ਬਾਬਾ ਇਕਬਾਲ ਸਿੰਘ ਜੀ ਨੇ ਲੋੜਵੰਦ ਪਰਿਵਾਰਾਂ ਨੂੰ ਕੋਟੀਆਂ ਵੰਡ ਕੇ ਮਨਾਇਆ ਨਵਾਂ ਸਾਲ

Share and Enjoy !

Shares


(ਰਾਜਵੀਰ) ਨੱਥੂਵਾਲਾ ਗਰਬੀ। ਪੁਰਾਣੇ ਸਾਲ ਦੇ ਆਂਖਰੀ ਦਿਨ ਜਾਂ ਨਵਾ ਸਾਲ ਵਾਲੇ ਦਿਨ ਲੋਕ ਆਮ ਤੌਰ ਤੇ ਪਾਰਟੀਆਂ ਕਰਦੇ ਹਨ, ਯਾਰਾਂ ਦੋਸਤਾਂ ਨਾਲ ਮਿਲ ਕੇ ਖੂਬ ਮਜੇ ਕਰਦੇ ਹਨ ਅਤੇ ਮੌਜ ਮਸਤੀ ਕਰਨ ਵਿੱਚ ਬਹੁਤ ਸਾਰਾ ਪੈਸਾ ਬਰਬਾਦ ਕਰਦੇ ਹਨ । ਅਜਿਹਾ ਸਭ ਕਰਨ ਨੂੰ ਬਹੁਤੇ ਲੋਕ ਆਪਣੀ ਸ਼ਾਨ ਸਮਝਦੇ ਹਨ।ਪਰ ਕੁਝ ਇਨਸਾਨ ਇੰਨਾਂ ਫਾਲਤੂ ਰੀਤੀ ਰਿਵਾਜਾਂ ਤੋਂ ਹੱਟ ਕੇ ਕੁਝ ਵੱਖਰਾ ਕਰਦੇ ਹਨ ਜਿਸ ਨਾਲ ਉਨ੍ਹਾਂ ਦੀ ਸ਼ਾਨ ਵਿੱਚ ਹੋਰ ਵੀ ਵਾਧਾ ਹੁੰਦਾ ਹੈ ਅਤੇ ਉਨ੍ਹਾਂ ਵੱਲੋਂ ਕੀਤੇ ਹੋਏ ਕੰਮਾਂ ਨੂੰ ਅਕਾਲ ਪੁਰਖ ਦੇ ਸੱਚਖੰਡ ਵਿੱਚ ਸਨਮਾਨ ਨਾਲ ਦੇਖਿਆ ਜਾਂਦਾ ਹੈ। ਅਜਿਹੀ ਹੀ ਇੱਕ ਸਮਾਜ ਸੇਵੀ ਸਖਸ਼ੀਅਤ ਹੈ, ਸਥਾਨਕ ਕਸਬੇ ਨੱਥੂਵਾਲਾ ਗਰਬੀ ਦੇ ਜੰਮਪਲ ਉੱਘੇ ਸਮਾਜ ਸੇਵੀ ਸੰਤ ਬਾਬਾ ਇਕਬਾਲ ਸਿੰਘ ਜੀ, ਜੋ ਕਿ ਆਮ ਲੋਕਾਂ ਨਾਲੋਂ ਹੱਟ ਕੇ ਨਵਾ ਸਾਲ ਲੋੜਵੰਦ ਪਰਿਵਾਰਾਂ ਦੀ ਮਦਦ ਕਰਕੇ ਮਨਾਉਦੇ ਆ ਰਹੇ ਹਨ। ਬਾਬਾ ਜੀ ਨੇ ਹਰ ਸਾਲ ਦੀ ਤਰਾਂ ਇਸ ਸਾਲ ਵੀ ਸੌ ਦੇ ਕਰੀਬ ਲੰਡੇਕੇ ਪਿੰਡ ਦੀਆਂ ਬੀਬੀਆਂ ਨੂੰ ਠੰਡ ਤੋਂ ਬਚਣ ਵਾਸਤੇ ਕੋਟੀਆਂ ਦਿੱਤੀਆਂ ਅਤੇ ਉਨਾਂ ਦੇ ਚੰਗੇ ਅਤੇ ਤੰਦਰੁਸਤ ਭਵਿੱਖ ਦੀ ਕਾਮਨਾ ਕੀਤੀ। ਇਸ ਮੌਕੇ ਤੇ ਬਾਬਾ ਜੀ ਨੇ ਕਿਹਾ ਕਿ ਸਾਨੂੰ ਆਪਣਾ ਦਸਵੰਧ ਲੋੜਵੰਦ ਪਰਿਵਾਰਾਂ ਦੀ ਭਲਾਈ ਵਾਸਤੇ ਖਰਚ ਕਰਨਾ ਚਾਹੀਦਾ ਹੈ। ਕਿਉਕਿ ਸਾਨੂੰ ਸਤਿਗੁਰੂ ਨਾਨਕ ਦੇਵ ਜੀ ਨੇ ਵੀ ਕਿਰਤ ਕਰੋ ਵੰਡ ਛਕੋ ਦੇ ਸਿਧਾਂਤ ਦੇ ਤਹਿਤ ਇਹ ਹੀ ਸਮਝਾਇਆ ਸੀ।ਸਾਨੂੰ ਇਸ ਤੇ ਪਹਿਰਾ ਦੇਣ ਦੀ ਜਰੂਰਤ ਹੈ।ਸਾਨੂੰ ਅਜਿਹੇ ਕੰਮ ਕਰਨੇ ਚਾਹੀਦੇ ਹਨ ਜਿਸ ਨਾਲ ਦੂਸਰਿਆਂ ਨੂੰ ਵੀ ਖੁਸ਼ੀ ਮਿਲੇ। ਜਿਕਰਯੋਗ ਹੈ ਕਿ ਬਾਬਾ ਜੀ ਵੱਲੋਂ ਵੱਖ ਵੱਖ ਪਿੰਡਾਂ ਵਿੱਚ ਲੋੜਵੰਦ ਪਰਿਵਾਰਾਂ ਨੂੰ ਮਕਾਨ ਬਣਾ ਕੇ ਦੇਣਾ, ਗਰੀਬ ਲੜਕੀਆਂ ਦੀਆਂ ਸ਼ਾਦੀਆਂ ਕਰਨਾ, ਗਰੀਬ ਪਰਿਵਾਰਾਂ ਦੇ ਬੱਚਿਆਂ ਨੂੰ ਪੜਾਈ ਵਿੱਚ ਮਦਦ ਕਰਨਾ, ਬਿਮਾਰਾਂ ਨੂੰ ਦਵਾਈਆਂ ਦਿਵਾਉਣਾ, ਲੋੜਵੰਦਾਂ ਨੰ ਰਾਸ਼ਨ ਕੱਪੜੇ ਦੇਣਾ ਆਦਿ ਕੰਮ ਪਿਛਲੇ ਲੰਮੇ ਸਮੇ ਤੋਂ ਕੀਤੇ ਜਾਂਦੇ ਹਨ। ਇਸ ਮੌਕੇ ਗੁਰਜੰਟ ਸਿੰਘ, ਮੇਜਰ ਸਿੰਘ, ਚਮਕੌਰ ਸਿੰਘ, ਗੁਰਮੁਖ ਸਿੰਘ, ਬੂਟਾ ਸਿੰਘ ਆਦਿ ਪਤਵੰਤਿਆਂ ਤੋਂ ਇਲਾਵਾ ਹੋਰ ਵੀ ਸੇਵਾਦਾਰ ਹਾਜਰ ਸਨ।

About Post Author

Share and Enjoy !

Shares

Leave a Reply

Your email address will not be published.