
ਫਗਵਾੜਾ (ਸ਼ਿਵ ਕੋੜਾ) : ਗਰਮੀਆਂ ਦੇ ਮੌਸਮ ‘ਚ ਫਗਵਾੜਾ ਦੇ ਰੇਲਵੇ ਪਲੇਟਫਾਰਮ ਉੱਪਰ ਯਾਤਰੂਆਂ ਲਈ ਜਲ ਦੀ ਸੇਵਾ ਵਰਤਾਉਂਦੀ ਸੰਸਥਾ ਜਨਤਾ ਸੇਵਾ ਸੰਮਤੀ ਵਲੋਂ ਪ੍ਰਧਾਨ ਵਿਪਨ ਖੁਰਾਣਾ ਦੀ ਅਗਵਾਈ ਹੇਠ ਅੱਜ ਸ਼ਹੀਦਾਂ ਦੇ ਸਰਤਾਜ ਪੰਜਵੀ ਪਾਤਸ਼ਾਹੀ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਮੌਕੇ ਠੰਡੇ ਮਿੱਠੇ ਜਲ ਦੀ ਛਬੀਲ ਵਰਤਾਈ ਗਈ। ਇਸ ਮੌਕੇ ਆਮ ਆਦਮੀ ਪਾਰਟੀ ਹਲਕਾ ਵਿਧਾਨਸਭਾ ਫਗਵਾੜਾ ਦੇ ਇੰਚਾਰਜ ਜੋਗਿੰਦਰ ਸਿੰਘ ਮਾਨ ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ਆਪਣੇ ਹੱਥੀਂ ਠੰਡੇ ਮਿੱਠੇ ਜਲ ਦੀ ਸੇਵਾ ਵਰਤਾਈ। ਜੋਗਿੰਦਰ ਸਿੰਘ ਮਾਨ ਨੇ ਕਿਹਾ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਮਨੁੱਖਤਾ ਦੇ ਸੱਚੇ ਸੇਵਕ, ਧਰਮ ਦੇ ਰਾਖੇ ਅਤੇ ਸ਼ਾਂਤ ਅਤੇ ਗੰਭੀਰ ਸੁਭਾਅ ਦੇ ਸੁਆਮੀ ਸਨ। ਉਹਨਾਂ ਦੀ ਲਸਾਨੀ ਸ਼ਹਾਦਤ ਦੀ ਦੂਸਰੀ ਕੋਈ ਮਿਸਾਲ ਨਹੀਂ ਮਿਲਦੀ। ਸਾਨੂੰ ਉਹਨਾਂ ਦੀਆਂ ਸਿੱਖਿਆਵਾਂ ਤੋਂ ਸੇਧ ਲੈਣੀ ਚਾਹੀਦੀ ਹੈ। ਇਸ ਮੌਕੇ ਸਟੇਸ਼ਨ ਮਾਸਟਰ ਦਵਿੰਦਰ ਸੰਧੂ, ਡੀ.ਐਸ.ਪੀ. ਅਛਰੂ ਸ਼ਰਮਾ, ਐਸ.ਐਚ.ਓ. ਸਿਟੀ ਤੋਂ ਇਲਾਵਾ ਇੰਦਰਜੀਤ ਸਿੰਘ ਖਲਿਆਣ, ਪਿ੍ਰਤਪਾਲ ਕੌਰ ਤੁਲੀ, ਮਲਕੀਅਤ ਸਿੰਘ ਰਘਬੋਤਰਾ, ਬਲਜੀਤ ਸਿੰਘ ਲਵਲੀ, ਉਂਕਾਰ ਸਿੰਘ, ਹਰਦਿਆਲ ਸਿੰਘ ਹੈੱਪੀ, ਵਿਜੇ ਬਸੰਤ ਨਗਰ ਆਦਿ ਹਾਜਰ ਸਨ।