ਭਗਤਪੁਰਾ ‘ਚ 17 ਲੱਖ ਰੁਪਏ ਦੀ ਲਾਗਤ ਨਾਲ ਸ਼ੁਰੂ ਕਰਵਾਏ ਵਿਕਾਸ ਦੇ ਕੰਮ

Share and Enjoy !

Shares

ਫਗਵਾੜਾ (ਸ਼ਿਵ  ਕੋੜਾ) : ਆਮ ਆਦਮੀ ਪਾਰਟੀ ਫਗਵਾੜਾ ਦੇ ਜੋਗਿੰਦਰ ਸਿੰਘ ਮਾਨ ਨੇ ਸ਼ਹਿਰ ਦੇ ਵਾਰਡ ਨੰਬਰ 41 ਅਧੀਨ ਮੁਹੱਲਾ ਪੀਪਾਰੰਗੀ ਵਿਖੇ ਕਰੀਬ 17 ਲੱਖ ਰੁਪਏ ਦੀ ਲਾਗਤ ਨਾਲ ਵਿਕਾਸ ਕਾਰਜਾਂ ਦਾ ਸ਼ੁੱਭ ਆਰੰਭ ਕਰਵਾਇਆ। ਉਹਨਾਂ ਕਿਹਾ ਕਿ ਫਗਵਾੜਾ ‘ਚ ਵਿਕਾਸ ਦੇ ਲੋੜੀਂਦੇ ਕੰਮ ਜੰਗੀ ਪੱਧਰ ਤੇ ਕਰਵਾਏ ਜਾ ਰਹੇ ਹਨ। ਸ਼ਹਿਰੀ ਅਤੇ ਪੇਂਡੂ ਵਿਕਾਸ ਕਰਵਾਉਣਾ ਸੂਬੇ ਦੀ ਭਗਵੰਤ ਮਾਨ ਦੀ ਮੁਢਲੀ ਪ੍ਰਾਥਮਿਕਤਾ ਹੈ। ਉਹਨਾਂ ਫਗਵਾੜਾ ਨੂੰ ਸਰਬ ਸੁਵਿਧਾ ਸੰਪਨ ਮਾਡਲ ਸਿਟੀ ਵਜੋਂ ਵਿਕਸਿਤ ਕਰਨ ਦੀ ਗੱਲ ਵੀ ਕਹੀ। ਇਸ ਦੌਰਾਨ ਆਪ ਪਾਰਟੀ ਦੀ ਵਾਰਡ ਇੰਚਾਰਜ ਪਿ੍ਰਤਪਾਲ ਕੌਰ ਤੁਲੀ ਨੇ ਮੁਹੱਲੇ ਦੇ ਸਮੂਹ ਵਸਨੀਕਾਂ ਵਲੋਂ ਸ. ਜੋਗਿੰਦਰ ਸਿੰਘ ਮਾਨ ਅਤੇ ਆਮ ਆਦਮੀ ਪਾਰਟੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਰਵਾਇਤੀ ਪਾਰਟੀਆਂ ਦੀਆਂ ਸਰਕਾਰਾਂ ਨੇ ਕਦੇ ਵੀ ਉਹਨਾਂ ਦੇ ਵਾਰਡ ਦੇ ਵਿਕਾਸ ਵੱਲ ਧਿਆਨ ਨਹੀਂ ਦਿੱਤਾ। ਉਹਨਾਂ ਆਸ ਪ੍ਰਗਟਾਈ ਕਿ ਜੋਗਿੰਦਰ ਸਿੰਘ ਮਾਨ ਦੇ ਯਤਨਾ ਸਦਕਾ ਸੂਬੇ ਦੀ ਆਮ ਆਦਮੀ ਪਾਰਟੀ ਸਰਕਾਰ ਉਹਨਾਂ ਦੇ ਵਾਰਡ ਦਾ ਸਮੁੱਚਾ ਵਿਕਾਸ ਕਰਵਾਏਗੀ। ਇਸ ਮੌਕੇ ਸੀਨੀਅਰ ਆਪ ਆਗੂ ਸ਼ੀਤਲ ਪਲਾਹੀ, ਕ੍ਰਿਸ਼ਨ ਕੁਮਾਰ ਹੀਰੋ, ਗੁਰਦੀਪ ਸਿੰਘ ਤੁਲੀ, ਲਵਲੀ ਭਗਤਪੁਰਾ, ਉਂਕਾਰ ਸਿੰਘ, ਜੀਤ ਦਾਸ, ਗੁਰਿੰਦਰ ਸਿੰਘ, ਵਿਨੋਦ ਕੁਮਾਰ, ਚਰਨਜੀਤ ਸਿੰਘ ਟੋਨੀ, ਹਰਦਿਆਲ ਸਿੰਘ ਹੈੱਪੀ, ਮਨਜੀਤ ਹਦੀਆਬਾਦ ਤੋਂ ਇਲਾਵਾ ਪੰਕਜ ਹੰਸ ਐਸ.ਡੀ.ਓ. ਤੇ ਕਨਵਰ ਜੇ.ਈ. ਆਦਿ ਹਾਜਰ ਸਨ।

About Post Author

Share and Enjoy !

Shares

Leave a Reply

Your email address will not be published.