ਭਾਰਤੀਯ ਅੰਬੇਡਕਰ ਮਿਸ਼ਨ ਨੇ ਦੀਪ ਸਿੱਧੂ ਦੀ ਆਤਮਿਕ ਸ਼ਾਂਤੀ ਲਈ ਕੀਤੀ ਅਰਦਾਸ 

Share and Enjoy !

Shares
– ਐਕਸੀਡੈਂਟ ਹਾਦਸੇ ਦੀ ਉਚ ਪੱਧਰੀ ਜਾਂਚ ਕਰਵਾਉਣ ਦੀ ਕੀਤੀ ਮੰਗ 
– ਦੀਪ ਸਿੱਧੂ ਨੇ ਹਮੇਸ਼ਾ ਪੰਜਾਬ ਅਤੇ ਪੰਜਾਬੀਆ ਲਈ ਕੰਮ ਕੀਤਾ : ਦਰਸ਼ਨ  ਕਾਂਗੜਾ 
 ਮਸਤੂਆਣਾ ਸਾਹਿਬ , 27 ਫ਼ਰਵਰੀ (ਜਗਸੀਰ ਲੌਂਗੋਵਾਲ ) : ਭਾਰਤੀਯ ਅੰਬੇਡਕਰ ਮਿਸ਼ਨ ਵੱਲੋ ਗੁਰੂਸਾਗਰ ਸ਼੍ਰੀ ਮਸਤੂਆਣਾ ਸਾਹਿਬ ਵਿਖੇ ਮਿਸ਼ਨ ਦੇ ਕੌਮੀ ਪ੍ਰਧਾਨ ਸ਼੍ਰੀ ਦਰਸ਼ਨ ਸਿੰਘ ਕਾਂਗੜਾ ਦੀ ਅਗਵਾਈ ਹੇਠ ਕਿਸਾਨ ਮਜ਼ਦੂਰ ਅੰਦੋਲਨ ਦੇ ਚਮਕਦੇ ਸਿਤਾਰੇ ਸੰਦੀਪ ਸਿੰਘ ਦੀਪ ਸਿੱਧੂ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕਰਵਾਈ ਗਈ ਜਿਸ ਵਿੱਚ ਮਿਸ਼ਨ ਦੇ ਜਿਲਾ ਸੰਗਰੂਰ ਦੇ ਪ੍ਰਧਾਨ ਸੁਖਪਾਲ ਸਿੰਘ ਭੰਮਾਬਦੀ ਅਤੇ ਮਿਸ਼ਨ ਦੀ ਸਮੁੱਚੀ ਜਿਲਾ ਟੀਮ ਨੇ ਵੀ ਸ਼ਿਰਕਤ ਕੀਤੀ ਇਸ ਮੋਕੇ ਸੰਬੋਧਨ ਕਰਦਿਆ ਦਰਸ਼ਨ ਸਿੰਘ ਕਾਂਗੜਾ ਨੇ ਕਿਹਾ ਕਿ ਦੀਪ ਸਿੱਧੂ ਪੰਜਾਬ ਦੇ ਅਨਮੋਲ ਹੀਰੇ ਸਨ ਜਿੰਨਾ ਬੜੀ ਛੋਟੀ ਉਮਰ ਵਿੱਚ ਅਤੇ ਥੋੜੇ ਸਮੇ ਅੰਦਰ ਵੱਡੀਆ ਪੁਲੰਘਾ ਪੱਟੀਆ ਹਨ ਉਹਨਾ ਕਿਹਾ ਕਿ ਦੀਪ ਸਿੱਧੂ ਇੱਕ ਅਦਾਕਾਰ ਹੀ ਨਹੀ ਸਗੋ ਇੱਕ ਦੇਸ਼ ਭਗਤ ਅਤੇ ਉਘੇ ਸਮਾਜ ਸੇਵੀ ਵੀ ਸਨ ਜਿੰਨਾ ਹਮੇਸ਼ਾ ਪੰਜਾਬ ਅਤੇ ਪੰਜਾਬੀਅਤ ਦੀ ਚੜਦੀਕਲਾ ਲਈ ਹੀ ਕੰਮ ਕੀਤਾ ਸੁਖਪਾਲ ਸਿੰਘ ਭੰਮਾਬਦੀ ਨੇ ਕਿਹਾ ਕਿ ਦੀਪ ਸਿੱਧੂ ਪੰਜਾਬ ਦੇ ਨੌਜਵਾਨਾ ਲਈ ਪ੍ਰੇਰਨਾ ਸਰੋਤ ਹਨ ਦੀਪ ਸਿੱਧੂ ਨੂੰ ਸਿਰਫ਼ ਸਿਆਸਤ ਨਾਲ ਹੀ ਜੋੜ ਕਿ ਨਾ ਦੇਖਿਆ ਜਾਵੇ ਉਹਨਾ ਕਿਹਾ ਕਿ ਦੀਪ ਸਿੱਧੂ ਦਾ ਛੋਟੀ ਉਮਰੇ ਚਲੇ ਜਾਣਾ ਪੰਜਾਬ ਅਤੇ ਪੰਜਾਬੀਆ ਲਈ ਇੱਕ ਨਾ ਪੂਰਾ ਹੋਣ ਵਾਲਾ ਘਾਟਾ ਹੈ ਰਣਜੀਤ ਸਿੰਘ ਹੈਪੀ ਲਿੱਦੜਾ ਨੇ ਕਿਹਾ ਕਿ ਦੀਪ ਸਿੱਧੂ ਵਰਗੇ ਨੌਜਵਾਨ ਕੁੱਝ ਵਿਰਲੇ ਹੀ ਹੁੰਦੇ ਹਨ ਜਿੰਨਾ ਅੰਦਰ ਦੇਸ਼ ਭਗਤੀ ਅਤੇ ਸਮਾਜ ਸੇਵਾ ਦਾ ਜਜਵਾ ਠੋਕ ਠੋਕ ਕੇ ਭਰਿਆ ਹੋਇਆ ਸੀ ਜਿੰਨਾ ਤੇ ਸਿਰਫ ਪੰਜਾਬ ਹੀ ਨਹੀ ਦੇਸ਼ ਵਿਦੇਸ਼ ਵਿੱਚ ਰਹਿੰਦੇ ਪੰਜਾਬੀਆ ਨੂੰ ਹਮੇਸ਼ਾ ਮਾਣ ਰਿਹਾ ਹੈ ਭਾਰਤੀਯ ਅੰਬੇਡਕਰ ਮਿਸ਼ਨ ਦੇ ਦਰਬਾਰਾ ਸਿੰਘ ਪ੍ਰਧਾਨ, ਸਰਪੰਚ ਅਵਤਾਰ ਸਿੰਘ, ਚਮਕੌਰ ਸਿੰਘ ਆਦਿ ਆਗੂਆ ਨੇ ਕਿਹਾ ਕਿ ਇਸ ਤਰਾਂ ਇੱਕ ਹਾਦਸੇ ਵਿੱਚ ਹੋਈ ਦੀਪ ਸਿੱਧੂ ਦੀ ਦਰਦਨਾਕ ਮੌਤ ਸਮਝ ਤੋ ਬਾਹਰ ਹੈ ਉਹਨਾ ਕਿਹਾ ਕਿ ਉਹ ਭਾਰਤੀਯ ਅੰਬੇਡਕਰ ਮਿਸ਼ਨ ਵੱਲੋ ਮੰਗ ਕਰਦੇ ਹਨ ਕਿ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾ ਕਿ ਇਸ ਦੀ ਅਸਲ ਸੱਚਾਈ ਸਾਹਮਣੇ ਲਿਆਂਦੀ ਜਾਵੇ ਜੇਕਰ ਇਸ ਵਿੱਚ ਕੋਈ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਸ ਵਿਰੁੱਧ ਬਣਦੀ ਕਨੂੰਨੀ ਕਾਰਵਾਈ ਕੀਤੀ ਜਾਵੇ ਇਸ ਮੌਕੇ ਮਿਸ਼ਨ ਦੇ ਜਰਨੈਲ ਸਿੰਘ ਬਹਾਦਰਪੁਰ, ਜਸਵੰਤ ਸਿੰਘ, ਡਾ ਬਲਵੰਤ ਸਿੰਘ ਗੁੰਮਟੀ, ਸਾਜਨ ਕਾਂਗੜਾ, ਮੌਂਟੀ ਪਬਲਾ ਪ੍ਰਧਾਨ, ਹਰਮੇਸ਼ ਸਿੰਘ ਪੰਚ, ਰਾਜਬੀਰ ਸਿੰਘ, ਲਖਮੀਰ ਸਿੰਘ, ਪਰਮਿੰਦਰ ਸਿੰਘ ਬਾਵਾ, ਕੁਲਵਿੰਦਰ ਸਿੰਘ, ਬਰਹਮਦੀਪ ਸਿੰਘ, ਮਿੰਟੂ ਭੰਮਾਬਦੀ, ਜਸਵਿੰਦਰ ਸਿੰਘ, ਜੱਗੀ ਸਿੱਧੂ, ਲਾਡੀ, ਮਨਿੰਦਰ ਸਿੰਘ, ਆਦਿ ਹਾਜ਼ਰ ਸਨ ।

About Post Author

Share and Enjoy !

Shares

Leave a Reply

Your email address will not be published.