
(ਰਾਜੂ ਸਿੰਗਲਾ) ਸੁਨਾਮ ਊਧਮ ਸਿੰਘ ਵਾਲਾ।
ਮਹਿਲਾ ਅਗਰਵਾਲ ਸਭਾ (ਰਜਿ.) ਸੁਨਾਮ ਦੀ ਇਕ ਵਿਸੇਸ ਮੀਟਿੰਗ ਪ੍ਰਧਾਨ ਮੰਜੂ ਗਰਗ, ਜਨਰਲ ਸਕੱਤਰ ਹੈਪੀ ਜੈਨ ਦੀ ਅਗਵਾਈ ਹੇਠ ਹੋਈ।ਸਭਾ ਦੀ ਪ੍ਰਧਾਨ ਮੰਜੂ ਗਰਗ ਨੇ ਮੀਟਿੰਗ ਵਿੱਚ ਹਾਜ਼ਰ ਸਾਰੇ ਮੈਂਬਰਾਂ ਨੂੰ ਜੀ ਆਇਆਂ ਕਿਹਾ।ਮੀਟਿੰਗ ਨੂੰ ਸੰਬੋਧਨ ਕਰਦਿਆਂ ਜਨਰਲ ਸਕੱਤਰ ਹੈਪੀ ਨੇ ਅੱਜ ਦੀ ਮੀਟਿੰਗ ਦਾ ਏਜੰਡਾ ਪੇਸ਼ ਕਰਦੇ ਹੋਏ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਮਹਿਲਾ ਅਗਰਵਾਲ ਸਭਾ ਵਲੋ 13 ਅਗਸਤ ਨੂੰ ਤੀਜ ਦਾ ਪ੍ਰੋਗਰਾਮ ਰੱਖਣ ਅਤੇ ਇਸ ਦੇ ਨਾਲ ਨਾਲ ਅਗਰੋਹਾ ਧਾਮ ਦੇ ਦਰਸਨ ਕਰਨ ਦਾ ਪ੍ਰੋਗਰਾਮ ਤੈਅ ਕੀਤਾ ਜਾਵੇ ਅਤੇ ਇਸ ਸਾਲ ਮਹਿਲਾ ਸਭਾ ਵਲੋ ਮਹਾਰਾਜਾ ਅਗਰਸੇਨ ਜੈਅੰਤੀ ਮਨਾਈ ਜਾਣ ਬਾਰੇ ਤਜਵੀਜ ਪੇਸ ਕੀਤੇ ਗਏ। ਸਾਰਿਆਂ ਨੇ ਆਪਸੀ ਵਿਚਾਰ ਵਟਾਂਦਰੇ ਤੋਂ ਬਾਅਦ ਸਰਬਸੰਮਤੀ ਨਾਲ ਸਾਰੇ ਮਤੇ ਪਾਸ ਕੀਤੇ ਗਏ।ਤੀਜ ਮੌਕੇ ਪ੍ਰੋਗਰਾਮ ਕਰਵਾਉਣ ਲਈ ਪੰਜ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ।ਜੋ ਇਸ ਪ੍ਰੋਗਰਾਮ ਵਿਚ ਬੱਚਿਆਂ ਦੇ ਪ੍ਰੋਗਰਾਮ ਸਿਲੈਟ ਕਰਨਗੀਆਂ । ਮੀਟਿੰਗ ਤੋਂ ਬਾਅਦ ਸਥਾਨਕ ਪ੍ਰਜਾਪਿਤਾ ਬ੍ਰਹਮਕੁਮਾਰੀ ਆਸ਼ਰਮ ਦੀ ਮੁਖੀਆ ਪ੍ਰਬੰਧਕ ਮੀਰਾ ਦੀਦੀ ਦੇ ਸਹਿਯੋਗ ਨਾਲ ਪਾਰਕ ਵਿੱਚ ਬੂਟੇ ਲਗਾਏ ਗਏ। ਇਸ ਮੌਕੇ ਪੰਜਾਬ ਇਸ ਮੌਕੇ ਮਹਿਲਾ ਅਗਰਵਾਲ ਸਭਾ ਦੀ ਪ੍ਰਧਾਨ ਰੇਵਾ ਛਾਹੜੀਆ, ਜਨਰਲ ਸਕੱਤਰ ਮੰਜੂ ਅਗਰਵਾਲ, ਪੈਟਰਨ ਇੰਦਰਾ ਬਾਂਸਲ, ਮੀਤ ਚੇਅਰਪਰਸਨ ਪ੍ਰੀਤੀ ਗੋਇਲ, ਮੀਤ ਪ੍ਰਧਾਨ ਸ. ਸੁਮਨ ਸਿੰਗਲਾ, ਪ੍ਰੈਸ ਸਕੱਤਰ ਸੁਧਾ ਗਰਗ, ਸਕੱਤਰ ਸੁਰੇਸ ਰਾਣੀ ਸਿੰਗਲਾ, ਸਲਾਹਕਾਰ ਸੁਨੀਤਾ ਸਿੰਗਲਾ, ਸਨੇਹ ਲਤਾ ਗਰਗ ਨੇ ਸ ਿਰਕਤ ਕੀਤੀ।