(ਕੁਲਦੀਪ ਚੁੰਬਰ/ਬਿਊਰੋ ਚੈਕ ਪੋਸਟ) ਕੈਨੇਡਾ/ਵੈਨਕੂਵਰ। ਯੁੱਗ ਪੁਰਸ਼, ਭਾਰਤ ਰਤਨ, ਸਿੰਬਲ ਆਫ਼ ਨਾਲਿਜ, ਭਾਰਤੀ ਨਾਰੀ ਦੇ ਮੁਕਤੀ ਦਾਤਾ, ਸੰਵਿਧਾਨ ਰਚੇਤਾ ਬਾਬਾ ਸਾਹਿਬ ਡਾ ਭੀਮ ਰਾਓ ਅੰਬੇਡਕਰ ਜੀ ਦੇ ਜਨਮ ਦਿਹਾੜੇ ਮੌਕੇ ਲੋਕ ਗਾਇਕ ਮਨਦੀਪ ਮਿੱਕੀ ਕਨੇਡਾ ਵੱਲੋਂ ਇਕ ਨਵਾਂ ਮਿਸ਼ਨਰੀ ਟਰੈਕ ਬਾਬਾ ਸਾਹਿਬ ਸਿਕੰਦਰ ਨੇ ਟਾਈਟਲ ਹੇਠ ਹਾਲ ਹੀ ਵਿੱਚ ਜੀ.ਸੀ. ਰਿਕਾਰਡਜ ਪਰਾਊਡਲੀ ਵੱਲੋਂ ਰਿਲੀਜ ਕੀਤਾ ਹੈ। ਇਸ ਟਰੈਕ ਦਾ ਸੰਗੀਤ ਅਮਰ ਦਾ ਮਿਊਜ਼ਿਕ ਮਿਰਰ ਵੱਲੋਂ ਤਿਆਰ ਕੀਤਾ ਗਿਆ ਹੈ ਜਦਕਿ ਇਸ ਦੇ ਬਾਕਮਾਲ ਬੋਲਾਂ ਨੂੰ ਮਾਹਣੀ ਫਗਵਾੜੇ ਵਾਲਾ (ਇਟਲੀ) ਨੇ ਕਲਮਬੱਧ ਕੀਤਾ ਹੈ। ਜਿਨਾਂ ਵੱਲੋਂ ਅਨੇਕਾਂ ਮਿਸ਼ਨਰੀ ਗੀਤ ਸਮਾਜ ਦੀ ਝੋਲੀ ਪਾਏ ਜਾ ਚੁੱਕੇ ਹਨ। ਆਰ ਕੇ ਮਜਾਰੀ ਇਸ ਦੇ ਪ੍ਰੋਡਿਊਸਰ ਹਨ ਜਦਕਿ ਇਸ ਦਾ ਵੀਡਿਓ ਸਤਵਿੰਦਰ ਬਾਵਾ ਵੱਲੋਂ ਬਿਹਤਰੀਨ ਅੰਦਾਜ ਵਿੱਚ ਤਿਆਰ ਕੀਤਾ ਗਿਆ ਹੈ। ਉਕਤ ਟੀਮ ਨੇ ਸੋਢੀ ਮੱਲ ਇਟਲੀ, ਸਤਵਿੰਦਰ ਬਾਵਾ, ਅਜੁ ਸ਼ਰਮਾ, ਜੱਸੀ ਆਰਟਸ, ਭੁੱਟੋ ਕੁਮਾਰ, ਸੰਦੀਪ ਬੈਲਜੀਅਮ ਅਤੇ ਮਹਿਮੀ ਕਿ੍ਰਏਸ਼ਨ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਹੈ। ਇਸ ਟਰੈਕ ਦਾ ਇੱਕ ਇੱਕ ਬੋਲ ਸਮਾਜ ਦੀ ਮਾਰਗ ਦਰਸ਼ਨਾ ਕਰਦਾ ਆਪਣੇ ਰਹਿਬਰ ਨੂੰ ਸਮਰਪਤ ਕਰਕੇ ਕਲਮਬੰਦ ਕੀਤਾ ਗਿਆ ਹੈ। ਗਾਇਕ ਮਨਦੀਪ ਮਿੱਕੀ ਕੈਨੇਡਾ ਨੇ ਵੀ ਇਸ ਟਰੈਕ ਦੇ ਬੋਲਾਂ ਨਾਲ ਗਾਇਕੀ ਦੀ ਸੁਰ ਤਾਲ ਵਿੱਚ ਪੂਰਾ ਪੂਰਾ ਇਨਸਾਫ਼ ਕੀਤਾ ਹੈ।