ਬੇਲੋੜੀ ਖੱਜਲ ਖੁਆਰੀ ਤੋਂ ਬਚਣ ਲਈ ਲੋਕ ‘ ਆਪ‘ ਦਫਤਰ ਜਰੀਏ ਮੁਸਕਿਲਾਂ ਦਾ ਕਰਵਾ ਰਹੇ ਨੇ ਹੱਲ- ਰਮੇਸ ਅਰਨੀਵਾਲਾ

Share and Enjoy !

Shares

– ਕਿਹਾ ਡਾ.ਬਲਜੀਤ ਕੌਰ ਹਰ ਵਰਗ ਦੀ ਭਲਾਈ ਲਈ ਵਚਬੱਧ
ਮਲੋਟ,18 ਮਈ (ਪ੍ਰੇਮ ਗਰਗ)-ਕੈਬਨਿਟ ਮੰਤਰੀ ਹਲਕਾ ਵਿਧਾਇਕ ਡਾਕਟਰ ਬਲਜੀਤ ਕੌਰ ਵਲੋਂ ਆਮ ਲੋਕਾਂ ਦੀਆਂ ਮੁਸਕਿਲਾਂ ਦੇ ਹੱਲ ਲਈ ਸਹਿਰ ਵਿਚ ਖੋਲੇ ਦਫਤਰ ਕਾਰਨ ਲੋਕ ਕਾਫੀ ਸੁਖਾਲੇ ਨਜਰ ਆ ਰਹੇ ਹਨ, ਕਿਉਂਕਿ ਕਿ ਵਾਰ ਵਾਰ ਖੱਜਲ ਖੁਆਰੀਆਂ ਤੋਂ ਬਚਣ ਲਈ ਲੋਕ ਪਾਰਟੀ ਦਫਤਰ ਜਰੀਏ ਆਪਣੀਆਂ ਮੁਸਕਿਲਾਂ ਹੱਲ ਕਰਵਾਉਣ ਵਿਚ ਵਿਸਵਾਸ ਰੱਖ ਰਹੇ ਹਨ। ਇੱਥੇ ਦਫਤਰ ਇੰਚਾਰਜ ਵਜੋਂ ਸੇਵਾ ਨਿਭਾਅ ਰਹੇ ਸੀਨੀਅਰ ਆਪ ਆਗੂ ਰਮੇਸ ਅਰਨੀਵਾਲਾ ਵੀ ਦਫਤਰ ਪੁੱਜਦੇ ਕਿਸੇ ਵੀ ਵਿਅਕਤੀ ਨੂੰ ਨਿਰਾਸ ਨਹੀਂ ਪਰਤਣ ਦਿੰਦੇ ਅਤੇ ਹਰ ਇਕ ਵਿਅਕਤੀ ਦੀ ਮੁਸਕਿਲ ਨੂੰ ਬੜੇ ਖਿੜੇ ਮੱਥੇ ਤੇ ਧਿਆਨ ਨਾਲ ਸੁਣਦੇ ਹਨ ਅਤੇ ਮੌਕੇ ਤੇ ਹੱਲ ਹੋਣ ਵਾਲੀਆਂ ਮੁਸਕਿਲਾਂ ਤੋਂ ਵੀ ਟਾਲਾ ਨਹੀਂ ਵਟਦੇ। ਅੱਜ ਦਫਤਰ ਵਿਖੇ ਉਸ ਵੇਲੇ ਰਮੇਸ ਅਰਨੀਵਾਲਾ ਨੇ ਦਿਲ ਜਿੱਤ ਲਿਆ ਜਦ ਇਕ ਅਪਾਹਜ ਵਿਅਕਤੀ ਮੁਸਕਿਲ ਲੈ ਕੇ ਦਫਤਰ ਪੁੱਜਾ ਤਾਂ ਰਮੇਸ ਅਰਨੀਵਾਲਾ ਖੁੱਦ ਉਸਦੀ ਮੁਸਕਿਲ ਸੁਣਨ ਲਈ ਦਫਤਰੋਂ ਬਾਹਰ ਆ ਗਏ ਤੇ ਬੜੇ ਹੀ ਧਿਆਨ ਨਾਲ ਉਸਦੀ ਮੁਸਕਿਲ ਸੁਣੀ। ਗੱਲਬਾਤ ਕਰਦਿਆਂ ਰਮੇਸ ਅਰਨੀਵਾਲਾ ਨੇ ਕਿਹਾ ਕਿ ਆਮ ਲੋਕਾਂ ਦੀਆਂ ਮੁਸਕਿਲਾਂ ਹੱਲ ਕਰਕੇ ਉਹਨਾਂ ਇਕ ਵੱਖਰਾ ਸਕੂਨ ਮਿਲਦਾ ਹੈ ਅਤੇ ਕਿਸੇ ਵੀ ਵਿਅਕਤੀ ਨਾਲ ਕੋਈ ਵਿਤਕਰਾ ਨਹੀਂ ਕੀਤਾ ਜਾਂਦਾ ਅਤੇ ਦਫਤਰ ਪੁੱਜਦੇ ਹਰ ਵਿਅਕਤੀ ਦਾ ਸਤਿਕਾਰ ਕੀਤਾ ਜਾਂਦਾ ਹੈ। ਉਹਨਾਂ ਕਿਹਾ ਕਿ ਆਮ ਤੌਰ ਤੇ ਲੋਕਾਂ ਦੀ ਦਫਤਰਾਂ ਵਿਚ ਹੁੰਦੀ ਬੇਲੋੜੀ ਖੱਜਲ ਖੁਆਰੀ ਨੂੰ ਰੋਕਣ ਲਈ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਵੀ ਪੂਰੀ ਤਰਾਂ ਸੰਜੀਦਾ ਹਨ ਅਤੇ ਹਰ ਵਰਗ ਦੀ ਭਲਾਈ ਲਈ ਵਚਨਬੱਧ ਵੀ ਹਨ।

About Post Author

Share and Enjoy !

Shares

Leave a Reply

Your email address will not be published.