ਬੀ.ਬੀ.ਐਮ.ਬੀ ਦੀ ਮੈਂਬਰਸ਼ਿਪ ਖਤਮ ਕਰਕੇ ਕੇਂਦਰ ਨੇ ਪੰਜਾਬ ਨਾਲ ਕੀਤਾ ਮਤਰੇਈ ਮਾਂ ਵਾਲਾ ਸਲੂਕ : ਬੈਂਸ

Share and Enjoy !

Shares

-ਪੰਜਾਬ ਸਰਕਾਰ ਤੁਰੰਤ ਰਾਜਸਥਾਨ , ਹਰਿਆਣਾ ਅਤੇ ਦਿੱਲੀ ਨੂੰ ਪਾਣੀ ਦੀ ਕੀਮਤ ਦਾ ਬਿੱਲ ਬਣਾ ਕੇ ਭੇਜੇ
ਲੁਧਿਆਣਾ, 28 ਫਰਵਰੀ ( Check Post) : ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੂੰ ਕੇਂਦਰ ਸਰਕਾਰ ਵੱਲੋਂ ਭਾਖੜਾ ਬਿਆਸ ਮੈਨੇਜਮੇੰਟ ਬੋਰਡ ਦੇ ਮੈਂਬਰਾਂ ਦੀ ਨਿਯੁਕਤੀ ਖਤਮ ਕਰਨ ਸੰਬੰਧੀ ਕੀਤੇ ਗਏ ਫੈਸਲੇ ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਨੇ ਪੰਜਾਬ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਹੈ ਅਤੇ ਕੇਂਦਰ ਪਹਿਲਾਂ ਵੀ ਅਜਿਹੀਆਂ ਕੋਝੀਆਂ ਹਰਕਤਾਂ ਪੰਜਾਬ ਨਾਲ ਕਰਦਾ ਆ ਰਿਹਾ ਹੈ । ਉਹਨਾਂ ਪੰਜਾਬ ਸਰਕਾਰ ਨੂੰ ਕਿਹਾ ਕਿ ਉਹ ਤੁਰੰਤ ਪੰਜਾਬ ਤੋਂ ਰਾਜਸਥਾਨ , ਹਰਿਆਣਾ ਅਤੇ ਦਿੱਲੀ ਨੂੰ ਜਾਣ ਵਾਲੇ ਪਾਣੀ ਦੀ ਕੀਮਤ ਸੰਬੰਧੀ ਬਿੱਲ ਬਣਾ ਕੇ ਭੇਜਣ ਤਾਂ ਹੀ ਇਹ ਮਸਲਾ ਹੱਲ ਹੋ ਸਕਦਾ ਹੈ । ਸਿਮਰਜੀਤ ਸਿੰਘ ਬੈਂਸ ਅੱਜ ਲੁਧਿਆਣਾ ਦੇ ਆਪਣੇ ਮੁਖ ਦਫਤਰ ਵਿਖੇ ਕੋਟ ਮੰਗਲ ਸਿੰਘ ਵਿਖੇ ਚੋਣਵੇਂ ਪੱਤਰਕਾਰਾਂ ਨਾਲ ਗੱਲ ਕਰ ਰਹੇ ਸਨ । ਉਹਨਾਂ ਕਿਹਾ ਕਿ ਦੇਸ਼ ਦੀ ਸੱਤਾ ਤੇ ਰਾਜ ਕਰ ਰਹੀ ਭਾਜਪਾ ਦੀ ਕੇਂਦਰ ਸਰਕਾਰ ਪੰਜਾਬ ਨਾਲ ਹਮੇਸ਼ਾ ਧੱਕਾ ਕਰਦੀ ਆਈ ਹੈ ਅਤੇ ਹੁਣ ਇਕ ਵਾਰ ਫਿਰ ਪੰਜਾਬੀਆਂ ਨਾਲ ਸ਼ਰੇਆਮ ਧੱਕਾ ਕਰਦੇ ਹੋਏ ਪੰਜਾਬ ਵਿਚ ਹੀ ਬਣੇ ਭਾਖੜਾ ਬਿਆਸ ਮੈਨੇਜਮੇੰਟ ਬੋਰਡ ਵਿਚ ਮੈਂਬਰਾਂ ਦੀ ਨਿਯੁਕਤੀ ਸੰਬੰਧੀ ਪੰਜਾਬੀਆਂ ਦੇ ਹੱਕਾਂ ਤੇ ਡਾਕਾ ਮਾਰਕੇ ਇਸ ਨੂੰ ਖਤਮ ਕੀਤਾ ਗਿਆ ਹੈ ਪਰ ਪੰਜਾਬੀ ਅਜਿਹਾ ਕਦੀ ਨਹੀਂ ਹੋਣ ਦੇਣਗੇ । ਉਹਨਾਂ ਅੱਗੇ ਕਿਹਾ ਕਿ ਕੇਂਦਰ ਸਰਕਾਰ ਹਮੇਸ਼ਾ ਸੰਘੀ ਢਾਂਚੇ ਨੂੰ ਖਤਮ ਕਰਨ ਤੇ ਤੁਲੀ ਹੋਈ ਹੈ ਜੋ ਕਿ ਰਾਜਾਂ ਦਾ ਆਪਣਾ ਅਧਿਕਾਰ ਖੇਤਰ ਹੈ ਪਰ ਇੰਦਰ ਸੱਤਾ ਦੇ ਨਸ਼ੇ ਵਿਚ ਅਜਿਹੀਆਂ ਆਪ ਹੁਦਰੀਆਂ ਹਰਕਤਾਂ ਕਰਨ ਤੋਂ ਬਾਜ ਨਹੀਂ ਆ ਰਿਹਾ ਜਿਸ ਨੂੰ ਪੰਜਾਬੀ ਨੱਥ ਪਾ ਕੇ ਹੀ ਛੱਡਣਗੇ । ਵਿਧਾਇਕ ਬੈਂਸ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਪੰਜਾਬ ਸਰਕਾਰ ਤੁਰੰਤ ਪੰਜਾਬ ਤੋਂ ਰਾਜਸਥਾਨ , ਹਰਿਆਣਾ ਅਤੇ ਦਿੱਲੀ ਨੂੰ ਜਾ ਰਹੇ ਪਾਣੀ ਦੀ ਕੀਮਤ ਦਾ ਬਿੱਲ ਬਣਾ ਕੇ ਭੇਜੇ ਕਿਓਂ ਕਿ 16 ਨਵੰਬਰ 2016 ਨੂੰ ਪੰਜਾਬ ਵਿਧਾਨ ਸਭ ਵਿਚ ਇਹ ਬਿੱਲ ਪਾਸ ਹੋ ਚੁੱਕਾ ਹੈ ਜਿਸ ਅਨੁਸਾਰ ਪੰਜਾਬ ਨੇ ਇਕੱਲੇ ਰਾਜਸਥਾਨ ਤੋਂ ਹੀ ਪੰਜਾਬ ਦੇ ਪਾਣੀ ਦੀ ਕੀਮਤ 16 ਲਖ ਕਰੋੜ ਰੁਪਏ ਲੈਣੀ ਹੈ । ਜਦ ਕਿ ਹਰਿਆਣਾ ਅਤੇ ਦਿੱਲੀ ਤੋਂ ਪਾਣੀ ਦੀ ਕੀਮਤ ਦਾ ਬਿੱਲ ਅਲੱਗ ਤੋਂ ਹੈ । ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਰਾਜਸਥਾਨ ਸਮੇਤ ਹਰਿਆਣਾ ਅਤੇ ਦਿੱਲੀ ਸਰਕਾਰ ਨੂੰ ਤੁਰੰਤ ਪਾਣੀ ਦੀ ਕੀਮਤ ਦਾ ਬਿੱਲ ਬਣਾ ਕਿ ਭੇਜੇ ਤਾਂ ਹੀ ਇਸ ਸਮੱਸਿਆ ਦਾ ਕੁਝ ਨਾ ਕੁਝ ਹੱਲ ਹੋ ਸਕਦਾ ਹੈ । ਦੂਜੇ ਪਾਸੇ ਦਿੱਲੀ ਸਰਕਾਰ ਹਿਮਾਚਲ ਪ੍ਰਦੇਸ਼ ਤੋਂ ਲਏ ਗਏ ਪਾਣੀ ਦੀ ਕੀਮਤ ਹਰ ਸਾਲ ਹਿਮਾਚਲ ਪ੍ਰਦੇਸ਼ ਨੂੰ ਦੇ ਰਹੀ ਹੈ ਜਦ ਕਿ ਪੰਜਾਬ ਨੂੰ ਵੀ ਪੰਜਾਬ ਤੋਂ ਜਾ ਰਹੇ ਪਾਣੀ ਲਈ ਰਾਜਸਥਾਨ , ਹਰਿਆਣਾ ਅਤੇ ਦਿੱਲੀ ਸਰਕਾਰ ਪਾਣੀ ਦੀ ਬਣਦੀ ਕੀਮਤ ਦੇਵੇ । ਉਹਨਾਂ ਕਿਹਾ ਕਿ ਬੀ ਬੀ ਐਮ ਬੀ ਵਿਚ ਪੰਜਾਬੀਆਂ ਦੀ ਮੇਂਬਰ ਸ਼ਿਪ ਖਤਮ ਕਰਨਾ ਕੇਂਦਰ ਦੀ ਕੋਝੀ ਚਾਲ ਹੈ ਅਤੇ ਕੇਂਦਰ ਪੰਜਾਬ ਨਾਲ ਮਤਰੇਈ ਮਾਂ ਵਾਲਾ ਸਲੂਕ ਕਰ ਰਿਹਾ ਹੈ ਜਿਸ ਲਈ ਸਮੂਹ ਪੰਜਾਬੀਆਂ ਨੂੰ ਪਾਰਟੀ ਬਾਜੀ ਤੋਂ ਉੱਪਰ ਉਠਕੇ ਇਕ ਪਲੇਟਫਾਰਮ ਤੇ ਇਕੱਤਰ ਹੋ ਜਾਣਾ ਚਾਹੀਦਾ ਹੈ ।

About Post Author

Share and Enjoy !

Shares

Leave a Reply

Your email address will not be published.