
– ਅਜਿਹੇ ਨੌਜਵਾਨਾਂ ਦੀ ਪੰਜਾਬ ਨੂੰ ਅੱਜ ਦੇ ਸਮੇਂ ਵਿੱਚ ਬਹੁਤ ਜਰੂਰਤ – ਵਿਧਾਇਕ ਦਿਨੇਸ਼ ਚੱਢਾ
(ਅਬਿਆਣਾ) ਨੂਰਪੁਰ ਬੇਦੀ।
ਨੂਰਪੁਰਬੇਦੀ ਦੇ ਨਜ਼ਦੀਕੀ ਪਿੰਡ ਬਜਰੂੜ ਦੇ ਨੌਜਵਾਨਾਂ ਨੇ ਫੁਟਬਾਲ ਦੇ ਵਿਚ ਕਾਫੀ ਨਾਮ ਕਮਾਇਆ । ਇੱਥੇ ਹੀ ਬੱਸ ਨਹੀਂ ਫੁਟਬਾਲ ਦੇ ਬਹੁਤ ਹੀ ਉੱਘੇ ਖਿਡਾਰੀ ਇਸ ਪਿੰਡ ਵਿੱਚੋਂ ਪੈਦਾ ਹੋਏ ਹਨ । ਹੁਣ ਇਸ ਹੀ ਪਿੰਡ ਦਾ ਇੱਕ ਹੋਰ ਨੌਜਵਾਨ ਮਨਜੋਤ ਸਿੰਘ ਧਾਮੀ ਸਪੁੱਤਰ ਸ੍ਰੀ ਹਰਜਾਪ ਸਿੰਘ ਧਾਮੀ, ਮਾਤਾ ਬਲਜੀਤ ਕੌਰ ਨੇ ਇਲਾਕੇ ਦਾ ਨਾਂ ਰੌਸ਼ਨ ਕੀਤਾ ਹੈ । ਜ਼ਿਕਰਯੋਗ ਹੈ ਕਿ ਇਸ ਖਿਡਾਰੀ ਨੇ ਹਾਲ ਹੀ ਵਿੱਚ ਹੋਏ ਅੰਡਰ-17 ਸੈਫ ਗੇਮਾਂ ਜੋ ਕਿ ਕੋਲੰਬੋ ਸ੍ਰੀਲੰਕਾ ਵਿਚ ਹੋਈਆਂ ਸਨ । ਇਨਾਂ ਗੇਮਾਂ ਵਿਚ ਬਤੌਰ ਵਾਈਸ ਕੈਪਟਨ ਭਾਰਤੀ ਟੀਮ ਲਈ ਖੇਡਿਆ ਅਤੇ ਭਾਰਤ ਲਈ ਗੋਲਡ ਮੈਡਲ ਹਾਸਲ ਕੀਤਾ । ਇਹਨਾਂ ਦੀ ਟੀਮ ਨੇ ਫਾਈਨਲ ਵਿੱਚ ਨੇਪਾਲ ਦੀ ਟੀਮ ਨੂੰ ਹਰਾਇਆ । ਇਸ ਉਪਰੰਤ ਏਸ਼ੀਆ ਕੱਪ ਕੁਆਲੀਫਾਈ ਕਰਨ ਲਈ ਸਾਊਦੀ ਅਰਬ ਵਿਚ ਹੋਏ ਰਨਅੱਪ ਰਹੇ । ਹੁਣ ਭਾਰਤੀ ਟੀਮ ਨੇ ਏਸ਼ੀਆ ਕੱਪ 2023 ਵਿੱਚ ਬਹਿਰੀਨ ਵਿੱਚ ਹੋਣ ਜਾ ਰਿਹਾ ਹੈ । ਇਸ ਨੂੰ ਵੀ ਇਸ ਜੁਝਾਰੂ ਨੌਜਵਾਨ ਨੇ ਕੁਆਲੀਫਾਈ ਕੀਤਾ ਹੈ । ਇਸ ਹੋਣਹਾਰ ਖਿਡਾਰੀ ਨੂੰ ਬਲਾਕ ਨੂਰਪੁਰ ਬੇਦੀ ਦੇ ਨਜ਼ਦੀਕੀ ਪਿੰਡ ਬਜਰੂੜ ਵਿਖੇ ਆਉਣ ਤੇ ਸਮੂਹ ਨਗਰ ਅਤੇ ਸਪੋਰਟਸ ਕਲੱਬ ਬਜਰੂੜ ਵੱਲੋਂ ਗੁਰਦੁਆਰਾ ਸਾਹਿਬ ਵਿਖੇ ਸੁਖਮਨੀ ਸਾਹਿਬ ਜੀ ਦਾ ਪਾਠ ਕਰਵਾਇਆ ਗਿਆ । ਪਾਠ ਦੇ ਭੋਗ ਉਪਰੰਤ ਹੋਏ ਸਮਾਗਮ ਵਿਚ ਹਲਕਾ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਨੇ ਵਿਸੇਸ ਤੌਰ ਤੇ ਸ਼ਮੂਲੀਅਤ ਕੀਤੀ ਅਤੇ ਇਲਾਕੇ ਦਾ ਮਾਣ ਮਨਜੋਤ ਸਿੰਘ ਧਾਮੀ ਨੂੰ ਸਨਮਾਨਤ ਕੀਤਾ ਗਿਆ । ਇਸ ਦੌਰਾਨ ਉਨਾਂ ਦੇ ਨਾਲ ਉਨਾਂ ਦੇ ਕੋਚ ਜਸਪ੍ਰੀਤ ਸਿੰਘ,ਗੁਰੂ ਗੋਬਿੰਦ ਸਿੰਘ ਕੋਚਿੰਗ ਸੈਂਟਰ ਬਜਰੂੜ ਅਤੇ ਅਮਰਜੀਤ ਸਿੰਘ ਅਤੇ ਜਸਵਿੰਦਰ ਸਿੰਘ ਕੋਚ ਦਸਮੇਸ਼ ਮਾਰਸ਼ਲ ਸਪੋਰਟਸ ਅਕੈਡਮੀ ਸ੍ਰੀ ਆਨੰਦਪੁਰ ਸਾਹਿਬ ਨੂੰ ਵੀ ਸਨਮਾਨਿਤ ਕੀਤਾ ਗਿਆ । ਇਸ ਮੌਕੇ ਪ੍ਰਧਾਨ ਪਾਖਰ ਸਿੰਘ, ਕਸ਼ਮੀਰੀ ਸਿੰਘ, ਗੁਰਮੇਲ ਸਿੰਘ, ਇੰਜੀਨੀਅਰ ਜਸਪ੍ਰੀਤ ਸਿੰਘ, ਗੁਰਦਿਆਲ ਸਿੰਘ, ਨਰਿੰਦਰ ਸਿੰਘ ਏਐਸਆਈ, ਪਿ੍ਰੰਸੀਪਲ ਵਰਿੰਦਰ ਸ਼ਰਮਾ, ਗੁਰਬਿੰਦਰ ਸਿੰਘ ਸਸਕੌਰ, ਜਰਨੈਲ ਸਿੰਘ ਬਹਿਣੀਵਾਲ, ਸਾਬਕਾ ਸਰਪੰਚ ਗੁਰਚੈਨ ਸਿੰਘ, ਪਾਰਸ ਰਾਮ ਧਾਮੀ,ਕਸ਼ਮੀਰੀ ਲਾਲ ਸੈਣੀ, ਬੀਬੀ ਦਲਜੀਤ ਕੌਰ, ਕੈਪਟਨ ਮੋਹਨ ਸਿੰਘ, ਜਸਵਿੰਦਰ ਸਿੰਘ ਬਹਿਣੀਵਾਲ, ਨਰਿੰਦਰ ਸਿੰਘ ਪੰਚ, ਸੁਰਿੰਦਰ ਕੁਮਾਰ ਪੰਚ, ਡਾ ਪ੍ਰੇਮ ਚੰਦ ਚੇਅਰਮੈਨ, ਭੁਪਿੰਦਰ ਸਿੰਘ ਬਜਰੂੜ ਆਦਿ ਹਾਜ਼ਰ ਸਨ ।