ਬੇਗਮਪੁਰਾ ਟਾਈਗਰ ਫੋਰਸ ਰਜਿ. ਦਾ ਗੈਰਕਾਨੂੰਨੀ ਤੌਰ ’ਤੇ ਨਾਮ ਵਰਤਣ ਵਾਲੇ ਤਾਰਾ ਚੰਦ ਸਮੇਤ 20 ਵਿਅਕਤੀਆਂ ਨੂੰ ਸੰਮਨ ਜਾਰੀ : ਐਡਵੋਕੇਟ ਭਾਰਦਵਾਜ

Share and Enjoy !

Shares

(ਤਰਸੇਮ ਦੀਵਾਨਾ) ਹੁਸ਼ਿਆਰਪੁਰ।

ਬੇਗਮਪੁਰਾ ਟਾਈਗਰ ਫੋਰਸ (ਰਜਿ.) ਦਾ ਨਾਮ ਗੈਰਕਾਨੂੰਨੀ ਤੌਰ ਤੇ ਵਰਤਣ ਵਾਲੇ ਵਿਅਕਤੀਆਂ ਖਿਲਾਫ ਕੋਰਟ ਵੱਲੋਂ ਕਾਨੂੰਨੀ ਕਾਰਵਾਈ ਤੇਜ ਕਰਦਿਆਂ ਨੋਟਿਸਾ ਦਾ ਸਮਾ ਪੂਰਾ ਹੋਣ ਤੋ ਬਾਦ ਸੰਮਨ ਜਾਰੀ ਕਰ ਦਿੱਤੇ ਗਏ ਹਨ। ਇਹ ਜਾਣਕਾਰੀ ਦਿੰਦਿਆਂ ਬੇਗਮਪੁਰਾ ਟਾਈਗਰ ਫੋਰਸ ਦੇ ਕਾਨੂੰਨੀ ਸਲਾਹਕਾਰ ਐਡਵੋਕੇਟ ਸ਼ਮਸ਼ੇਰ ਸਿੰਘ ਭਾਰਦਵਾਜ ਨੇ ਦੱਸਿਆ ਕਿ ਬੇਗਮਪੁਰਾ ਟਾਈਗਰ ਫੋਰਸ ਰਜਿ. ਹੋਣ ਦੇ ਬਾਅਦ ਵਾਰ ਵਾਰ ਚੇਤਾਵਨੀ ਦੇਣ ਦੇ ਬਾਵਜੂਦ ਵੀ ਉਕਤ ਵਿਅਕਤੀਆਂ ਵੱਲੋਂ ਬੇਗਮਪੁਰਾ ਟਾਈਗਰ ਫੋਰਸ ਦਾ ਨਾਮ ਵਰਤਣ ਦੀਆਂ ਕੋਸ਼ਿਸ਼ਾਂ ਬਾਦਸਤੂਰ ਜਾਰੀ ਹਨ ਜੋ ਕਿ ਸੁਸਾਇਟੀ ਐਕਟ ਦੀ ਮੱਦਾਂ ਮੁਤਾਬਿਕ ਗੈਰਕਾਨੂੰਨੀ ਹਨ। ਇਸ ਲਈ ਬੇਗਮਪੁਰਾ ਟਾਇਗਰ ਫੋਰਸ ਦੇ ਅਹੁਦੇਦਾਰਾਂ ਵੱਲੋਂ ਦਿੱਤੇ ਗਏ ਨਿਰਦੇਸ਼ਾਂ ਅਨੁਸਾਰ ਕਾਨੂੰਨੀ ਕਾਰਵਾਈ ਹੋਰ ਤੇਜ ਕਰ ਦਿੱਤੀ ਗਈ ਹੈ ਅਤੇ 20 ਵਿਅਕਤੀਆਂ ਨੂੰ ਕੋਰਟ ਵੱਲੋਂ ਸੰਮਨ ਜਾਰੀ ਕਰ ਦਿੱਤੇ ਗਏ ਹਨ ਅਤੇ ਬਾਕੀ ਰਹਿੰਦੇ ਸ਼ਰਾਰਤੀ ਅਨਸਰਾਂ ਖ਼ਿਲਾਫ਼ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਕਾਰਵਾਈ ਸ਼ੁਰੂ ਹੋ ਜਾਵੇਗੀ। ਐਡਵੋਕੇਟ ਸ਼ਮਸ਼ੇਰ ਸਿੰਘ ਭਾਰਦਵਾਜ ਨੇ ਕਿਹਾ ਕਿ ਉਨਾਂ ਦੇ ਮੁਵੱਕਿਲ ਬੇਗਮਪੁਰਾ ਟਾਈਗਰ ਫੋਰਸ ਰਜਿ. ਦੇ ਕਾਨੂੰਨੀ ਅਧਿਕਾਰਾਂ ਦਾ ਘਾਣ ਕਰਨ ਵਾਲਿਆਂ ਨੂੰ ਹੁਣ ਅਦਾਲਤੀ ਕਾਰਵਾਈ ਦਾ ਸਾਹਮਣਾ ਕਰਨਾ ਪਵੇਗਾ। ਉਨਾਂ ਬੇਗਮਪੁਰਾ ਟਾਈਗਰ ਫੋਰਸ ਰਜਿ. ਵੱਲੋਂ ਇੱਕ ਵਾਰੀ ਫੇਰ ਚੇਤਾਵਨੀ ਦਿੰਦਿਆਂ ਕਿਹਾ ਕਿ ਸੰਸਥਾ ਦਾ ਨਾਮ ਗੈਰਕਾਨੂੰਨੀ ਤੌਰ ਤੇ ਵਰਤ ਕੇ ਅਖ਼ਬਾਰਾਂ ਵਿੱਚ ਖ਼ਬਰਾਂ ਲੁਆਉਣ ਵਾਲੇ, ਲਿਖਤੀ ਬਿਆਨ ਜਾਰੀ ਕਰਨ ਵਾਲੇ ਅਤੇ ਫੇਸਬੁੱਕ ਪੇਜ ਅਤੇ ਵੈਬਸਾਈਟ ਚਲਾਉਣ ਵਾਲੇ ਸਿੱਧੇ ਤੌਰ ’ਤੇ ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ਨੂੰ ਹੁਣ ਬਖਸ਼ਿਆ ਨਹੀ ਜਾਵੇਗਾ। ਬੇਗਮਪੁਰਾ ਟਾਈਗਰ ਫੋਰਸ ਰਜਿ. ਦੇ ਚੇਅਰਮੈਨ ਤਰਸੇਮ ਦੀਵਾਨਾ ਨੇ ਦੱਸਿਆ ਕਿ ਮਾਨਯੋਗ ਅਦਾਲਤ ਵਿੱਚ ਉਕਤ ਵਿਅਕਤੀਆਂ ਦੇ ਖਿਲਾਫ ਤਿੰਨ ਕੇਸ ਕੀਤੇ ਗਏ ਹਨ ਜਿਸ ਦੀਆਂ ਤਰੀਕਾਂ ਕ੍ਰਮਵਾਰ 20 ਅਕਤੂਬਰ, 7 ਨਵੰਬਰ ਤੇ 12 ਦਸੰਬਰ ਹੈ।

 

About Post Author

Share and Enjoy !

Shares

Leave a Reply

Your email address will not be published.