ਜੀ, ਪੰਡਿਤ ਅਮਿਤ ਝਾ ਜੀ, ਸ਼੍ਰੀ ਬਬਲੂ ਕੁਮਾਰ ਜੀ, ਸ਼੍ਰੀ ਅਨਿਲ ਝਾ ਜੀ ਅਤੇ ਸ਼੍ਰੀ ਚੰਦਰਕਾਂਤ ਠਾਕੁਰ ਜੀ ਸ਼ਾਮਲ ਸਨ। ਚੋਣ ਮੀਟਿੰਗ ਦੌਰਾਨ ਪ੍ਰੇਮ ਕੁਮਾਰ ਜੀ ਨੂੰ ਚੇਅਰਮੈਨ, ਸੰਦੀਪ ਕੁਮਾਰ ਕਰਨ (ਪੰਕਜ) ਨੂੰ ਪ੍ਰਧਾਨ, ਕੈਲਾਸ਼ ਚੌਧਰੀ ਜਨਰਲ ਸਕੱਤਰ, ਗੋਬਿੰਦ ਮਿਸ਼ਰਾ ਨੂੰ ਖਜ਼ਾਨਚੀ ਚੁਣਿਆ ਗਿਆ। ਨਵ-ਚੁਣੀ ਗਈ ਕਮੇਟੀ ਦੇ ਸਾਰੇ ਅਹੁਦੇਦਾਰਾਂ ਨੂੰ ਦਿਲੋਂ ਵਧਾਈ ਅਤੇ ਸ਼ੁਭਕਾਮਨਾਵਾਂ ਦਿੱਤੀਆਂ।

About Post Author

Share and Enjoy !

Shares

Leave a Reply

Your email address will not be published.