ਮਨੁੱਖੀ ਕੀਮਤੀ ਜਾਨਾਂ ਬਚਾਉਣ ਲਈ ਡੀ.ਬੀ.ਜੀ ਨੇ ਸਫਾਈ ਅਤੇ ਸੰਭਾਲ ਮੁਹਿੰਮ ਸ਼ੁਰੂ ਕੀਤੀ

Share and Enjoy !

Shares

ਰਾਜਪੁਰਾ (Check Post) : ਡੈਡੀਕੇਟਿਡ ਬ੍ਰਦਰਜ਼ ਗਰੁੱਪ ਰਜਿ:ਪੰਜਾਬ ਦੇ ਸੰਸਥਾਪਕ ਅਤੇ ਪ੍ਰਧਾਨ ਡਾ.ਰਾਕੇਸ਼ ਵਰਮੀ ਦੀ ਅਗਵਾਈ ਵਿਚ ਮਨੁੱਖੀ ਕੀਮਤੀ ਜਾਨਾਂ ਬਚਾਉਣ ਲਈ ਸਫਾਈ ਅਤੇ ਸੰਭਾਲ ਮੁਹਿਮ ਸਰਹਿੰਦ, ਰਾਜਪੁਰਾ ਬਾਈਪਾਸ ਤੇ ਅਰਬਨ ਅਸਟੇਟ ਫੇਸ-2 ਦੇ ਅੰਨੇ ਮੋੜ ਤੇ ਸਫਾਈ ਕਰਵਾਈ। ਡਾ.ਰਾਕੇਸ਼ ਵਰਮੀ ਨੇ ਦੱਸਿਆ ਇਸ ਸੜਕ ਤੇ ਜੰਗਲ ਬਣਿਆ ਹੋਣ ਕਾਰਨ ਅਰਬਨ ਅਸਟੇਟ ਤੋਂ ਸਰਹਿੰਦ, ਰਾਜਪੁਰਾ ਬਾਈਪਾਸ ਤੇ ਆਉਣ ਅਤੇ ਜਾਣ ਵੇਲੇ ਸੜਕ ਤੇ ਆ ਰਹੀ ਆਵਾਜਾਈ ਦਿਖਾਈ ਨਹੀ ਦੇਣ ਕਾਰਣ ਅਕਬਨ ਅਸਟੇਟ ਨਿਵਾਸੀ ਕੋਸ਼ਲ ਦਾ ਜਾਨੀ ਨੁਕਸਾਨ ਵੀ ਹੋਇਆ ਬਹੁਤ ਵਾਰ ਅਨੇਕਾ ਨਾਗਰਿਕਾਂ ਦੇ ਸੱਟਾਂ ਵੀ ਵੱਜੀਆਂ, ਬਹੁਤ ਸਾਰੇ ਜਖਮੀ ਲੋਕਾਂ ਨੂੰ ਹਸਪਤਾਲ ਪਹੁੰਚਾਇਆ। ਜੰਗਲਾਤ ਮਹਿਕਮੇ ਦੇ ਅਫਸਰਾਂ ਅਤੇ ਕਰਮਚਾਰੀਆਂ ਦੇ ਸਹਿਯੋਗ ਸਦਕੇ ਹੀ ਸਫਾਈ ਅਤੇ ਸੰਭਾਲ ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਸ ਮੌਕੇ ਅਨਿਲ ਕੁਮਾਰ ਸਿੰਗਲਾਂ, ਰਾਕੇਸ਼ ਬਾਂਸਲ, ਸਤ ਪਾਲ ਗੋਇਲ, ਹਿਤੇਸ਼, ਗੁਰਜਿੰਦਰ ਸਿੰਘ, ਗੁਰਮੇਲ ਸਿੰਘ, ਗੁਲਸ਼ਨ ਕੁਮਾਰ ਅਤੇ ਡਾ.ਰਾਕੇਸ਼ ਵਰਮੀ ਨੇ ਕਿਹਾ ਇਸ ਸਫਾਈ ਨਾਲ ਬਹੁਤ ਕੀਮਤੀ ਮਨੁੱਖੀ ਜਾਨਾਂ ਦਾ ਬਚਾਓ ਹੋਵੇਗਾ। ਇਹ ਜਾਣਕਾਰੀ ਰਾਕੇਸ਼ ਬਾਸ਼ਲ ਪ੍ਰਚਾਰ ਸਕੱਤਰ ਨੇ ਦਿੱਤੀ।

About Post Author

Share and Enjoy !

Shares

Leave a Reply

Your email address will not be published.