
ਮਾਛੀਵਾੜਾ ਸਾਹਿਬ (ਹਰਪ੍ਰੀਤ ਸਿੰਘ ਕੈਲੇ ) : ਅੱਜ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮਾਛੀਵਾੜਾ ਸਾਹਿਬ ਵਿਖੇ ਮਾਪੇ ਅਧਿਆਪਕ ਮਿਲਣੀ ਕਰਵਾਈ ਗਈ।ਸਕੂਲ ਦੇ ਪ੍ਰਿੰਸੀਪਲ ਸ੍ਰੀਮਤੀ ਕਿਰਨਦੀਪ ਕੌਰ ਜੀ ਨੇ ਨਾਨ ਬੋਰਡ ਜਮਾਤਾਂ ਦੇ ਵਿਦਿਆਰਥੀਆਂ ਨੂੰ ਭਵਿੱਖ ਵਿੱਚ ਵਧੀਆ ਸਿੱਖਿਆ ਪ੍ਰਾਪਤੀ ਲਈ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ।ਪਹਿਲਾ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀ ਛੇਵੀਂ-ਏ ਦਮਨਪ੍ਰੀਤ ਕੌਰ, ਛੇਵੀਂ-ਬੀ ਸੀਮਾ ਕੁਮਾਰੀ, ਛੇਵੀਂ-ਸੀ ਗੁਰਪ੍ਰੀਤ ਕੌਰ, ਸੱਤਵੀਂ-ਏ ਹੁਸਨਪ੍ਰੀਤ ਕੌਰ,ਸੱਤਵੀਂ-ਬੀ,ਮਨਪ੍ਰੀਤ ਕੌਰ,ਸੱਤਵੀਂ-ਸੀ ਨੀਲਮ ਕੁਮਾਰੀ, ਨੌਵੀਂ-ਏ ਅਮਨਦੀਪ ਕੌਰ,ਨੌੰਵੀਂ- ਬੀ ਸੁਖਪ੍ਰੀਤ ਕੌਰ, ਨੌਵੀਂ-ਸੀ ਪ੍ਰੀਆ,ਗਿਆਰਵੀਂ-ਏ ਪਲਕ,ਗਿਆਰਵੀਂ -ਬੀ ਊਸ਼ਾ ਰਾਣੀ,,ਗਿਆਰਵੀਂ-ਸੀ ਕੰਚਨ ਕੌਰ ਚੋਪੜਾ ਨੂੰ ਵਿਸ਼ੇਸ਼ ਰੂਪ ਵਿੱਚ ਵਧਾਈ ਦਿੱਤੀ।ਇਸ ਦੇ ਨਾਲ ਪ੍ਰਿੰਸੀਪਲ ਮੈਡਮ ਜੀ ਨੇ ਬੱਚਿਆਂ ਦੇ ਮਾਪਿਆਂ ਨੂੰ ਆਪਣੇ ਬੱਚਿਆਂ ਦਾ ਦਾਖਲਾ ਸਰਕਾਰੀ ਸਕੂਲਾਂ ਵਿਚ ਕਰਵਾਉਣ ਤੇ ਸਰਕਾਰ ਦੁਆਰਾ ਦਿੱਤੀਆਂ ਗਈਆਂ ਸਹੂਲਤਾਂ ਦਾ ਲਾਭ ਉਠਾਉਣ ਬਾਰੇ ਉਤਸਾਹਿਤ ਕੀਤਾ।ਇਸ ਮਾਪੇ ਅਧਿਆਪਕ ਮਿਲਣੀ ਵਿੱਚ ਸਮੂਹ ਸਟਾਫ਼ ਹਾਜ਼ਰ ਸੀ।