
ਲੁਧਿਆਣਾ (ਸਰਬਜੀਤ ਸਿੰਘ ਸੋਨੀ) : ਸਵਾਮੀਨਾਰਾਇਣ ਸਤਸੰਗ ਮੰਡਲ ਫੁੱਲਾਂਵਾਲ ਵੱਲੋਂ ਆਉਂਦੀ 12 ਅਕਤੂਬਰ ਨੂੰ ਇੱਕ ਵਿਸ਼ੇਸ਼ ਇੱਕ ਰੋਜ਼ਾ ਸਤਸੰਗ ਪ੍ਰੋਗਰਾਮ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਹ ਧਾਰਮਿਕ ਸਮਾਗਮ ਫੁੱਲਾਂਵਾਲ ਵਿਖੇ ਭਾਰਤ ਗੈਸ ਗੋਦਾਮ ਦੇ ਨੇੜੇ ਕਰਵਾਇਆ ਜਾਵੇਗਾ। ਇਸ ਪ੍ਰੋਗਰਾਮ ਦੇ ਸਬੰਧ ਵਿੱਚ ਜਾਣਕਾਰੀ ਦਿੰਦਿਆਂ ਸਵਾਮੀ ਨਿਤਿਆ ਸਰੂਪ ਸਵਾਮੀ ਨੇ ਦੱਸਿਆ ਕਿ ਸਮਾਗਮ ਦੀਆਂ ਤਿਆਰੀਆਂ ਨੂੰ ਲੈ ਕੇ ਇੱਕ ਵਿਸ਼ੇਸ਼ ਸਮੀਖਿਆ ਮੀਟਿੰਗ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਸਤਸੰਗ ਸਮਾਗਮ ਵਿੱਚ ਪ੍ਰਗਟਗੁਰੂ ਹਰਿ ਸ਼੍ਰੀ ਆਨੰਦ ਸਵਾਮੀ ਜੀ ਮਹਾਰਾਜ ਮੁੱਖ ਤੌਰ ‘ਤੇ ਸ਼ਾਮ 6:30 ਵਜੇ ਤੋਂ ਰਾਤ 10:00 ਵਜੇ ਤੱਕ ਆਪਣੇ ਪ੍ਰਵਚਨਾਂ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ। ਇਸ ਦੇ ਨਾਲ ਹੀ ਪ੍ਰੋਗਰਾਮ ਦੌਰਾਨ ਨਿਸ਼ਕਾਮ ਸਵਾਮੀ ਆਪਣੀ ਭਜਨ ਮੰਡਲੀ ਸਮੇਤ ਹਰਿਨਾਮ ਸੰਕੀਰਤਨ ਕਰਨਗੇ ਅਤੇ ਸੰਗਤਾਂ ਨੂੰ ਪ੍ਰਭੂ ਚਰਨਾਂ ਨਾਲ ਜੋੜਨਗੇ। ਪ੍ਰਬੰਧਕਾਂ ਵੱਲੋਂ ਸਮੂਹ ਸੰਗਤਾਂ ਨੂੰ ਇਸ ਅਧਿਆਤਮਿਕ ਸਮਾਗਮ ਵਿੱਚ ਵੱਧ-ਚੜ੍ਹ ਕੇ ਪਹੁੰਚਣ ਦੀ ਅਪੀਲ ਕੀਤੀ ਗਈ ਹੈ।