ਮਾਕਪਾ ਦੋਆਬੇ ਦੇ ਥੰਮ ਕਾਮਰੇਡ  ਭਗਤ ਸਿੰਘ ਝੁੰਗੀਆਂ ਦੀ ਮੌਤ ਤੇ  ਦੁੱਖ ਦਾ ਪ੍ਰਗਟਾਵਾ

Share and Enjoy !

Shares
ਕਨੇਡਾ /ਯੂਕੇ /ਇਟਲੀ (.ਦਵਿੰਦਰ ਹੀਉਂ ) : ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਪੰਜਾਬ ਦੇ ਉੱਘੇ ਆਗੂ, ਦੋਆਬੇ ਦੇ ਥੰਮ, ਮਹਾਨ ਦੇਸ਼ -ਭਗਤ, ਕਿਸਾਨ- ਮਜਦੂਰ ਸੰਘਰਸ਼ਾਂ ਦੇ ਮੁਦੱਈ ਕਾਮਰੇਡ ਭਗਤ ਸਿੰਘ ਰਾਮਗੜ੍ਹ ਝੁਗੀਆਂ (ਗੜ੍ਹਸ਼ੰਕਰ) ਜੋ ਪਿਛਲੇ ਕੁੱਝ ਸਮੇਂ ਤੋਂ ਬਿਮਾਰੀ ਨਾਲ ਜੂਝ ਰਹੇ ਸਨ ਉਨ੍ਹਾਂ ਦੀ ਹੋਈ ਮੌਤ ਨਾਲ ਕਿਰਤੀ ਵਰਗ ਨੂੰ ਬਹੁਤ ਵੱਡਾ ਘਾਟਾ ਪਿਆ ਹੈ। ਸਾਥੀ ਝੁੰਗੀਆਂ ਦੇ ਸਪੁੱਤਰ  ਸਾਥੀ ਕੁਲਦੀਪ ਸਿੰਘ ਯੂਕੇ ਵਿੱਚ ਸਖਤ ਮਿਹਨਤ ਮੁਸ਼ੱਕਤ ਦੇ ਨਾਲ-ਨਾਲ ਸਮਾਜ ਸੇਵਾ ਵਿੱਚ ਹਮੇਸ਼ਾਂ ਅੱਗੇ ਰਹਿੰਦੇ ਹਨ । ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਦੇ ਮੈਬਰ ਸਾਥੀ ਭਗਤ ਸਿੰਘ ਪਾਰਟੀ ਦੇ ਬਹੁਤ ਇਮਾਨਦਾਰ ਸਿਪਾਹੀ ਸਨ ਆਪਣੀ ਜਿੰਦਗੀ ਦਾ ਲੰਮਾ ਸਮਾਂ ਸਮਾਜ ਪ੍ਰਤੀ ਉਨ੍ਹਾਂ ਦੇ ਵਡਮੁੱਲੇ ਯੋਗਦਾਨ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ। ਉਨ੍ਹਾਂ ਦੀ ਮੌਤ ਤੇ ਇੰਡੋ-ਕਨੇਡੀਅਨ ਵਰਕਰਜ਼ ਅਸੋਸੀਏਸ਼ਨ ਵਲੋਂ ਸਾਥੀ ਸੁਰਿੰਦਰ ਸੰਘਾ, ਸੁਰਿੰਦਰ ਢੇਸੀ, ਹਰਮਿੰਦਰਜੀਤ ਸੰਧੂ, ਮਾਸਟਰ ਪਰਮਜੀਤ ਗਾਂਧਰੀ, ਬਹਾਦਰ ਮੱਲ੍ਹੀ, ਹਰੀਦੇਵ ਸਿੰਘ, ਮਾਸਟਰ ਭਗਤ ਰਾਮ ਸਾਬਕਾ ਮੈਂਬਰ ਪਾਰਲੀਮੈਂਟ, ਅਮਰਜੀਤ ਬਰਾੜ, ਕੁਲਵੰਤ ਢੇਸੀ, ਝਲਮਣ ਕੂੰਨਰ, ਲਹਿੰਬਰ ਸਹੋਤਾ, ਦਲਜੀਤ ਜੌਹਲ, ਨਾਜਰ ਸਿੰਘ, ਪਾਲ ਬਿਲਗਾ, ਸੁਰਿੰਦਰ ਤੱਖਰ, ਦਵਿੰਦਰ ਸਿੰਘ, ਹਰਦੀਪ ਗਿੱਲ, ਗੁਰਦੀਪ ਬਾਸੀ, ਪਿੰਦਰ ਬਦੇਸ਼ਾ, ਇੰਡੀਅਨ ਵਰਕਰਜ਼ ਅਸੋਸੀਏਸ਼ਨ ਯੂਕੇ ਵਲੋਂ ਸਾਥੀ ਹਰਸੇਵ ਬੈਂਸ, ਜੁਗਿੰਦਰ ਕੌਰ ਬੈਂਸ, ਅਜੀਤ ਦੁਸਾਂਝ, ਰਜਿੰਦਰ ਬੈਂਸ, ਮੱਖਣ ਸੰਧੂ, ਗੁਰਮੇਲ ਪਠਲਾਵਾ, ਪਿਆਰ ਕੌਰ, ਯੂ ਐਸ ਏ ਤੋਂ ਕਾਮਰੇਡ ਨਿਰਮਲ ਪਠਲਾਵਾ, ਪਰਮਜੀਤ ਸਿੰਘ, ਰਾਮ ਲਾਲ, ਬਰਾਂਚ ਇਟਲੀ ਵਲੋਂ ਸਾਥੀ ਦਵਿੰਦਰ ਹੀਉਂ, ਨਰਿੰਦਰ ਗੋਸਲ, ਰਵਿੰਦਰ ਰਾਣਾ, ਸ਼ੈਲੀ ਰੱਕੜ, ਮੁਕੇਸ਼ ਜਾਡਲਾ, ਬਲਰਾਜ ਬੀਕਾ, ਅਨੀਤਾ ਰਾਣਾ, ਰਾਜ ਸਰਹਾਲੀ, ਇਕਬਾਲ ਕੌਲਗੜ੍ਹ, ਤਜਿੰਦਰ ਗੋਸਲ, ਜੱਸੀ ਰੱਤੁ, ਅਸ਼ਟਰੀਆ ਤੋਂ ਕਾਮਰੇਡ ਹੰਸਰਾਜ, ਪੁਰਤਗਾਲ ਤੋਂ ਸਾਥੀ ਸੋਮਨਾਥ ਛੋਕਰਾਂ, ਨਿਊਜ਼ੀਲੈਂਡ ਤੋਂ ਮਾਸਟਰ ਜਰਨੈਲ ਰਾਹੋਂ, ਪ੍ਰਿੰਸਪਾਲ ਬੰਗਾ, ਅਸਟ੍ਰੇਲੀਆ ਤੋਂ ਸਰਬਜੀਤ ਸੋਹੀ ਆਦਿ ਸਾਥੀਆਂ ਨੇ ਗਹਿਰਾ ਦੁੱਖ ਜਾਹਰ ਕਰਦਿਆਂ ਪ੍ਰੀਵਾਰ ਅਤੇ ਪਾਰਟੀ ਨਾਲ ਹਮਦਰਦੀ ਪ੍ਰਗਟ ਕੀਤੀ ਹੈ। ਅਤੇ ਵਿਛੜੇ ਸਾਥੀ ਝੁਗੀਆਂ ਨੂੰ ਇਨਕਲਾਬੀ ਸਰਧਾਂਜਲੀ ਭੇਟ ਕੀਤੀ।

About Post Author

Share and Enjoy !

Shares

Leave a Reply

Your email address will not be published.