ਮਲੋਟ (ਪ੍ਰੇਮ ਗਰਗ) : ਬਲਾਕ ਮਲੋਟ ਦੀ ਸਾਧ-ਸੰਗਤ ਡੇਰਾ ਸੱਚਾ ਸੌਦਾ ਵੱਲੋਂ ਚਲਾਏ ਜਾ ਰਹੇ 139 ਮਾਨਵਤਾ ਭਲਾਈ ਕਾਰਜਾਂ ਵਿੱਚ ਹਮੇਸ਼ਾਂ ਹੀ ਵੱਧ ਚੜ ਕੇ ਸਹਿਯੋਗ ਕਰ ਰਹੀ ਹੈ ਅਤੇ ਬੀਤੇ ਦਿਨ ਸਥਾਨਕ ਮਹਾਂਵੀਰ ਨਗਰੀ ਦੇ ਇੱਕ ਲੋੜਵੰਦ ਪਰਿਵਾਰ ਨੂੰ ‘ਆਸ਼ਿਆਨਾ ਮੁਹਿੰਮ’ ਤਹਿਤ ਕੁੱਝ ਹੀ ਘੰਟਿਆਂ ’ਚ ਮਕਾਨ ਬਣਾ ਕੇ ਖੁੱਲੇ ਅਸਮਾਨ ਹੇਠ ਰਹਿੰਦੇ ਪਰਿਵਾਰ ਦਾ ਫ਼ਿਕਰ ਮਿੱਟਾ ਦਿੱਤਾ। ਜਾਣਕਾਰੀ ਦਿੰਦਿਆਂ 45 ਮੈਂਬਰ ਯੂਥ ਪੰਜਾਬ ਰਾਹੁਲ ਇੰਸਾਂ, ਬਲਾਕ ਭੰਗੀਦਾਸ ਗੌਰਖ ਸੇਠੀ ਇੰਸਾਂ, ਜਿੰਮੇਵਾਰ ਗੁਰਭਿੰਦਰ ਸਿੰਘ ਇੰਸਾਂ, ਜਿਲਾ ਸੁਜਾਨ ਭੈਣ ਅਮਰਜੀਤ ਕੌਰ ਇੰਸਾਂ, ਸੁਜਾਨ ਭੈਣ ਨਗਮਾ ਇੰਸਾਂ, ਭੈਣ ਰੀਟਾ ਗਾਬਾ ਇੰਸਾਂ, ਜੋਨ ਦੇ ਭੰਗੀਦਾਸ ਰਾਜੂ ਇੰਸਾਂ, ਰੱਥੜੀਆਂ ਦੇ ਭੰਗੀਦਾਸ ਸ਼ੀਸ਼ਪਾਲ ਇੰਸਾਂ, ਬਲਦੇਵ ਸਿੰਘ ਇੰਸਾਂ ਪਿੰਡ ਮਲੋਟ ਨੇ ਦੱਸਿਆ ਕਿ ਸੁਨੀਤਾ ਰਾਣੀ ਇੰਸਾਂ ਪਤਨੀ ਨਰੇਸ਼ ਕੁਮਾਰ ਇੰਸਾਂ ਨਿਵਾਸੀ ਮਹਾਂਵੀਰ ਨਗਰ, ਮਲੋਟ ਜੋਕਿ ਆਪਣਾ ਮਕਾਨ ਬਣਾਉਣ ਵਿੱਚ ਅਸਮਰੱਥ ਸੀ ਅਤੇ ਮਕਾਨ ਬਣਾਉਣ ਲਈ ਅਪੀਲ ਕੀਤੀ ਤਾਂ ਬਲਾਕ ਮਲੋਟ ਦੀ ਸਾਧ-ਸੰਗਤ ਨੇ ਕੁੱਝ ਹੀ ਘੰਟਿਆਂ ਵਿੱਚ ਉਕਤ ਪਰਿਵਾਰ ਨੂੰ 13 ਬਾਈ 10 ਦੇ ਦੋ ਕਮਰੇ ਅਤੇ ਇੱਕ ਬਾਥਰੂਮ ਬਣਾ ਕੇ ਦਿੱਤਾ। ਜਿੰਮੇਵਾਰਾਂ ਨੇ ਦੱਸਿਆ ਕਿ ਬਲਾਕ ਮਲੋਟ ਦੀ ਸਾਧ-ਸੰਗਤ ਹਮੇਸ਼ਾਂ ਹੀ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦੇ ਹੋਏ ਵੱਧ ਚੜ ਮਾਨਵਤਾ ਭਲਾਈ ਦੇ ਕਾਰਜ ਕਰ ਰਹੀ ਹੈ ਅਤੇ ਅੱਗੇ ਤੋਂ ਵੀ ਵੱਧ ਚੜ ਕੇ ਕਰਦੀ ਹੀ ਰਹੇਗੀ।
ਮਿਸਤਰੀਆਂ ਦੀ ਸੇਵਾ ਵੀ ਸ਼ਲਾਘਾਯੋਗ : ਇਸ ਮੌਕੇ ਮਿਸਤਰੀ ਰੇਸ਼ਮ ਸਿੰਘ ਇੰਸਾਂ ਕਿੰਗਰਾ, ਕਾਲਾ ਸਿੰਘ ਇੰਸਾਂ ਅਤੇ ਗੁਰਜੀਤ ਸਿੰਘ ਇੰਸਾਂ ਭੰਗੀਦਾਸ ਝੋਰੜ, ਸੁੱਖਾ ਸਿੰਘ ਇੰਸਾਂ, ਅਮਰੀਕ ਸਿੰਘ ਅਤੇ ਸ਼ਮਿੰਦਰ ਸਿੰਘ ਕੁਰਾਈਵਾਲਾ, ਦੇਵੀ ਲਾਲ ਇੰਸਾਂ ਅਤੇ ਜਗਦੇਵ ਸਿੰਘ ਇੰਸਾਂ ਪਿੰਡ ਮਲੋਟ ਨੇ ਵੀ ਸ਼ਲਾਘਾਯੋਗ ਸੇਵਾ ਕੀਤੀ।
ਸੇਵਾਦਾਰਾਂ ਨੇ ਵੀ ਕੀਤੀ ਬਾ-ਕਮਾਲ ਸੇਵਾ : ਗਰਮੀ ਦੇ ਮੌਸਮ ਦੌਰਾਨ ਸੇਵਾਦਾਰ ਬਿੰਟੂ ਇੰਸਾਂ, ਅਨਿਲ ਇੰਸਾਂ, ਭਜਨ ਲਾਲ ਇੰਸਾਂ ਅਤੇ ਸੁਖਵਿੰਦਰ ਸਿੰਘ ਇੰਸਾਂ ਰੱਥੜੀਆਂ, ਸੁਨੀਲ ਇੰਸਾਂ, ਕਰਨਦੀਪ ਸਿੰਘ ਅਤੇ ਲਖਵੀਰ ਸਿੰਘ ਇੰਸਾਂ ਪਿੰਡ ਮਲੋਟ ਤੋਂ ਇਲਾਵਾ ਭੈਣਾਂ ਬਲਜੀਤ ਕੌਰ ਇੰਸਾਂ, ਪ੍ਰਵੀਨ ਇੰਸਾਂ, ਸੁਮਨ ਇੰਸਾਂ, ਬੰਟੀ ਇੰਸਾਂ, ਸੁਮਨ ਇੰਸਾਂ, ਅਨੁਰਾਧਾ ਇੰਸਾਂ, ਨੇਹਾ ਇੰਸਾਂ, ਸ਼ਾਰਧਾ ਇੰਸਾਂ, ਬਬਲੀ ਇੰਸਾਂ, ਸੁਨੀਤਾ ਇੰਸਾਂ, ਬਿੰਦਰ ਇੰਸਾਂ ਰੱਥੜੀਆਂ, ਸੰਤੋਸ਼ ਇੰਸਾਂ, ਕਮਲੇਸ਼ ਇੰਸਾਂ, ਨੱਛਤਰ ਇੰਸਾਂ, ਸੁਖਮੰਦਰ ਇੰਸਾਂ, ਰਾਣੀ ਇੰਸਾਂ, ਪੂਜਾ ਇੰਸਾਂ, ਪ੍ਰਦੀਪ ਇੰਸਾਂ, ਗੁਰਵਿੰਦਰ ਇੰਸਾਂ, ਪੁਸ਼ਪਾ ਇੰਸਾਂ, ਨੀਲਮ ਇੰਸਾਂ, ਮਮਤਾ ਇੰਸਾਂ, ਰਾਮ ਮੂਰਤੀ ਅਤੇ ਲੱਛਮੀ ਇੰਸਾਂ ਨੇ ਵੀ ਬਾ-ਕਮਾਲ ਸੇਵਾ ਕੀਤੀ।
ਪਰਿਵਾਰ ਨੇ ਕੀਤਾ ਪੂਜਨੀਕ ਗੁਰੂ ਜੀ ਦਾ ਧੰਨਵਾਦ : ਸਾਧ-ਸੰਗਤ ਵੱਲੋਂ ਮਕਾਨ ਬਣਾ ਕੇ ਦੇਣ ਲਈ ਸੁਨੀਤਾ ਰਾਣੀ ਇੰਸਾਂ ਪਤਨੀ ਨਰੇਸ਼ ਕੁਮਾਰ ਇੰਸਾਂ ਨੇ ਜਿੱਥੇ ਪੂਜਨੀਕ ਗੁਰੂ ਜੀ ਦਾ ਧੰਨਵਾਦ ਕੀਤਾ ਉਥੇ ਬਲਾਕ ਮਲੋਟ ਦੇ ਜਿੰਮੇਵਾਰਾਂ ਅਤੇ ਸਾਧ-ਸੰਗਤ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨਾਂ ਦੇ ਦੋ ਕਮਰੇ ਜੋਕਿ ਖਸਤਾ ਹਾਲਤ ਵਿੱਚ ਸਨ ਅਤੇ ਮੀਂਹ ਕਾਰਣ ਡਿੱਗ ਚੁੱਕੇ ਸਨ ਅਤੇ ਲਗਭਗ ਡੇਢ ਮਹੀਨੇ ਤੋਂ ਉਹ ਖੁੱਲੇ ਅਸਮਾਨ ਹੇਠ ਰਹਿ ਰਹੇ ਸਨ ਅਤੇ ਉਨਾਂ ਦੇ ਘਰ ਦਾ ਸਮਾਨ ਕੁਝ ਖੁੱਲੇ ਅਸਮਾਨ ਹੇਠ ਰੁਲ ਰਿਹਾ ਸੀ ਅਤੇ ਕੁਝ ਸਮਾਨ ਗੁਆਂਢੀਆਂ ਦੇ ਘਰ ਰੱਖਿਆ ਹੋਇਆ ਸੀ ਪਰੰਤੂ ਅੱਜ ਸਾਧ-ਸੰਗਤ ਨੇ ਕੁੱਝ ਹੀ ਘੰਟਿਆਂ ’ਚ ਮਕਾਨ ਬਣਾ ਕੇ ਦਿੱਤਾ ਜਿਸ ਨਾਲ ਉਹ ਹੁਣ ਆਪਣੇ ਬੱਚਿਆਂ ਨਾਲ ਬੇਫ਼ਿਕਰ ਹੋ ਕੇ ਛੱਤ ਥੱਲੇ ਰਹਿਣਗੇ।